spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਸਭ ਦੇ ਸਹਿਯੋਗ ਨਾਲ ਹੀ ਸੁੱਖੀ ਸੰਸਾਰ ਬਣ ਸਕਦਾ ਹੈ-ਕੰਚਨ ਸ਼ਰਮਾ

ਸਭ ਦੇ ਸਹਿਯੋਗ ਨਾਲ ਹੀ ਸੁੱਖੀ ਸੰਸਾਰ ਬਣ ਸਕਦਾ ਹੈ-ਕੰਚਨ ਸ਼ਰਮਾ

ਸਭ ਦੇ ਸਹਿਯੋਗ ਨਾਲ ਹੀ ਸੁੱਖੀ ਸੰਸਾਰ ਬਣ ਸਕਦਾ ਹੈ-ਕੰਚਨ ਸ਼ਰਮਾ

ਪਟਿਆਲਾ – 29 ਮਾਰਚ ( ਸੰਨੀ ਕੁਮਾਰ )-ਅੰਤਰ ਰਾਸਟਰੀ ਸੰਸਥਾ ਬ੍ਰਹਮਾ ਕੁਮਾਰੀਜ ਦੀ ਸਨੋਰ ਸ਼ਾਖਾ ਵੱਲੋਂ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਦੀ ਸਰਪ੍ਰਸਤੀ ਹੇਠ ਆਪਸੀ ਪਿਆਰ ਮਿਲਵਰਤਨ ਸਹਿਯੋਗ ਦੀ ਭਾਵਨਾ ਲਈ 99 ਪ੍ਰੋਗਰਾਮਾਂ ਦੀ ਜਾਗਰੂਕਤਾ ਲਹਿਰ ਦਾ 9ਵਾਂ ਜੀਵਨ ਜਿਓਣ ਦੀ ਕਲਾ ਪ੍ਰੋਗਰਾਮ ਤਹਿਤ ਰਾਜ ਯੋਗਿਨੀ ਦੀਦੀ ਦੇ ਨਿਰਦੇਸ਼ਨ ਹੇਠ ਵੀਣਾ ਭੈਣ ਦੇ ਘਰ ਮੈਡਮ ਕੰਚਨ ਸ਼ਰਮਾ ਅਤੇ ਮੈਡਮ ਅਰਚਨਾ ਅਰੌੜਾ ਦੀ ਅਗਵਾਈ ਵਿੱਚ ਸਨੋਰ ਵਿਖੇ ਆਯੋਜਿਤ ਕੀਤਾ ਗਿਆ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਸਨੋਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲਹਿਰ ਸ਼ੁਰੂ ਕੀਤੀ। ਮੈਡਮ ਕੰਚਨ ਸ਼ਰਮਾ ਨੇ ਮਾਤਾਵਾਂ, ਭੈਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਰਵ ਦੇ ਸਹਿਯੋਗ ਨਾਲ ਹੀ ਸੁੱਖੀ ਸੰਸਾਰ ਬਣ ਸਕਦਾ ਹੈ ਆਪਸੀ ਏਕਤਾ ਸਹਿਯੋਗ ਪਿਆਰ ਦੀ ਭਾਵਨਾ ਨਾਲ ਘਰ-ਘਰ ਸਵਰਗ ਬਣ ਸਕਦਾ ਹੈ। ਮੈਡਮ ਅਰਚਨਾ ਅਰੌੜਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਹਰ ਇਕ ਨੂੰ ਦੂਸਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸੁਖੀ ਜੀਵਨ ਜਿਓਣ ਲਈ ਸਭ ਨਾਲ ਚੰਗੇ ਵਿਚਾਰ, ਵਿਵਹਾਰ ਕਰਨਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿਚ ਕਿਰਨ ਕਾਮਨੀ ਸਿੰਗਲਾ, ਊਸ਼ਾ ਰਾਣੀ, ਮਮਤਾ, ਜੋਯਤੀ, ਸੰਤੋਸ਼ ਰਾਣੀ, ਦੇਵੀ ਮਾਤਾ ਨੇ ਸੁੰਦਰ ਭਜਨ ਗਾ ਕੇ ਸਭ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਦੀ ਸਫਲਤਾ ਲਈ ਹਰਪ੍ਰੀਤ ਕੌਰ, ਮਧੂ ਬਾਲਾ, ਕਿਰਨ ਰਾਣੀ, ਲਵਲੀ, ਨੀਲਮ, ਆਸ਼ਾ ਰਾਣੀ, ਮਲਕੀਤ ਕੌਰ, ਸੁਮਨ, ਸੁਨੈਣਾ, ਹਰਮੇਸ਼ ਕੌਰ , ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਸੀਮਾ ਰਾਣੀ, ਅਮਨ ਕੌਰ, ਨਰੇਸ਼ ਕੁਮਾਰੀ, ਬਬਲੀ ਰਾਣੀ, ਬਬੀਤਾ, ਦਿਸ਼ਾ, ਰੌਨਿਤ ਕੁਮਾਰ, ਮਾਇਆ ਰਾਣੀ ਨੇ ਸਹਿਯੋਗ ਦਿੱਤਾ। ਇਹ ਜਾਣਕਾਰੀ ਹਰਮੇਸ਼ ਕੌਰ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments