spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸਮਾਜ ਸੇਵਕਾਂ ਨੇ ਪਰਨੀਤ ਕੌਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਸਮਾਜ ਸੇਵਕਾਂ ਨੇ ਪਰਨੀਤ ਕੌਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਸਮਾਜ ਸੇਵਕਾਂ ਨੇ ਪਰਨੀਤ ਕੌਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
ਪਟਿਆਲਾ, : ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਅੱਜ ਪਟਿਆਲਾ ਹਲਕੇ ਦੇ ਵੱਖ-ਵੱਖ ਸਮਾਜ ਸੇਵਕਾਂ, ਐਡਵੋਕੇਟ ਗੁਰਵਿੰਦਰ ਕਾਂਸਲ, ਸੀ.ਏ. ਲਵਿਸ਼ ਗੋਇਲ, ਇੰਜੀ. ਸਾਹਿਲ ਗੋਇਲ, ਐਡਵੋਕੇਟ ਦੀਸ਼ਾਂਤ ਕਾਂਸਲ, ਵਪਾਰੀ ਆਗੂ ਨੀਰਜ ਕੁਮਾਰ ਅਤੇ ਇੰਜੀ. ਸਾਗਰ ਗਰਗ ਅਤੇ ਹੋਰ ਮੈਂਬਰਾਂ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਰਨੀਤ ਕੌਰ ਨਾਲ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਚਰਚਾ ਕੀਤੀ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਕਸ਼ਕਲਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਪਰਨੀਤ ਕੌਰ ਨੇ ਗੁਰਵਿੰਦਰ ਕਾਂਸਲ ਅਤੇ ਹੋਰ ਆਗੂਆਂ ਨੂੰ ਯਕੀਨ ਦਵਾਇਆ ਕਿ ਕੇਂਦਰ ਵੱਲੋਂ ਜਾਰੀ ਕਿਸੀ ਵੀ ਵਿੱਤੀ ਸਹਾਇਤਾ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਬਿਠਾ ਕੇ ਇਨ੍ਹਾਂ ਕੰਮ ਵਿਚ ਤੇਜੀ ਲਿਆਂਦੀ ਜਾਵੇਗੀ ਤਾਂ ਜੋ ਆਮ ਨਾਗਰਿਕਾਂ, ਬਜੁਰਗਾਂ ਅਤੇ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਸਿਰੇ ਚੜ੍ਹ ਸਕਣ। ਇਸ ਮੌਕੇ ਗੁਰਵਿੰਦਰ ਕਾਂਸਲ, ਕੁਨਾਲ ਖੁਰਾਨਾ, ਦੀਪ ਧਾਲੀਵਾਲ, ਅਯੂਸ਼ ਭਾਂਬਰੀ, ਵਿਕਾਸ ਮਿੱਤਲ, ਮਿ੍ਰਦੁਲ, ਰਾਹੁਲ ਬਾਂਸਲ, ਪਰਵੀਨ ਨਿਤੇਸ਼, ਰਾਜ ਕੁਮਾਰ ਅਤੇ ਨੀਰਜ ਨੂੰ ਪਰਨੀਤ ਕੌਰ ਨੂੰ ਮੋਮੇਂਟੋ ਅਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments