spot_img
spot_img
spot_img
spot_img
Monday, May 27, 2024
spot_img
Homeਪਟਿਆਲਾਸਰਕਾਰੀ ਪ੍ਰਾਇਮਰੀ ਸਕੂਲ ਅਨਾਜ ਮੰਡੀ , ਸੰਗਰੂਰ ਵਿਖੇ ਬੱਚਿਆਂ ਦਾ ਸਮਰ ਕੈੰਪ...

ਸਰਕਾਰੀ ਪ੍ਰਾਇਮਰੀ ਸਕੂਲ ਅਨਾਜ ਮੰਡੀ , ਸੰਗਰੂਰ ਵਿਖੇ ਬੱਚਿਆਂ ਦਾ ਸਮਰ ਕੈੰਪ ਸ਼ੁਰੂ

ਸਰਕਾਰੀ ਪ੍ਰਾਇਮਰੀ ਸਕੂਲ ਅਨਾਜ ਮੰਡੀ , ਸੰਗਰੂਰ ਵਿਖੇ ਬੱਚਿਆਂ ਦਾ ਸਮਰ ਕੈੰਪ ਸ਼ੁਰੂ

ਸੰਗਰੂਰ 8 ਜੁਲਾਈ (ਸੰਨੀ ਕੁਮਾਰ) ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਕੂਲ ਸਿੱਖਿਆ ਵਿਭਾਗ,ਪੰਜਾਬ ਵੱਲੋਂ ਸਮੂਹ ਸਰਕਾਰੀ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਦੇ ਬੌਧਿਕ ਵਿਕਾਸ ਲਈ ਸਮਰ ਕੈਂਪ ਲਗਾਏ ਜਾ ਰਹੇ ਹਨ। ਅਜਿਹਾ ਹੀ ਇਕ ਸਮਰ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਅਨਾਜ ਮੰਡੀ , ਸੰਗਰੂਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ -1 ਸ੍. ਗੁਰਮੀਤ ਸਿੰਘ ਈਸਾਪੁਰ ਵੱਲੋ ਸ਼ਿਰਕਤ ਕਰਦਿਆਂ  ਵੱਧ ਤੋਂ ਵੱਧ ਇਸ ਸਮਰ ਕੈਂਪ ਦਾ ਲਾਭ ਉਠਾਉਣ ਸਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ।  ਕਲਸਟਰ ਅਨਾਜ ਮੰਡੀ ਦੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਸੁਸ਼ਮਾ ਰਾਣੀ ਵੱਲੋਂ ਸਮਰ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੈਡਮ ਕਮਲਪ੍ਰੀਤ ਕੌਰ ਵੱਲੋਂ ਸਮਰ ਕੈਂਪ ਵਿਚ ਹਾਜ਼ਰੀ ਭਰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਸਮਰ ਕੈਂਪ ਸਬੰਧੀ ਹਫਤਾਵਾਰੀ ਟਾਈਮ ਟੇਬਲ ਭੇਜਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਸ੍. ਕਮਲਦੀਪ ਸਿੰਘ ਨੇ ਦੱਸਿਆ ਕਿ ਸਮਰ ਕੈਂਪ ਮਿਤੀ 03-07-2023  ਤੋਂ  ਮਿਤੀ 15-07-2023 ਤੱਕ ਲਗਾਏ ਜਾਣਗੇ ਅਤੇ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚੇ ਇਸ ਵਿੱਚ ਭਾਗ ਲੈਣਗੇ। ਇਸ ਮੌਕੇ ਤੇ ਅਧਿਆਪਕ ਦਿਨੇਸ਼ ਕੁਮਾਰ , ਮੈਡਮ ਨਿਸ਼ਾ ਕੋਹਲੀ ਅਤੇ ਮੈਡਮ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments