spot_img
spot_img
spot_img
spot_img
Sunday, May 19, 2024
spot_img
Homeਪਟਿਆਲਾਸਰਕਾਰੀ ਬਿਕਰਮ ਕਾਲਜ ਵਿਖੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਸਰਕਾਰੀ ਬਿਕਰਮ ਕਾਲਜ ਵਿਖੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਸਰਕਾਰੀ ਬਿਕਰਮ ਕਾਲਜ ਵਿਖੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ
ਪਟਿਆਲਾ, 10 ਮਈ ( ਬਰਿੰਦਰਪਾਲ ਸਿੰਘ)
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਦੀ ਰੈੱਡ ਕਰਾਸ ਯੂਨਿਟ ਨੇ ਕਾਲਜ ਪ੍ਰਿੰਸੀਪਲ ਪ੍ਰੋ (ਡਾ.) ਕੁਸੁਮ ਲਤਾ ਦੀ ਅਗਵਾਈ ਹੇਠ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸੰਸਥਾਪਕ ਹੈਨਰੀ ਡੁਨਟ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ।
ਵਿਸ਼ਵ ਰੈੱਡ ਕਰਾਸ ਦਿਵਸ 2023 ਦਾ ਥੀਮ “ਹਰ ਚੀਜ਼ ਜੋ ਅਸੀਂ ਕਰਦੇ ਹਾਂ ਦਿਲ ਤੋਂ ਆਉਂਦੀ ਹੈ” ਹੇਠ ਕਰਵਾਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ: ਤਰਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਰੈੱਡ ਕਰਾਸ ਦਾ ਇਤਿਹਾਸ ਸਾਂਝਾ ਕਰਨ ਨਾਲ ਕੀਤੀ। ਵਿਦਿਆਰਥੀਆਂ ਨੇ ਮਨੁੱਖਤਾ ਪ੍ਰਤੀ ਮਾਨਵਤਾ ਦੀਆਂ ਕਦਰਾਂ-ਕੀਮਤਾਂ ਨੂੰ ਜਗਾਉਣ ਲਈ ਵੱਖ-ਵੱਖ ਸੰਦੇਸ਼ਾਂ ਨੂੰ ਦਰਸਾਉਂਦੇ ਪੋਸਟਰ ਤਿਆਰ ਕੀਤੇ। ਵਿਦਿਆਰਥੀਆਂ ਨੇ ਰੈੱਡ ਕਰਾਸ ਦੇ ਸਿਧਾਂਤਾਂ ‘ਤੇ ਭਾਸ਼ਣ ਦਿੱਤਾ।
ਸਮਾਗਮ ਦਾ ਸੰਚਾਲਨ ਡਾ: ਤਰਨਦੀਪ ਕੌਰ (ਇੰਚਾਰਜ ਰੈੱਡ ਕਰਾਸ) ਨੇ ਕੀਤਾ ਅਤੇ ਪ੍ਰੋਗਰਾਮ ਦੀ ਸਮਾਪਤੀ ਵਿਦਿਆਰਥੀਆਂ ਵੱਲੋਂ ਸਹੁੰ ਚੁੱਕਣ ਨਾਲ ਹੋਈ। ਵਿਦਿਆਰਥੀਆਂ ਨੇ ਬਿਮਾਰ ਅਤੇ ਦੁਖੀ ਲੋਕਾਂ ਦੀ ਮਦਦ ਕਰਨ ਦਾ ਪ੍ਰਣ ਵੀ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments