spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸਰਕਾਰੀ ਰਾਜਿੰਦਰਾ ਹਸਪਤਾਲ 'ਚ ਕਰੀਬ ਦਹਾਕੇ ਬਾਅਦ ਹੋਈ ਪਹਿਲੀ ਨਿਊਰੋਸਰਜਰੀ

ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਕਰੀਬ ਦਹਾਕੇ ਬਾਅਦ ਹੋਈ ਪਹਿਲੀ ਨਿਊਰੋਸਰਜਰੀ

ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਕਰੀਬ ਦਹਾਕੇ ਬਾਅਦ ਹੋਈ ਪਹਿਲੀ ਨਿਊਰੋਸਰਜਰੀ
-ਉੱਘੇ ਨਿਊਰੋਸਰਜਨ ਡਾ. ਹਰੀਸ਼ ਕੁਮਾਰ ਨੇ ਐਕਸੀਡੈਂਟ ਕੇਸ ‘ਚ ਮਰੀਜ ਦੇ ਹਸਪਤਾਲ ‘ਚ ਆਉਣ ਦੇ ਤਿੰਨ ਘੰਟਿਆਂ ਦੇ ਅੰਦਰ-ਅੰਦਰ ਸਿਰ ਦੀ ਗੰਭੀਰ ਸੱਟ ਦਾ ਕੀਤਾ ਸਫ਼ਲ ਉਪਰੇਸ਼ਨ
-ਮੁੱਖ ਮੰਤਰੀ ਨੇ ਆਪਣਾ ਵਾਅਦਾ ਨਿਭਾਇਆ, ਮੈਡੀਕਲ ਸਿੱਖਿਆ ਮੰਤਰੀ ਡ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਭੇਜਿਆ ਨਿਊਰੋਸਰਜਨ-ਡਾ. ਰਾਜਨ ਸਿੰਗਲਾ
ਪਟਿਆਲਾ, 1 ਜੁਲਾਈ:( ਸੰਨੀ ਕੁਮਾਰ ):-ਪਟਿਆਲਾ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਮੁੜ ਤੋਂ ਆਪਣੇ ਪੁਰਾਣੇ ਵਕਾਰ ਨੂੰ ਬਹਾਲ ਕਰ ਰਿਹਾ ਹੈ, ਇਸ ਦੀ ਇੱਕ ਮਿਸਾਲ ਇੱਥੇ ਦੁਬਾਰਾ ਨਿਊਰੋ ਸਰਜਰੀ ਸ਼ੁਰੂ ਹੋਣਾ ਹੈ, ਅਤੇ ਇੱਥੇ ਬੀਤੀ ਰਾਤ ਸੜਕ ਹਾਦਸੇ ਵਿੱਚ ਸਿਰ ਦੀ ਸੱਟ ਦੇ ਮਰੀਜ ਨੂੰ ਹਸਪਤਾਲ ਦਾਖਲ ਕਰਨ ਦੇ ਤਿੰਨ ਘੰਟਿਆਂ ਦੇ ਅੰਦਰ-ਅੰਦਰ ਓਪਰੇਸ਼ਨ ਥਇਏਟਰ ਲਿਜਾ ਕੇ ਉਸ ਦੀ ਸਫ਼ਲ ਨਿਊਰੋ ਸਰਜਰੀ ਕਰਕੇ ਜਾਨ ਬਚਾਈ ਗਈ ਹੈ। ਇਹ ਕਮਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਵਾਅਦਾ ਪੂਰਾ ਕਰਕੇ ਕੀਤਾ ਹੈ। ਇਹ ਪ੍ਰਗਟਾਵਾ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਕੀਤਾ।
ਡਾ. ਸਿੰਗਲਾ ਨੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਆਪਣੇ ਦੌਰੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵਾਅਦਾ ਕੀਤਾ ਸੀ ਕਿ ਰਾਜਿੰਦਰਾ ਹਸਪਤਾਲ, ਜੋ ਕਿ ਉਤਰੀ ਭਾਰਤ ਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਉੱਘੀ ਟਰਸ਼ਰੀ ਕੇਅਰ ਸੰਸਥਾ ਹੈ, ਦਾ ਖੁੱਸਿਆ ਵਕਾਰ ਬਹਾਲ ਕੀਤਾ ਜਾਵੇਗਾ ਅਤੇ ਇੱਥੇ ਹਰ ਤਰ੍ਹਾਂ ਦੀ ਬੁਨਿਆਦੀ ਢਾਂਚੇ ਦੀ ਸਹੂਲਤ ਮੁਹੱਈਆ ਕਰਵਾਉਣ ਸਮੇਤ ਮਾਹਰ ਡਾਕਟਰਾਂ, ਖਾਸ ਕਰਕੇ ਨਿਊਰੋ ਦੇ ਮਾਹਰਾਂ ਦੀ ਘਾਟ ਵੀ ਪੂਰੀ ਕੀਤੀ ਜਾਵੇਗੀ।
ਡਾਇਰੈਕਟਰ ਪ੍ਰਿੰਸੀਪਲ ਨੇ ਦੱਸਿਆ ਕਿ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਪਟਿਆਲਾ ਦੇ ਇਸ ਉੱਘੇ ਸਰਕਾਰੀ ਹਸਪਤਾਲ ਰਾਜਿੰਦਰਾ ਵਿਖੇ ਬੀਤੇ ਦਿਨੀਂ ਹੀ ਉੱਘੇ ਨਿਊਰੋ ਸਰਜਨ ਡਾ. ਹਰੀਸ਼ ਕੁਮਾਰ ਨੇ ਆਪਣੀ ਸੇਵਾ ਸੰਭਾਂਲ ਲਈ ਹੈ ਅਤੇ ਉਨ੍ਹਾਂ ਨੇ ਓ.ਪੀ.ਡੀ. ਵਿੱਚ ਮਰੀਜਾਂ ਨੂੰ ਦੇਖਣ ਸਮੇਤ ਸਰਜਰੀ ਵੀ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਡਾ. ਹਰੀਸ਼ ਕੁਮਾਰ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ ਫੱਟੜ ਇੱਕ ਮਰੀਜ ਨੂੰ ਇੱਥੇ ਲਿਆਂਦਾ ਗਿਆ, ਜਿਸ ਨੂੰ ਕਿ ਤੁਰੰਤ ਸਿਰ ਦੀ ਨਿਊਰੋ ਸਰਜਰੀ ਦੀ ਲੋੜ ਸੀ, ਜਿਸ ‘ਤੇ ਉਨ੍ਹਾਂ ਨੇ ਅਪਣੀ ਟੀਮ ਨਾਲ ਇਸ ਮਰੀਜ ਦੀ ਨਿਊਰੋ ਸਰਜਰੀ ਕੀਤੀ ਅਤੇ ਮਰੀਜ ਦੀ ਸਿਹਤ ਨੂੰ ਹੋਰ ਵਿਗੜਨ ਤੋਂ ਬਚਾਅ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਰੀਜ ਦੀ ਸੱਜੇ ਪਾਸੇ ਫਰੰਟਲ ਕਰੇਨੀਓਟੋਮੀ ਕਰਕੇ ਖ਼ੂਨ ਦੇ ਥੱਕੇ ਨੂੰ ਕੱਢਿਆ ਗਿਆ, ਇਸ ਤੋਂ ਪਹਿਲਾਂ ਅਜਿਹੇ ਮਰੀਜਾਂ ਨੂੰ ਪੀ.ਜੀ.ਆਈ. ਵਿਖੇ ਰੈਫ਼ਰ ਕੀਤਾ ਜਾਂਦਾ ਸੀ ਅਤੇ ਇਹ ਕਰੀਬ ਇੱਕ ਦਹਾਕੇ ਬਾਅਦ ਰਾਜਿੰਦਰਾ ਹਸਪਤਾਲ ਵਿਖੇ ਆਪਣੀ ਕਿਸਮ ਦਾ ਪਹਿਲਾ ਉਪਰੇਸ਼ਨ ਕੀਤਾ ਗਿਆ ਸੀ।
ਡਾ. ਹਰੀਸ਼ ਕੁਮਾਰ ਨੇ ਕਿਹਾ ਕਿ ਇਹ ਤਾਂ ਇੱਕ ਸ਼ੁਰੂਆਤ ਹੈ ਅਤੇ ਉਹ ਆਪਣੇ ਮਰੀਜਾਂ ਦੀ ਜਾਨ ਬਚਾਉਣ ਲਈ ਪੂਰੀ ਵਾਹ ਲਗਾਉਣਗੇ ਅਤੇ ਛੇਤੀ ਕੀਤੇ ਮਰੀਜ ਨੂੰ ਕਿਤੇ ਹੋਰ ਰੈਫ਼ਰ ਨਹੀਂ ਕੀਤਾ ਜਾਵੇਗਾ। ਜਦਕਿ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਡਾ. ਹਰੀਸ਼ ਕੁਮਾਰ ਤੋਂ ਇਲਾਵਾ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਵਿਖੇ ਦੋ ਹੋਰ ਸੁਪਰਸਪੈਸ਼ੇਲਿਸਟ ਡਾਕਟਰਾਂ ਨੇ ਆਪਣੀ ਸੇਵਾ ਸੰਭਾਂਲ ਲਈ ਹੈ, ਇਨ੍ਹਾਂ ਵਿੱਚ ਪੀਡੀਐਟ੍ਰਿਕ ਸਰਜਨ ਡਾ. ਤੇਗ਼ਰਬਾਬ ਸਿੰਘ, ਦਿਲ ਦੇ ਮਾਹਰ ਡਾ. ਤੇਜਿੰਦਰ ਸਿੰਘ ਮੱਲ੍ਹੀ ਸ਼ਾਮਲ ਹਨ। ਇਸ ਤਰ੍ਹਾਂ ਹੁਣ ਇਸ ਸੰਸਥਾ ਕੋਲ ਦੋ ਕਾਰਡੀਲੋਜਿਸਟ, 2 ਪੀਡੀਐਟ੍ਰਿਕ ਸਰਜਨ, 2 ਯੂਰੋਜਿਸਟ ਅਤੇ ਇੱਕ ਨਿਉਰੋਸਰਜਨ ਸਮੇਤ 1 ਕਾਰਡੀਓਥ੍ਰੈਸਿਕ ਸਰਜਨ ਮਰੀਜਾਂ ਦੀ ਸੇਵਾ ਵਿੱਚ ਹਾਜਰ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments