spot_img
spot_img
spot_img
spot_img
Sunday, May 19, 2024
spot_img
Homeਪੰਜਾਬਸਰਕਾਰੀ ਸਕੂਲ ਮੱਲੇਵਾਲ(ਭਾਦਸੋਂ) 'ਚ ਕਰਾਇਆ ਸਲਾਨਾ ਸਮਾਗਮ

ਸਰਕਾਰੀ ਸਕੂਲ ਮੱਲੇਵਾਲ(ਭਾਦਸੋਂ) ‘ਚ ਕਰਾਇਆ ਸਲਾਨਾ ਸਮਾਗਮ

ਸਰਕਾਰੀ ਸਕੂਲ ਮੱਲੇਵਾਲ(ਭਾਦਸੋਂ) ‘ਚ ਕਰਾਇਆ
ਸਲਾਨਾ ਸਮਾਗਮ

ਭਾਦਸੋਂ, 11 ਅਪ੍ਰੈਲ (ਬਰਿੰਦਰਪਾਲ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਮੱਲ੍ਹੇਵਾਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੀਤੇ ਵਰ੍ਹੇ ਵਿਚ ਪੜ੍ਹਾਈ, ਖੇਡਾਂ ਅਤੇ ਵਿੱਦਿਅਕ ਮੁਕਾਬਲਿਆਂ ਦੌਰਾਨ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ।ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਜਿਵੇਂ ਗਿੱਧਾ, ਭੰਗੜਾ, ਗੀਤ ਅਤੇ ਕਵਿਤਾਵਾਂ ਨਾਲ ਪਤਵੰਤਿਆਂ ਦਾ ਮਨੋਰੰਜਨ ਕੀਤਾ। ਇਸ ਸਮਾਗਮ ਵਿਚ ਬੀ.ਪੀ. ਈ.ਓ. ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਮੂਲੀਅਤ ਕੀਤੀ। ਸਕੂਲ ਦੇ ਮੁੱਖ ਅਧਿਆਪਕ ਰਹੇ ਬਿਕਰਮਜੀਤ ਸਿੰਘ ਦਾ ਸੈਂਟਰ ਹੈੱਡ ਟੀਚਰ ਬਣਨ ‘ਤੇ ਸਨਮਾਨ ਕੀਤਾ ਗਿਆ। ਕਵੀਸ਼ਰੀ ਜਥਾ ਮੇਵਾ ਸਿੰਘ ਪਾਲੀਆ, ਸੁਖਦੇਵ ਸਿੰਘ ਗੋਬਿੰਦਪੁਰਾ ਤੇ ਹਰਪਾਲ ਸਮਲਾ ਨੇ ਕਵੀਸ਼ਰੀ ਦੇ ਜੌਹਰ ਦਿਖਾਏ। ਇਸ ਸਮੇਂ ਬਲਜੀਤ ਸਿੰਘ, ਸਰਪੰਚ ਬਲਜਿੰਦਰ ਸਿੰਘ, ਡਾ. ਅਸ਼ੋਕ ਕੁਮਾਰ ਚੇਅਰਮੈਨ, ਹਰਭਜਨ ਸਿੰਘ ਸਰਪੰਚ, ਧਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਚਿਤਵੰਤ ਸਿੰਘ, ਹਰਜੀਤ‌ ਸਿੰਘ ਗੁਰਪਿੰਦਰ ਸਿੰਘ ਲਾਲੀ ਜ਼ੈਲਦਾਰ, ਸੁਖਵਿੰਦਰ ਸਿੰਘ, ਬਲਜਿੰਦਰ ਕੌਰ ‘ ਤੇ ਕੁਲਦੀਪ ਸਿੰਘ, ਸਤਨਾਮ ਸਿੰਘ, ਜਗਵੰਤ ਸਿੰਘ ਸਰਪੰਚ ਹਾਜ਼ਰ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments