spot_img
spot_img
spot_img
spot_img
Sunday, May 19, 2024
spot_img
Homeਪੰਜਾਬਸਰਕਾਰੀ ਸਿਹਤ ਸਹੂਲਤਾਂ ਹੋਈਆਂ ਕਾਗਜ਼ੀ, ਸਟੈਚਰ ਨਾ ਮਿਲਣ ਤੇ ਮਰੀਜ਼ ਨੂੰ ਗੋਦੀ...

ਸਰਕਾਰੀ ਸਿਹਤ ਸਹੂਲਤਾਂ ਹੋਈਆਂ ਕਾਗਜ਼ੀ, ਸਟੈਚਰ ਨਾ ਮਿਲਣ ਤੇ ਮਰੀਜ਼ ਨੂੰ ਗੋਦੀ ਚੁੱਕ ਕੇ ਲਿਆਉਦਾ ਰਿਸ਼ਤੇਦਾਰ ..

ਸਰਕਾਰੀ ਸਿਹਤ ਸਹੂਲਤਾਂ ਹੋਈਆਂ ਕਾਗਜ਼ੀ
ਸਟੈਚਰ ਨਾ ਮਿਲਣ ਤੇ ਮਰੀਜ਼ ਨੂੰ ਗੋਦੀ ਚੁੱਕ ਕੇ ਲਿਆਉਣਾ ਪਿਆ ..
ਬਠਿੰਡਾ 27 ਜੁਲਾਈ (ਪਰਵਿੰਦਰਜੀਤ ਸਿੰਘ )
ਬਠਿੰਡਾ ਦੇ ਸਿਵਲ ਹਸਪਤਾਲ  ਵਿਚ ਇਹ ਦੇਖਣ ਨੂੰ ਮਿਲਿਆ ਕਿ ਜਿਸ ਟਾਇਮ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਹਸਪਤਾਲ ਦਾ ਦੌਰਾ ਕਰ ਰਹੇ ਸਨ ਤਾਂ ਉਸੇ ਸਮੇਂ ਇਕ ਨੌਜਵਾਨ ਮਰੀਜ਼ ਨੂੰ ਉਸ ਦਾ ਭਰਾ ਗੋਦੀ ਚੁੱਕ ਕੇ ਪੌੜੀਆਂ ਰਾਹੀਂ ਪਹਿਲੀ ਮੰਜ਼ਿਲ ਤੇ ਲਿਜਾ ਰਿਹਾ ਸੀ  ਕਿਉਂਕਿ ਉਸ ਦੇ ਭਰਾ ਨੂੰ ਖੂਨ ਦੀ ਕਮੀ ਕਾਰਨ ਚੱਲਣ ਵਿਚ ਦਿੱਕਤ ਆ ਰਹੀ ਸੀ ਅਤੇ ਹਸਪਤਾਲ ਵਿਚ ਸਟਰੈਚਰ ਨਾ ਮਿਲਣ ਕਰਕੇ ਉਸ ਨੇ ਗੋਦੀ ਚੁੱਕ ਕੇ ਹੀ ਹਸਪਤਾਲ ਦੇ ਪਹਿਲੀ ਮੰਜ਼ਿਲ ਤੇ ਲਿਜਾ ਕੇ ਐਡਮਿਟ ਕਰਵਾਇਆ ਕਿਤੇ ਨਾ ਕਿਤੇ ਸਰਕਾਰੀ ਹਸਪਤਾਲਾਂ ਦੇ ਕੰਮਾਂ ਤੇ ਇਹ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ ਇਨ੍ਹਾਂ ਹਸਪਤਾਲਾਂ ਵਿਚ ਮਰੀਜ਼ ਤਾਂ ਬਹੁਤ ਆਉਂਦੇ ਹਨ ਪਰ ਸਹੂਲਤਾਂ ਪੱਖੋਂ ਸੱਖਣੇ ਹੀ ਹਨ ਪੰਜਾਬ ਚ ਨਵੀਂ ਸਰਕਾਰ ਬਣਨ ਤੇ ਵੀ ਕੁਝ ਨਹੀਂ ਬਦਲਿਆ ।
 ਮਰੀਜ਼ ਦੇ ਭਰਾ ਦਾ ਕਹਿਣਾ ਹੈ ਕਿ ਅਸੀਂ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਗਿਆਨਾ ਤੋਂ ਆਏ ਹਾਂ  ਇਸ ਨੂੰ ਖੂਨ ਦੀ ਕਮੀ ਕਾਰਨ ਚੱਲਣ ਵਿੱਚ ਭਾਰੀ ਦਿੱਕਤ ਆ ਰਹੀ ਸੀ ਮੈਨੂੰ ਹਸਪਤਾਲ ਵਿੱਚ ਨਾ ਕੋਈ ਸਟਰੈਚਰ ਅਤੇ ਨਾ ਹੀ ਵੀਲ ਚੇਅਰ ਮਿਲੀ ਜਿਸ ਕਰਕੇ ਮੈਂ ਇਸ ਨੂੰ ਗੋਦੀ ਚੁੱਕ ਕੇ ਲੈ ਆਇਆ। ਮੌਕੇ ਤੇ ਡੀ ਸੀ ਵੱਲੋਂ ਕੀਤੀ ਜਾ ਰਹੀ ਹਸਪਤਾਲ ਦੀ ਚੈਕਿੰਗ ਦੌਰਾਨ ਇਸ  ਮਰੀਜ਼ ਨਾਲ ਗੱਲਬਾਤ ਵੀ ਕੀਤੀ ਅਤੇ ਉਸ ਦਾ ਦੁੱਖ ਵੀ ਸੁਣਿਆ ਅਤੇ ਭਰੋਸਾ ਵੀ ਦਿਵਾਇਆ ਕਿ ਉਹ ਜਲਦੀ ਹੀ ਠੀਕ ਹੋ ਜਾਵੇਗਾ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲ ਵਿਚ ਵੀਲ ਚੇਅਰ ਵੀ ਹੈ ਅਤੇ ਸਟੇਚਰ ਵੀ ਹਨ ਪ੍ਰੰਤੂ ਕਈ ਵਾਰ  ਦੂਸਰੇ ਮਰੀਜ਼ ਵਰਤ ਲੈਂਦੇ ਹਨ ਤਾਂ ਕਈ ਵਾਰ ਮੌਕੇ ਤੇ ਨਹੀਂ ਮਿਲਦੇ ਇਸ ਕਰਕੇ ਮੈਂ ਸਿਵਲ ਸਰਜਨ ਨੂੰ ਕਿਹਾ ਹੈ ਕਿ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਉਹ ਪੂਰੀ ਕੀਤੀ ਜਾਵੇਗੀ  ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ  ਉਨ੍ਹਾਂ ਨੇ ਹਸਪਤਾਲ ਵਿਚ ਹੋਰ ਨਵਾਂ ਕੀ ਲਿਆਂਦਾ ਜਾ ਰਿਹਾ ਉਸ ਬਾਰੇ ਵੀ ਦੱਸਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments