spot_img
spot_img
spot_img
spot_img
Friday, May 24, 2024
spot_img
Homeਪੰਜਾਬਸਰੀਰ ਦਾਨ ਕਰਨਾ ਮਾਨਵਤਾ ਦੀ ਭਲਾਈ ਲਈ ਮਹਾਨ ਯੋਗਦਾਨ- ਅਜੀਤ ਪ੍ਰਦੇਸੀ

ਸਰੀਰ ਦਾਨ ਕਰਨਾ ਮਾਨਵਤਾ ਦੀ ਭਲਾਈ ਲਈ ਮਹਾਨ ਯੋਗਦਾਨ- ਅਜੀਤ ਪ੍ਰਦੇਸੀ

ਸਰੀਰ ਦਾਨ ਕਰਨਾ ਮਾਨਵਤਾ ਦੀ ਭਲਾਈ ਲਈ ਮਹਾਨ ਯੋਗਦਾਨ- ਅਜੀਤ ਪ੍ਰਦੇਸੀ
ਬੱਸੀ ਪਠਾਣਾਂ( ਮਨੀਸ਼ ਸ਼ਰਮਾ ):-ਤਰਕਸ਼ੀਲ ਸੁਸਾਇਟੀ ਬਸੀ ਪਠਾਣਾ ਇਕਾਈ ਦੇ ਵਿੱਤ ਮੁਖੀ ਅਤੇ ਪੰਜਾਬ ਦੇ ਸੇਵਾ ਮੁਕਤ ਸਬ ਇੰਸਪੈਕਟਰ ਕੁਲਵੰਤ ਸਿੰਘ ਤੇ ਉਨ੍ਹਾ ਦੀ ਧਰਮ ਪਤਨੀ ਸ੍ਰੀਮਤੀ ਗੁਰਮੇਲ ਕੌਰ ਅਤੇ ਉਨ੍ਹਾ ਦੀ ਭੈਣ ਸ੍ਰੀਮਤੀ ਸਤਵਿੰਦਰ ਕੌਰ, ਬਲਾਕ ਪ੍ਰਾਇਮਰੀ ਆਫੀਸਰ ਬਸੀ ਪਠਾਣਾ ਨੇ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਮੰਤਵ ਲਈ ਉਨ੍ਹਾ ਨੇ ਆਪਣੇ ਪੁੱਤਰ ਸ਼ਰਨਦੀਪ ਸਿੰਘ ਅਤੇ ਨੂੰਹ ਸ੍ਰੀਮਤੀ ਇੰਦਰਜੀਤ ਕੌਰ ਦੀ ਹਾਜਰੀ ਵਿੱਚ ਆਪਣੇ ਸਰੀਰ ਪੀ ਜੀ ਆਈ ਚੰਡੀਗੜ੍ਹ ਨੂੰ ਦਾਨ ਕਰਨ ਲਈ ਫਾਰਮ ਭਰੇ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਨਸਿਕ ਸਿਹਤ ਵਿੰਗ ਦੇ ਸੂਬਾਈ ਮੁਖੀ ਅਜੀਤ ਪ੍ਰਦੇਸੀ ਅਤੇ ਬਸੀ ਪਠਾਣਾ ਇਕਾਈ ਤੋ ਮੇਹਰ ਸਿੰਘ ਅਤੇ ਹਰਨੇਕ ਸਿੰਘ ਹਾਜ਼ਰ ਸਨ। ਇਸ ਮੌਕੇ ਅਜੀਤ ਪ੍ਰਦੇਸੀ ਨੇ ਕਿਹਾ ਕਿ ਮਰਨ ਉਪਰੰਤ ਸਰੀਰ ਦਾਨ ਕਰਨਾ ਮਾਨਵਤਾ ਦੀ ਭਲਾਈ ਲਈ ਮਹਾਨ ਯੋਗਦਾਨ ਹੈ ਜਿਹੜਾ ਕਿ ਮੈਡੀਕਲ ਦੇ ਵਿਦਿਆਰਥੀਆ ਦੇ ਖੋਜ ਵਿੱਚ ਸਹਾਇਕ ਹੁੰਦਾ ਹੈ।ਸਰੀਰ ਦਾਨ ਕਰਨ ਵਾਲੇ ਵਿਅਕਤੀ ਨੂੰ ਅੰਦਰੂਨੀ ਸੰਤੁਸ਼ਟੀ ਮਿਲਦੀ ਹੈ ਕਿ ਉਸਦਾ ਸਰੀਰ ਮਰਨ ਤੋਂ ਬਾਅਦ ਵੀ ਮਾਨਵਤਾ ਦੀ ਭਲਾਈ ਵਿੱਚ ਕੰਮ ਆਵੇਗਾ। ਇਸ ਤੋਂ ਇਲਾਵਾ ਲੱਕੜ ਅਤੇ ਦਰੱਖਤਾਂ ਦੀ ਕਟਾਈ ਵੀ ਬੱਚਦੀ ਹੈ, ਹਵਾ ਵਿੱਚ ਪ੍ਰਦੂਸ਼ਣ ਵੀ ਨਹੀਂ ਹੁੰਦਾ ਅਤੇ ਨਹਿਰੀ ਤੇ ਦਰਿਆਈ ਪਾਣੀਆਂ ਦਾ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਅ ਹੋ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments