spot_img
spot_img
spot_img
spot_img
Sunday, May 19, 2024
spot_img
Homeਪੰਜਾਬਸਵੇਰ ਦੀ ਸੈਰ ਕਰ ਰਹੇ ਸਾਬਕਾ ਪੰਚ ਨੂੰ ਬੱਸ ਨੇ ਦਰੜਿਆ,ਮੌਤ ਹੋਣ...

ਸਵੇਰ ਦੀ ਸੈਰ ਕਰ ਰਹੇ ਸਾਬਕਾ ਪੰਚ ਨੂੰ ਬੱਸ ਨੇ ਦਰੜਿਆ,ਮੌਤ ਹੋਣ ਤੇ ਪੁਲਿਸ ਵੱਲੋਂ ਮਾਮਲਾ ਦਰਜ। 

ਸਵੇਰ ਦੀ ਸੈਰ ਕਰ ਰਹੇ ਸਾਬਕਾ ਪੰਚ ਨੂੰ ਬੱਸ ਨੇ ਦਰੜਿਆ,ਮੌਤ ਹੋਣ ਤੇ ਪੁਲਿਸ ਵੱਲੋਂ ਮਾਮਲਾ ਦਰਜ।
ਬਠਿੰਡਾ31 ਜੁਲਾਈ (ਪਰਵਿੰਦਰ ਜੀਤ ਸਿੰਘ) ਅੱਜ ਸਵੇਰ ਦੀ ਸੈਰ ਤੇ ਨਿਕਲੇ ਪਿੰਡ ਭਾਗੀਵਾਂਦਰ ਦੇ ਸਾਬਕਾ ਪੰਚ ਸੁਖਮੰਦਰ ਸਿੰਘ ਉਰਫ ਲੀਲਾ ਪੁੱਤਰ ਭੂਰਾ ਸਿੰਘ ਨੂੰ ਇੱਕ ਬੱਸ ਨੇ ਦਰੜ ਦਿੱਤਾ ਜਿਸ ਕਾਰਣ ਉਸਦੀ ਮੌਤ ਹੋ ਗਈ।ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਬੱਸ ਡਰਾਇਵਰ iਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
     ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਪੰਚ ਸੁਖਮੰਦਰ ਸਿੰਘ ਲੀਲਾ (56 ਸਾਲ) ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਘਰੋਂ ਤਲਵੰਡੀ ਸਾਬੋ ਰੋਡ ਵੱਲ ਸੈਰ ਕਰਨ ਗਿਆ ਸੀ।ਸੈਰ ਕਰਕੇ ਜਦ ਉਹ ਵਾਪਸ ਆ ਰਿਹਾ ਸੀ ਤਾਂ ਕੱਸੀ ਦੇ ਪੁਲ ਕੋਲ ਤਲਵੰਡੀ ਸਾਬੋ ਤੋਂ ਬਠਿੰਡਾ ਜਾਂਦੀ ਇੱਕ ਪੀ ਆਰ ਟੀ ਸੀ ਦੀ ਬੱਸ ਨੇ ਉਸ ਨੂੰ ਪਿੱਛਿਉਂ ਟੱਕਰ ਮਾਰ ਦਿੱਤੀ।ਹਾਲਾਂਕਿ ਮਿਲੀ ਜਾਣਕਾਰੀ ਮੁਤਾਬਿਕ ਬੱਸ ਵਾਲੇ ਹੀ ਉਸ ਨੂੰ ਜਖਮੀ ਹਾਲਤ ਵਿੱਚ ਚੁੱਕ ਕੇ ਸ਼ਹੀਦ ਬਾਬਾ ਦੀਪ ਸਿਵਲ ਹਸਪਤਾਲ ਤਲਵੰਡੀ ਸਾਬੋ ਲੈ ਕੇ ਆਏ।ਜਿੱਥੇ ਡਾਕਟਰਾਂ ਨੇ ਸੁਖਮੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕ ਸੁਖਮੰਦਰ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਬੱਸ ਡਰਾਈਵਰ ਸਿਮਰਨਜੀਤ ਸਿੰਘ ਵਾਸੀ ਸੀਂਗੋ ਦੇ iਖ਼ਲਾਫ਼ ਮਾਮਲਾ ਦਰਜ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।ਥਾਣਾ ਮੁਖੀ ਦਲਜੀਤ ਸਿੰਘ ਬਰਾੜ ਅਨੁਸਾਰ ਬੱਸ ਦਾ ਡਰਾਈਵਰ ਫਰਾਰ ਹੈ ਜਿਸਨੂੰ ਜਲਦ ਫੜ ਲਿਆ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments