spot_img
spot_img
spot_img
spot_img
Tuesday, May 21, 2024
spot_img
Homeਪੰਜਾਬਸ਼ਹਿਰ ਚ’ ਆਵਾਰਾ ਘੁੰਮ ਰਹੇ ਪਸ਼ੂਆਂ ਵੱਲ ਪ੍ਰਸ਼ਾਸ਼ਨ ਦੇਵੇ ਧਿਆਨ- ਸਮਾਜ ਸੇਵੀ...

ਸ਼ਹਿਰ ਚ’ ਆਵਾਰਾ ਘੁੰਮ ਰਹੇ ਪਸ਼ੂਆਂ ਵੱਲ ਪ੍ਰਸ਼ਾਸ਼ਨ ਦੇਵੇ ਧਿਆਨ- ਸਮਾਜ ਸੇਵੀ ਅੰਕੁਸ਼ ਕੁਮਾਰ

ਸ਼ਹਿਰ ਚ’ ਆਵਾਰਾ ਘੁੰਮ ਰਹੇ ਪਸ਼ੂਆਂ ਵੱਲ ਪ੍ਰਸ਼ਾਸ਼ਨ ਦੇਵੇ ਧਿਆਨ- ਸਮਾਜ ਸੇਵੀ ਅੰਕੁਸ਼ ਕੁਮਾਰ

ਬੱਸੀ ਪਠਾਣਾਂ,(ਮਨੀਸ਼ ਸ਼ਰਮਾ):-ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਬਣੀ ਹੋਈ ਹੈ। ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਜਿੱਥੇ ਆਮ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਸ਼ਹਿਰ ਵਾਸੀ ਸਮਾਜ ਸੇਵੀ ਅੰਕੁਸ਼ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਇਹ ਆਵਾਰਾ ਪਸ਼ੂ ਆਪਣੀ ਭੁੱਖ ਨੂੰ ਮਿਟਾਉਣ ਲਈ ਇਹ ਸਾਰਾ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਏ ਕੂੜੇ ਦੇ ਢੇਰਾਂ ‘ਚ ਮੂੰਹ ਮਾਰਦੇ ਰਹਿੰਦੇ ਹਨ।ਜਿਸ ਕਾਰਨ ਜਿੱਥੇ ਇਹ ਖੁਦ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਉੱਥੇ ਗੰਦਗੀ ਦੇ ਢੇਰਾਂ ਦੇ ਖਿਲਰਨ ਕਾਰਨ ਆਲੇ-ਦੁਆਲੇ ਬਦਬੂ ਤੋਂ ਇਲਾਵਾ ਮੱਖੀਆਂ-ਮੱਛਰਾਂ ਦੀ ਵੀ ਭਰਮਾਰ ਹੋ ਜਾਂਦੀ ਹੈ। ਆਪਣੀ ਭੁੱਖ ਮਟਾਉਣ ਲਈ ਇਹ ਅਕਸਰ ਹੀ ਹਿੰਸਕ ਵੀ ਹੋ ਜਾਂਦੇ ਹਨ। ਇਸ ਦੌਰਾਨ ਇਹ ਗਲੀਆਂ ਬਾਜ਼ਾਰਾਂ ਵਿਚੋਂ ਲੰਘ ਰਹੇ ਲੋਕਾਂ ਤੋਂ ਕੋਈ ਖਾਣ-ਪੀਣ ਵਾਲੀ ਵਸਤੂ ਖੋਹਣ ਲਈ ਉਨ੍ਹਾਂ’ਤੇ ਹਮਲਾ ਵੀ ਕਰ ਦਿੰਦੇ ਹਨ। ਇਸ ਤੋਂ ਇਲਾਵਾ ਇਹ ਪਸ਼ੂ ਅਕਸਰ ਹੀ ਆਪਸ ਵਿਚ ਵੀ ਲੜ ਪੈਂਦੇ ਹਨ। ਜਿਸ ਕਾਰਨ ਅਕਸਰ ਹੀ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਝੱਲਣਾ ਪੈਂਦਾ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚਲੇ ਆਵਾਰਾ ਪਸ਼ੂਆਂ ਨੂੰ ਫੜ ਕੇ ਕੌਂਸਲ ਦੀ ਟੀਮ ਵੱਲੋਂ ਗੜੋਲੀਆਂ ਸਥਿਤ ਸਰਕਾਰੀ ਕੈਟਲ ਸ਼ੈੱਡ ਵਿਖੇ ਭੇਜ ਦਿੱਤਾ ਜਾਂਦਾ ਹੈ ਅਤੇ ਕੌਂਸਲ ਵੱਲੋਂ ਗਊਸ਼ਾਲਾ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਲਈ ਢੁਕਵੀਂ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਪਰ ਜੇਕਰ ਅਸਲੀਅਤ ਦੇਖੀ ਜਾਵੇ ਤਾਂ ਸ਼ਹਿਰ ਅੰਦਰ ਆਵਾਰਾ ਪਸ਼ੂ ਆਮ ਘੁੰਮਦੇ ਨਜ਼ਰ ਆਉਂਦੇ ਹਨ। ਉਨਾਂ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਦਰਪੇਸ਼ ਇਸ ਸਮੱਸਿਆ ਤੋਂ ਪਹਿਲ ਦੇ ਆਧਾਰ ‘ਤੇ ਨਿਜ਼ਾਤ ਦਿਵਾਈ ਜਾਵੇ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments