spot_img
spot_img
spot_img
spot_img
Sunday, May 19, 2024
spot_img
Homeਪਟਿਆਲਾਸ਼ਾਹੀ ਸ਼ਹਿਰ ਚ' ਆਯੋਜਿਤ ਸਾਇਨਿੰਗ ਸਟਾਰ ਫੈਸ਼ਨ ਸ਼ੋਅ ਤੇ ਸੁੰਦਰਤਾ ਮੁਕਾਬਲੇ ਮੌਕੇ...

ਸ਼ਾਹੀ ਸ਼ਹਿਰ ਚ’ ਆਯੋਜਿਤ ਸਾਇਨਿੰਗ ਸਟਾਰ ਫੈਸ਼ਨ ਸ਼ੋਅ ਤੇ ਸੁੰਦਰਤਾ ਮੁਕਾਬਲੇ ਮੌਕੇ ਅੱਲੜ੍ਹ ਮੁਟਿਆਰਾਂ ਨੇ ਪਟਿਆਲਵੀ ਕੀਲੇ

ਸ਼ਾਹੀ ਸ਼ਹਿਰ ਚ’ ਆਯੋਜਿਤ ਸਾਇਨਿੰਗ ਸਟਾਰ ਫੈਸ਼ਨ ਸ਼ੋਅ ਤੇ ਸੁੰਦਰਤਾ ਮੁਕਾਬਲੇ ਮੌਕੇ ਅੱਲੜ੍ਹ ਮੁਟਿਆਰਾਂ ਨੇ ਪਟਿਆਲਵੀ ਕੀਲੇ
ਪਟਿਆਲਾ 🙁 ਸੰਨੀ ਕੁਮਾਰ ):-ਸ਼ਾਹੀ ਸ਼ਹਿਰ ਦੀ ਪ੍ਰਸਿੱਧ ਗੈਰ ਸਰਕਾਰੀ ਸੰਸਥਾਂ ਸ਼ਾਈਨਿੰਗ ਸਟਾਰ ਈਵੈਂਟਸ ਪਲੈਨਰ ਪਟਿਆਲਾ ਵੱਲੋਂ
ਮਿਸਟਰ,ਮਿਸ, ਮਿਸਿਜ਼ ਤੇ ਕਿਡਜ਼( ਜੂਨੀਅਰ ਤੇ ਸੀਨੀਅਰ ) ਫੈਸ਼ਨ ਸ਼ੋਅ ਅਤੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਬੰਬੇ ਲਾਅਨਜ਼ ਰੈਜੀਡੈਂਸੀ ਵਿਖੇ ਕੀਤਾ ਗਿਆ।
ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਤੋਂ ਨਿੱਕੇ ਨਿੱਕੇ ਬੱਚਿਆਂ, ਅੱਲੜ੍ਹ ਮੁਟਿਆਰਾਂ ਅਤੇ ਸ਼ਾਦੀ ਸ਼ੁਦਾ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰਤੀਯੋਗੀਆਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਟੈਲੇਂਟ ਅਤੇ ਹੁਸਨ ਦਾ ਬਹੁਤ ਹੀ ਸੱਭਿਅਕ ਤੇ ਖ਼ੂਬਸੂਰਤ ਤਰੀਕੇ ਨਾਲ ਚੰਗ਼ਾਂ ਪ੍ਰਦਰਸ਼ਨ ਕੀਤਾ। ਅੱਲੜ੍ਹ ਮੁਟਿਆਰਾਂ ਨੇ ਆਪਣੀਆਂ ਮਨਮੋਹਕ ਅਦਾਵਾਂ ਤੇ ਦਿਲਖਿੱਚਵੇਂ ਪਹਿਰਾਵਿਆਂ ਨਾਲ ਪਟਿਆਲਵੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਫੈਸ਼ਨ ਸੋਅ ਅਤੇ ਸੁੰਦਰਤਾ ਮੁਕਾਬਲੇ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵਕ, ਵਾਤਾਵਰਨ ਤੇ ਕਲਾ ਪ੍ਰੇਮੀ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਭਗਵਾਨ ਦਾਸ ਗੁਪਤਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਇੰਟਰਨੈਸਨਲ ਡਿਸਟ੍ਰਿਕਟ 3090 ਸਨ। ਮੁੱਖ ਮਹਿਮਾਨ ਨੇ ਆਪਣੇ ਭਾਸ਼ਨ ਦੌਰਾਨ ਸਾ਼ਈਨਿੰਗ ਸਟਾਰ ਈਵੈਂਟ ਦੇ ਡਾਇਰੈਕਟਰ ਨਰਿੰਦਰ ਪੁਰੀ ਅਤੇ ਸਮੂੰਹ ਆਯੋਜਕਾਂ ਦੀ ਬਹੁਤ ਹੀ ਸੱਭਿਅਕ ਤੇ ਚੰਗੇ ਤਰੀਕੇ ਨਾਲ ਫੈਸ਼ਨ ਸੋਅ ਤੇ ਸੁੰਦਰਤਾ ਮੁਕਾਬਲੇ ਦਾ ਸਫ਼ਲ ਆਯੋਜਨ ਕਰਨ ਲਈ ਦਿਲੋਂ ਵਧਾਈ ਦਿੱਤੀ ਅਤੇ ਭਰਵੀਂ ਸ਼ਲਾਘਾ ਤੇ ਹੋਂਸਲਾ ਅਫਜ਼ਾਈ ਕਰਦਿਆਂ ਆਪਣੇ ਵਲੋਂ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਫੈਸ਼ਨ ਸ਼ੋਅ ਵਿਚ ਸਬ-ਜੂਨੀਅਰ ਕੈਟੇਗਰੀ ਮੁਕਾਬਲੇ ਕੁੜੀਆਂ ਵਿਚੋਂ ਜਾਨਵੀ ਸਿੰਗਲਾ ਵਿਜੇਤਾ, ਮਨਸੀਰਤ ਕੌਰ ਫਸਟ ਰਨਰ-ਅੱਪ ਅਤੇ ਜੂਨੀਅਰ ਕੈਟੇਗਰੀ ਵਿਚੋਂ ਭਾਵਿਕਾ ਵਿਜੇਤਾ, ਪਰਦੀਪ ਕੌਰ ਫਸਟ ਰਨਰ-ਅੱਪ ਰਹੀਆਂ। ਮੁੰਡਿਆਂ ਵਿਚੋਂ ਸਬ-ਜੂਨੀਅਰ ਕੈਟੇਗਰੀ ਵਿਚੋਂ ਜਸ਼ਨਦੀਪ ਸਿੰਘ ਵਿਜੇਤਾ, ਸੋਨਾਕਸ਼ ਵਰਮਾ ਫਸਟ ਰਨਰ-ਅੱਪ ਅਤੇ ਜੂਨੀਅਰ ਕੈਟੇਗਰੀ ਵਿਚੋਂ ਗੁਰਬਾਜ ਸਿੰਘ (ਵਿਜੇਤਾ) ਦਕਸ਼ਯਾਨ ਫਸਟ ਰਨਰ-ਅੱਪ ਰਹੇ।
ਮਿਸ ਐਂਡ ਮਿਸਿਜ਼ ਪੰਜਾਬ ਸੀਨੀਅਰ ਸੁੰਦਰਤਾ ਮੁਕਾਬਲੇ ਵਿੱਚੋਂ ਕ੍ਰਮਵਾਰ ਮਿਸ ਕਨਿਕਾ ਅਹੂਜਾ ਵਿਜੇਤਾ ਰਹੀ ਜਦਕਿ ਮਿਸ ਪਾਇਲ ਫਸਟ ਰਨਰ-ਅੱਪ, ਮਿਸ ਹਰਮਨਪ੍ਰੀਤ ਕੌਰ ਸੈਕੰਡ ਰਨਰ-ਅੱਪ ਅਤੇ ਮਿਸਿਜ਼ ਕੈਟੇਗਰੀ ਵਿਚੋਂ ਸ਼੍ਰੀਮਤੀ ਤੇਜਿੰਦਰ ਕੌਰ ਵਿਜੇਤਾ, ਸ੍ਰੀਮਤੀ ਮੋਨਿਕਾ ਫਸ਼ਟ ਰਨਰ-ਅੱਪ ਤੇ ਸ੍ਰੀਮਤੀ ਰੀਤੀ ਤਨੇਜਾ ਸੈਕੰਡ ਰਨਰ-ਅੱਪ ਰਹੀਆਂ।
ਇਸ ਸਮੁੱਚੇ ਸ਼ੋਅ ਦੀ ਜੱਜਮੈਂਟ ਮਿਸ. ਗੁਰਨੰਦਨ ਘੁੰਮਣ, ਮਿਸ.ਲਵ ਲਾਨਸੀ਼ ਤੇ ਵਿੱਕੀ ਸ਼ਰਮਾ ਨੇ ਕੀਤੀ। ਪ੍ਰੋਗਰਾਮ ਦੇ ਕੋਰੀੳਗਰਾਫ਼ਰ ਕਮ ਡਾਇਰੈਕਟਰ ਅਤੇ ਮੁੱਖ ਪ੍ਰਬੰਧਕ ਨਰਿੰਦਰ ਪੁਰੀ ਨੇ ਹੌਂਸਲਾ ਵਧਾਉਣ ਆਏ ਖ਼ਾਸ ਮਹਿਮਾਨਾਂ ਸੋਨੀ ਸੰਧੂ, ਅਮਨ ਵੜੈਚ,ਸਰਬਜੀਤ ਕੌਰ, ਸੀਨੀਅਰ ਭਾਜਪਾ ਨੇਤਾ ਜਸਪਾਲ ਜੱਜੂ, ਰਮਿੱਤ ਅਤੇ ਪਰਮਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਪ੍ਰਤੀਯੋਗੀਆਂ ਦੇ ਰੂਪ ਨਿਖਾਰਨ, ਕੇਸ ਸਜਾਵਟ ਤੇ ਮੇਕਅੱਪ ਵਿੱਚ ਸਹਿਯੋਗ ਦੇਣ ਲਈ ਐਨਆਈਆਈਬੀ ਇੰਸਟੀਚਿਊਟ ਅਤੇ ਸੈਲੂਨ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ ਕੀਤਾ ਗਿਆ।
ਇਸ ਸ਼ੋਅ ਦੇ ਮੰਚ ਸੰਚਾਲਕ ਆਰ.ਕੇ. ਬਾਂਸਲ ਸਨ, ਜਿਨ੍ਹਾਂ ਨੇ ਖੂਬਸੂਰਤ ਸ਼ੇਅਰੋ ਸਾਇਰੀ ਅਤੇ ਹਾਂਸ ਰਸ ਚੁਟਕਲਿਆਂ ਨਾਲ ਦਰਸ਼ਕਾਂ ਨੂੰ ਅੰਤ ਤੱਕ ਬੰਨੀ ਰੱਖਿਆ। ਸਹਾਇਕ ਦੇ ਤੌਰ ਤੇ ਮੁੱਖ ਮੰਚ ਸੰਚਾਲਕ ਦਾ ਸਾਥ ਮਿਸ ਪ੍ਰਭਨੂਰ ਕੌਰ ਤੇ ਬੇਬੀ ਜ਼ਿਆ ਨੇ ਦਿੱਤਾ ।
‍ ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਨੇ ਪ੍ਰਬੰਧਕਾਂ ਵਲੋਂ ਜੇਤੂਆਂ,ਭਾਗ ਲੈਣ ਵਾਲੇ ਪ੍ਰਤਿਭਾਗੀਆਂ ਤੇ ਸਹਿਯੋਗੀਆਂ ਨੂੰ ਇਨਾਮ ਵੰਡੇ ਅਤੇ ਪਤਵੰਤਿਆਂ ਨੂੰ ਫੁੱਲ ਬੁਕਿਆ ਤੇ ਸ਼ਾਨਦਾਰ ਯਾਦ ਚਿੰਨਾਂ ਨਾਲ ਸਨਮਾਨਿਤ ਕੀਤਾ। ਪ੍ਰਬੰਧਕਾਂ ਨੇ ਮੁੱਖ ਮਹਿਮਾਨ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਪਟਿਆਲਵੀ ਇਸ ਰੰਗਾਰੰਗ ਤੇ ਬੇਹੱਦ ਖੂਬਸੂਰਤ ਪ੍ਰੋਗਰਾਮ ਨੂੰ ਚਿਰਾਂ ਤੱਕ ਯਾਦ ਰੱਖਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments