spot_img
spot_img
spot_img
spot_img
Sunday, May 19, 2024
spot_img
Homeਪਟਿਆਲਾਸ਼ਾਹੀ ਸ਼ਹਿਰ ਦੇ ਵਪਾਰੀਆਂ ਨੂੰ ਵਪਾਰਕ ਨਕਸ਼ਿਆਂ ਲਈ ਵੱਡੀ ਰਾਹਤ

ਸ਼ਾਹੀ ਸ਼ਹਿਰ ਦੇ ਵਪਾਰੀਆਂ ਨੂੰ ਵਪਾਰਕ ਨਕਸ਼ਿਆਂ ਲਈ ਵੱਡੀ ਰਾਹਤ

ਸਾਹੀ ਸ਼ਹਿਰ ਦੇ ਵਪਾਰੀਆਂ ਨੂੰ ਵੱਡੀ ਰਾਹਤ
-ਵਪਾਰਕ ਨਕਸ਼ਿਆਂ ਲਈ ਨਈਂ ਹੋਵੇਗੀ ਸੀ.ਐਲ.ਯੂ.ਦੀ ਜ਼ਰੂਰਤ, ਡੇਢ ਦੀ ਥਾਂ ਦੋ ਮੰਜ਼ਿਲਾ ਬਣ
ਸਕੇਗੀ ਇਮਾਰਤ
–ਵਿਧਾਇਕ ਅਜੀਤਪਾਲ ਕੋਹਲੀ ਵਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਚ ਕਈ ਫੈਸਲਿਆਂ ਤੇ ਵਿਚਾਰਾਂ
–71 ਪਾਰਕਾਂ ਦੇ ਕਾਰਜ, ਐਲ ਈ ਡੀ ਲਾਈਟਾਂ ਸਮੇਤ ਹੋਰ ਕਾਰਜ ਜਲਦੀ ਮੁਕੰਮਲ ਕਰਨ ਦੀ ਹਦਾਇਤ
ਪਟਿਆਲਾ, 19 ਮਈ ( ਸੰਨੀ ਕੁਮਾਰ ) –
ਪੰਜਾਬ ਸਰਕਾਰ ਦੇ ਯਤਨਾ ਸਦਕਾ ਸ਼ਹਿਰ ਦੇ ਵਪਾਰੀਆਂ ਨੂੰ ਜਲਦੀ ਵੱਡੀ ਰਾਹਤ ਮਿਲਣ ਜਾ ਰਹੀ ਹੈ।ਇਨ੍ਹਾਂ ਵਪਾਰੀਆਂ ਨੂੰ ਸਭ ਤੋਂ
ਵੱਡੀ ਰਾਹਤ ਇਹ ਹੋਵੇਗੀ ਕਿ ਉਨ੍ਹਾਂ ਨੂੰ ਵਪਾਰਕ ਨਕਸ਼ੇ ਜਮਾਂ ਕਰਾਉਣ ਸਮੇਂ ਸੀ.ਐਲ.ਯੂ.
ਦੀ ਲੋੜ ਨਹੀਂ ਪਵੇਗੀ ਅਤੇ ਬਜ਼ਾਰਾਂ ਵਿੱਚ ਡੇਢ ਦੀ ਬਜਾਏ ਦੋ ਮੰਜ਼ਿਲਾ ਇਮਾਰਤ ਬਣਾਈ ਜਾ
ਸਕੇਗੀ। ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਵੱਲੋਂ ਇਤਰਾਜ਼ ਮੰਗ ਲਏ ਗਏ
ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਪਟਿਆਲਾ ਵਿਖੇ ਕਮਿਸ਼ਨਰ
ਅਦਿਤਿਆ ਉਪਲ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਜੁਆਇੰਟ ਕਮਿਸ਼ਨਰ ਨਮਨ ਮੜਕਨ, ਜੁਆਇੰਟ ਕਮਿਸ਼ਨਰ ਜੀਵਨਜੋਤ ਕੌਰ, ਸੀਨੀਅਰ
ਅਧਿਕਾਰੀ ਹਰਕਿਰਨ ਸਿੰਘ, ਰਾਜਿੰਦਰ ਚੋਪੜਾ, ਗੁਰਜੋਤ ਸਿੰਘ ਵਾਲੀਆ ਅਤੇ ਵੱਖ-ਵੱਖ ਬ੍ਰਾਂਚਾਂ ਦੇ ਹੈਡ ਮੌਜੂਦ
ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ।ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਪਾਰੀਆਂ ਵੱਲੋਂ ਮੰਗਾ ਆ ਰਹੀਆਂ ਸਨ ਕਿ ਜਦੋ ਵੀ ਉਹ ਬਿਲਡਿੰਗਾਂ ਲਈ ਨਕਸ਼ਾ ਅਪਲਾਈ ਕਰਦੇ ਹਨ ਤਾਂ ਕਈ ਸਮੱਸਿਆਵਾਂ ਆਉਂਦੀਆਂ ਹਨ। ਜਦੋਂ
ਸ਼ਹਿਰ ਦੇ ਅੰਦਰੂਨੀ ਇਲਾਕਿਆ ਚ ਵਪਾਰੀਆਂ
ਵਲੋ ਜੋ ਨਕਸ਼ੇ ਨਗਰ ਨਿਗਮ ਪਟਿਆਲਾ ਵਿਚ ਜਮ੍ਹਾਂ ਕਰਵਾਏ ਜਾਂਦੇ ਹਨ ਉਸ ਨੂੰ ਪਾਸ ਕਰਨ ਦਾ ਜੋ ਪ੍ਰੋਸੀਜ਼ਰ ਹੈ,
ਉਹ ਬਹੁਤ ਹੀ ਅੋਖਾ ਹੈ, ਪਹਿਲਾਂ ਸੀ.ਐਲ.ਯੂ. ਦੀ ਫਾਈਲ ਜਮ੍ਹਾਂ ਕਰਵਾਈ ਜਾਂਦੀ ਹੈ ਅਤੇ ਸੀ.ਐਲ.ਯੂ. ਦੀ ਅਪਰੂਵਲ ਉਪਰੰਤ ਨਕਸ਼ੇ ਦੀ ਫਾਈਲ ਜਮ੍ਹਾਂ ਕਰਵਾਈ ਜਾਂਦੀ ਹੈ ਜਿਸ ਨਾਲ ਸਮਾਂ ਅਤੇ ਪੈਸਾ ਦੋਨੋ ਹੀ ਬਰਬਾਦ ਹੁੰਦੇ ਹਨ ਅਤੇ ਨਕਸ਼ਾ ਪਾਸ ਕਰਦੇ ਹੋਏ ਸਿਰਫ ਡੇਢ ਮੰਜ਼ਿਲ ਦੀ ਹੀ ਪ੍ਰਵਾਨਗੀ ਦਿਤੀ
ਜਾਂਦੀ ਹੈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਵਪਾਰੀਆਂ ਦੀਆਂ ਇਨ੍ਹਾਂ ਸਮੱਸਿਆ ਬਾਰੇ ਉਨਾਂ ਵਲੋ ਫੋਰੀ ਤੋਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਮੰਤਰੀ ਸਥਾਨਕ ਸਰਕਾਰ ਜੀ ਨਾਲ ਸੰਪਰਕ ਕੀਤਾ ਗਿਆ ਅਤੇ ਵਪਾਰੀਆਂ ਨੂੰ ਆ ਰਹੀ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਵਲੋਂ ਵਪਾਰੀ ਭਰਾਵਾਂ ਲਈ ਕੀਤੀ ਮਾਮੂਲੀ ਜਿਹੀ ਕੋਸ਼ਿਸ਼ ਸਦਕਾ ਸਰਕਾਰ ਵਲੋ ਹਦਾਇਤ ਕਰ ਦਿੱਤੀ ਗਈ ਹੇ ਕਿ ਸੀ.ਐਲ.ਯੂ ਦੀ ਜਰੂਰਤ ਨਹੀ ਹੈ ਅਤੇ
ਸਿੱਧੇ ਤੋਰ ਤੇ ਵਪਾਰਕ ਨਕਸ਼ੇ ਹੀ ਜਮ੍ਹਾਂ ਕਰਵਾਏ ਜਾਣ। ਇਸ ਦੇ ਨਾਲ ਹੀ ਹੁਣ ਸ਼ਹਿਰਾਂ ਦੇ ਅੰਦਰੂਨੀ ਹਿੱਸੇ
ਵਿਚ ਮੋਜੂਦਾ ਬਾਜ਼ਾਰਾ ਵਿਚ 2 ਮੰਜਿਲਾ ਨਕਸ਼ੇ ਪਾਸ ਕਰਨ ਦੇ ਮਾਮਲੇ ਵਿਚ ਡਾਇਰੈਕਟਰ,ਸਥਾਨਕ ਸਰਕਾਰ ਵਲੋ
ਨਗਰ ਨਿਗਮ ਪਟਿਆਲਾ ਨੂੰ ਪੱਤਰ ਲਿਖ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਈਲਾਜ਼ ਵਿਚ ਸੋਧ ਸਬੰਧੀ
ਲੋੜੀਦਾ ਪ੍ਰੋਸੀਜਰ ਪੂਰਾ ਕਰਕੇ ਭੇਜਣ ਹਿੱਤ ਲਿਖਿਆ ਗਿਆ ਹੈ। ਵਪਾਰੀਆਂ ਦੀਆਂ ਬਿਲਡਿੰਗਾਂ ਦੇ ਡੇਢ ਮੰਜ਼ਿਲ ਦੀ ਬਜਾਏ 2 ਮੰਜ਼ਿਲਾ ਪਾਸ ਕਰਨ ਦੇ ਮਾਮਲੇ ਵਿਚ
ਬਿਲਡਿੰਗ ਬਾਈਲਾਜ਼ ਵਿਚ ਸੋਧ ਕਰਨ ਦਾ ਪ੍ਰੋਸੀਜ਼ਰ ਪੂਰਾ ਕਰਨ ਹਿੱਤ ਨਗਰ ਨਿਗਮ ਪਟਿਆਲਾ ਦੇ
ਅਧਿਕਾਰੀਆਂ ਨੁੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਜਲਦ ਹੀ ਸ਼ਹਿਰ ਦੇ ਵਪਾਰੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਇਸ ਮੀਟਿੰਗ ਦੌਰਾਨ ਸ਼ਹਿਰ ਦੇ 71 ਪਾਰਕਾਂ, ਫਲਾਇਓਵਰਾਂ ਉਪਰ ਐਲ ਈ ਡੀ ਲਾਈਟਾਂ ਸਮੇਤ ਸ਼ਹਿਰ ਦੇ ਪੈਂਡਿੰਗ ਕਾਰਜਾਂ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments