spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸ਼ਿਵਜੀ ਜੀ ਦਾ ‘ਡੋਰਾ ਪ੍ਰਸਾਦ’ ਸਬੰਧੀ ਧਾਰਮਿਕ ਸਮਾਗਮ ‘ਚ ਵਿਧਾਇਕ ਅਜੀਤਪਾਲ ਨੇ...

ਸ਼ਿਵਜੀ ਜੀ ਦਾ ‘ਡੋਰਾ ਪ੍ਰਸਾਦ’ ਸਬੰਧੀ ਧਾਰਮਿਕ ਸਮਾਗਮ ‘ਚ ਵਿਧਾਇਕ ਅਜੀਤਪਾਲ ਨੇ ਕੀਤੀ ਸ਼ਿਰਕਤ

-ਸ਼ਿਵਜੀ ਜੀ ਦਾ ‘ਡੋਰਾ ਪ੍ਰਸਾਦ’ ਸਬੰਧੀ ਧਾਰਮਿਕ ਸਮਾਗਮ ‘ਚ ਵਿਧਾਇਕ ਅਜੀਤਪਾਲ ਨੇ ਕੀਤੀ ਸਿਰਕਤ
ਪਟਿਆਲਾ, 30 ਜਨਵਰੀ ( ਸੰਨੀ ਕੁਮਾਰ ) : ਸ੍ਰੀ ਹਨੂੰਮਾਨ ਮੰਦਰ ਵਿਖੇ ਸਮੂਹ ਬਹਾਵਲਪੁਰ ਬਿਰਾਦਰੀ ਵੱਲੋਂ ਇਕ ਸਮਾਗਮ ਕਰਵਾ ਕੇ ਸਿਵਜੀ ਜੀ ਦਾ ‘ਡੋਰਾ ਪ੍ਰਸਾਦ’ ਲਗਵਾਇਆ ਗਿਆ। ਇਸ ਮੋਕੇ ਵਿਧਾਇਕ ਪਟਿਆਲਾ ਸਹਿਰੀ ਅਜੀਤਪਾਲ ਸਿੰਘ ਕੋਹਲੀ ਨੇ ਸਿਰਕਤ ਕੀਤੀ। ਇਸ ਦੋਰਾਨ ਉਨਾ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਅਤੇ ਆਪੋ ਅਪਣੀ ਬਿਰਾਦਰੀ ਨਾਲ ਸਬੰਧਿਤ ਕੋਈ ਵੀ ਰੀਤੀ ਰਿਵਾਜ ਹੋਣ ਉਨਾ ਨੂੰ ਕਾਇਮ ਰੱਖਣਾ ਅਤੇ ਸਾਂਭ ਕੇ ਰੱਖਣਾ ਚਾਹੀਦਾ ਹੈ, ਅਜਿਹੇ ਸਮਾਗਮ ਸਾਡੇ ਵਿਰਸੇ ਚ ਹੀ ਵੇਖਣ ਨੂੰ ਮਿਲਦੇ ਹਨ। ਇਨਾ ਰੀਤੀ ਰਿਵਾਜਾਂ ਨਾਲ ਸਾਡੀ ਆਉਣ ਵਾਲੀ ਪੀੜੀ ਨੂੰ ਵੀ ਸਿੱਖਿਆ ਮਿਲਦੀ ਹੈ। ਵਿਧਾਇਕ ਕੋਹਲੀ ਨੈ ਕਿਹਾ ਕੇ ਅੱਜ ਕੱਲ ਸਾਡੇ ਪੁਰਾਣੇ ਰੀਤੀ ਰਿਵਾਜ ਅਤੇ ਧਾਰਮਿਕ ਪ੍ਰੰਪਰਾਵਾ ਸਮਾਪਤੀ ਵੱਲ ਜਾ ਰਹੀਆਂ ਹਨ। ਹਰ ਸਾਲ ਦੀ ਤਰ੍ਹਾਂ ਅੱਜ ਇਥੇ ਪਟਿਆਲਾ ਸ਼ਹਿਰ ਵਿੱਚ ਵੱਡੀ ਚੰਗਾ ਅਧਾਰ ਰੱਖਣ ਵਾਲੇ ਬਹਾਵਲਪੁਰ ਸਮਾਜ ਦੀ ਤਰਫੋਂ ਇਸ ਸਾਲ ਰਾਜਪੁਰਾ ਰੋਡ ‘ਤੇ ਸਥਿਤ ਸ਼੍ਰੀ ਹਨੂੰਮਾਨ ਮੰਦਰ ਵਿਖੇ ਭਗਵਾਨ ਸ਼ਿਵ ਦਾ ਪ੍ਰਸ਼ਾਦ ਮਾਘ ਚੂਰੀ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਅੱਜ ਬਹਾਵਲਪੁਰ ਭਾਈਚਾਰੇ ਦੇ ਸੈਂਕੜੇ ਔਰਤਾਂ ਅਤੇ ਮਰਦ ਸਮੂਹਿਕ ਤੌਰ ‘ਤੇ ਚੂਰੀ ਕੁੱਟੀ ਤੇ ਭੋਗ ਲਾਏ ਗਏ। ਮੰਦਰ. ਇਸ ਸਬੰਧੀ ਸਮਾਜ ਦੇ ਲੋਕਾਂ ਨੇ ਆਪੋ-ਆਪਣੇ ਫਰਜ਼ ਵੀ ਅਦਾ ਕੀਤੇ। ਬਹਾਵਲਪੁਰ ਸਮਾਜ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਤੇ ਰਾਜੂ ਸਾਹਨੀ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਸਮਾਜ ਨੂੰ ਧਰਮ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਵਧਾਉਣਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਬਹਾਵਲਪੁਰ ਸਮਾਜ ਦੇ ਲੋਕ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments