spot_img
spot_img
spot_img
spot_img
Friday, May 24, 2024
spot_img
Homeਪੰਜਾਬਸ਼੍ਰੀ ਊਸ਼ਾ ਮਾਤਾ ਮੰਦਰ 'ਚ ਸ਼ਰਧਾ ਨਾਲ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ

ਸ਼੍ਰੀ ਊਸ਼ਾ ਮਾਤਾ ਮੰਦਰ ‘ਚ ਸ਼ਰਧਾ ਨਾਲ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ

ਸ਼੍ਰੀ ਊਸ਼ਾ ਮਾਤਾ ਮੰਦਰ ‘ਚ ਸ਼ਰਧਾ ਨਾਲ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ

ਬੱਸੀ ਪਠਾਣਾਂ (ਮਨੀਸ਼ ਸ਼ਰਮਾ):-ਅੱਜ ਸ਼੍ਰੀ ਊਸ਼ਾ ਮਾਤਾ ਮਹਾਂਕਾਲੀ ਮੰਦਰ ਸਮਾਧੀ ਸਥਲ ਵੈਲਫੇਅਰ ਟਰੱਸਟ ਵੱਲੋਂ ਜੈ ਮਾਂ ਮਿਸ਼ਨ ਦੇ ਪ੍ਰੇਮੀਆ ਦੇ ਸਹਿਯੋਗ ਨਾਲ ਮੰਦਰ ਵਿਖੇ ਸ਼੍ਰੀ ਊਸ਼ਾ ਮਾਤਾ ਜੀ ਦੇ ਅਸ਼ੀਰਵਾਦ ਸਦਕਾ ਗੁਰੂ ਪੂਰਨਿਮਾ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਸ਼ਹਿਰਾਂ ਤੋਂ ਸ਼ਰਧਾਲੂਆਂ ਵੱਲੋ ਮੰਦਰ ‘ਚ ਪਹੁੰਚ ਕੇ ਸ਼੍ਰੀ ਊਸ਼ਾ ਮਾਤਾ ਜੀ ਦਾ ਅਸ਼ੀਰਵਾਦ ਪ੍ਰਰਾਪਤ ਕੀਤਾ। ਮੰਦਰ ‘ਚ ਪਹੁੰਚੀ ਹੋਈ ਸੰਗਤਾਂ ਵਲੋ ਗੁਰੂ ਪੂਜਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤਾ। ਇਸ ਮੌਕੇ ਸ਼੍ਰੀ ਊਸ਼ਾ ਮਾਤਾ ਦੇ ਭਗਤਾਂ ਵੱਲੋਂ ਮਹਾਂਮਾਈ ਦੀਆਂ ਸੁੰਦਰ ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਗਿਆ। ਗੁਰੂ ਪੂਰਨਿਮਾ ਮੌਕੇ ਮੰਦਰ ਵਿਚ ਪਹੁੰਚੀ ਹੋਈ ਸੰਗਤ ਵਿੱਚ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਟਰੱਸਟ ਪ੍ਰਧਾਨ ਗੋਰਾ ਲਾਲ ਝੰਜੀ ਨੇ ਕਿਹਾ ਕਿ ਗੁਰੂ ਪੂਰਨਿਮਾ ਦੀ ਪਰੰਪਰਾ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਗੁਰੂ ਨੂੰ ਹਿੰਦੂ ਧਰਮ ਵਿੱਚ ਰੱਬ ਦਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਇਹ ਗੁਰੂ ਹੀ ਹਨ ਜੋ ਆਪਣੇ ਚੇਲਿਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੇ ਹਨ। ਇਹ ਤਿਉਹਾਰ ਹਰ ਸਾਲ ਗੁਰੂ ਦੀ ਮਹੱਤਤਾ ਨੂੰ ਸਮਝਣ ਲਈ ਹੀ ਮਨਾਇਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਜੋ ਵਿਅਕਤੀ ਇਸ ਦਿਨ ਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਹੈ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਇਸ ਮੌਕੇ ਉਨਾਂ ਨੇ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋ ਮੰਦਰ ਚ’ ਆਉਣ ਜਾਣ ਵਾਲੀਆ ਸੰਗਤਾਂ ਲਈ ਪੁਰਖਤਾ ਪ੍ਰਬੰਧ ਕੀਤਾ ਗਿਆ
ਇਸ ਮੌਕੇ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕਾਗਰਸ ਪਾਰਟੀ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀ ਆਰ, ਰਾਜੇਸ਼ ਕੁਮਾਰ ਮੱਖਣ, ਓਮ ਪ੍ਰਕਾਸ਼ ਤਾਂਗੜੀ, ਰਮੇਸ਼ ਕੁਮਾਰ, ਸੌਰਭ ਗੁਪਤਾ,ਮਹਿੰਦਰ ਗੋਇਲ
ਵਿਨੋਦ ਸ਼ਰਮਾ,ਸੁਰੇਸ਼ ਧਵਨ ਆਦਿ ਸ਼ਹਿਰ ਵਾਸੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments