spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪਹਿਲੇ ਨਰਾਤੇ ਮੋਕੇ 10000 ਭਗਤਾਂ ਨੇ ਛੱਕਿਆ...

ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪਹਿਲੇ ਨਰਾਤੇ ਮੋਕੇ 10000 ਭਗਤਾਂ ਨੇ ਛੱਕਿਆ ਲੰਗਰ : ਸਵਤੰਤਰ ਰਾਜ ਪਾਸੀ

ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪਹਿਲੇ ਨਰਾਤੇ ਮੋਕੇ 10000 ਭਗਤਾਂ ਨੇ ਛੱਕਿਆ ਲੰਗਰ : ਸਵਤੰਤਰ ਰਾਜ ਪਾਸੀ
ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵਲੋਂ 1980 ਤੋਂ ਚਲਾਇਆ ਜਾ ਰਿਹਾ ਹੈ ਲੰਗਰ : ਆਸ਼ੂਤੋਸ਼ ਗੋਤਮ

ਪਟਿਆਲਾ – ( ਸੰਨੀ ਕੁਮਾਰ ) – ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਚੇਤ ਦੇ ਪਹਿਲੇ ਨਵਰਾਤੇ ਮੋਕੇ ਅਤੇ ਹਿੰਦੂ ਨਵੇਂ ਸਾਲ ਮੋਕੇ ਸ਼੍ਰੀ ਕਾਲੀ ਮਾਤਾ ਜੀ ਦੇ ਰੋਜਾਨਾ ਦਰਜਨ ਕਰਨ ਵਾਲੇ  ਭਗਤਾਂ ਦੀ ਭੀੜ ਲਗਾਤਾਰ ਦੂਰੋ ਦੁਰਾਡਿਓਂ ਵੱਧੀ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਨਰਾਤੇ ਨੂੰ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ।
ਦੱਸ ਦਈਏ ਕਿ ਪਹਿਲੇ ਨਰਾਤੇ ਤੋਂ ਮਾਤਾ ਕਾਲੀ ਦੇ ਰੋਜਾਨਾ 20000 ਤੋਂ 30000 ਹਜਾਰ ਭਗਤ ਪੰਜਾਬ ਹਰਿਆਣਾ ਹਿਮਾਚਲ ਹੀ ਨਹੀਂ ਦੂਰੋ ਦੁਰਾਡਿਓਂ ਵੀ ਲੋਕ ਦਰਸ਼ਨ ਕਰਨ ਲਈ ਇੱਥੇ ਪਹੁੰਚਦੇ ਹਨ।
ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੀ ਮੁੱਖ ਟਰਸਟੀ ਅਤੇ ਜਗਦਗੁਰੂ ਪੰਚਾਨੰਦ ਗਿਿਰ ਦੀ ਭੈਣ ਵੀਨਾ ਕੁਮਾਰੀ ਨੇ ਕਿਹਾ ਕਿ ਮਾਤਾ ਕਾਲੀ ਦੀ ਇਹ ਮੂਰਤੀ 250 ਸਾਲ ਪਹਿਲਾਂ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਖੁਦ ਕਲੱਕਤੇ ਤੋਂ ਲੈ ਕੇ ਨੰਗੇ ਪੈਰੀ ਆਏ ਸਨ। ਉਹਨਾਂ ਕਿਹਾ ਕਿ ਮਾਤਾ ਕਾਲੀ ਦਾ ਇਹ ਮਦਿੰਰ ਉੱਤਰ ਭਾਰਤ ਦਾ ਪ੍ਰਸਿੱਧ ਮੰਿਦਰ ਹੈ ਇਥੇ ਸ਼ਨੀਵਾਰ ਨੂੰ 50,000 ਦੇ ਕਰੀਬ ਭਗਤ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੁੰਦੇ ਹਨ। ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਭਗਤ ਮਾਤਾ ਕਾਲੀ ਦੇ ਦਰਸ਼ਨ ਕਰਕੇ ਆਪਣੀ ਮਨੋਕਾਮਨਾਵਾਂ ਮੰਗਦੇ ਹਨ।
ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਚੈਅਰਮੈਨ ਸਵਤੰਤਰ ਰਾਜ ਪਾਸੀ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪਹਿਲੇ ਨਰਾਤੇ ਮੋਕੇ 10000 ਭਗਤਾਂ ਨੇ ਲੰਗਰ ਛੱਕਿਆ। ਉਹਨਾਂ ਕਿਹਾ ਕਿ ਅੱਜ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅਸ਼ਟਮੀ ਮੋਕੇ 50000 ਤੋਂ ਜਿਆਦਾ ਭਗਤਾਂ ਨੇ ਲੰਗਰ ਖਿਲਾਉਣ ਦੀ ਤਿਆਰੀ ਜ਼ੋਰਾਂ ਨਾਲ ਚਲ ਰਹੀ ਹੈ। ਉਹਨਾਂ ਕਿਹਾ ਕਿ ਨਰਾਤਿਆਂ ਤੋਂ ਬਾਅਦ ਲੰਗਰ ਦੇ ਨਾਲ ਮਿਠਾਈ ਵੀ ਦਿੱਤੀ ਜਾਵੇਗੀ।

ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਪ੍ਰਧਾਨ ਆਸ਼ੂਤੋਸ਼ ਗੋਤਮ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਖੇ 1980 ਤੋਂ ਸ਼ੁਰੂ ਹੋਇਆ ਇਹ ਲੰਗਰ ਪਿਛਲੇ 43 ਸਾਲ ਤੋਂ ਲਗਾਤਾਰ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਦੇ ਚੇਅਰਮੈਨ ਸ਼ੇਰੇ ਏ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਵਲੋਂ ਸ਼ੁਰੂ ਕੀਤਾ ਕੜੀ ਚਾਵਲ ਦਾ ਇਹ ਲਗਾਤਾਰ ਚਲ ਰਿਹਾ ਹੈ ਅਤੇ ਹੁਣ ਕੁਝ ਦਿਨਾਂ ਤੋਂ ਦੁਪਹਿਰ ਅਤੇ ਰਾਤ ਦੀ ਬਜਾਏ ਰੋਜਾਨਾ ਤਿੰਨੋ ਸਮੇਂ ਹਜਾਰਾਂ ਭਗਤ ਇੱਥੇ ਲੰਗਰ ਖਾ ਰਹੇ ਹਨ।
ਟਰਸਟ ਦੀ ਜਰਨਲ ਸੱਕਤਰ ਅਤੇ ਮੁੱਖ ਕੈਸ਼ੀਅਰ ਸੁਰਿੰਦਰ ਗੋਇਲ ਨੇ ਕਿਹਾ ਕਿ ਨਵਰਾਤਰਿਆਂ ਵਿੱਚ ਭਗਤਾਂ ਦੀ ਵਰਤ ਲਈ ਇੱਥੇ ਚੇਤਰ ਅਤੇ ਸ਼ਰਦ ਨਰਾਤਿਆਂ ਵਿੱਚ ਵਰਤ ਦਾ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਅਤੇ ਬਿਨਾਂ ਵਰਤ ਵਾਲੇ ਭਗਤਾਂ ਲਈ ਖੀਰ, ਹਲਵਾ, ਪੂਰੀਆਂ, ਛੋਲੇ, ਪਨੀਰ, ਕੜੀ ਚਾਵਲ ਆਦਿ ਭਾਂਤ ਭਾਂਤ ਦੇ ਪਕਵਾਨ ਮਾਤਾ ਕਾਲੀ ਦੇ ਦਰਸ਼ਨ ਕਰਨ ਆਏ ਭਗਤਾਂ ਲਈ ਤਿਆਰ ਕੀਤੇ ਜਾ ਰਹੇ ਹਨ।
ਇਸ ਮੋਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੀ ਮੁੱਖ ਟਰਸਟੀ ਵੀਨਾ ਕੁਮਾਰੀ, ਚੈਅਰਮੈਨ ਸਵਤੰਤਰ ਰਾਜ ਪਾਸੀ, ਪ੍ਰਧਾਨ ਆਸ਼ੂਤੋਸ਼ ਗੋਤਮ, ਵਾਇਸ ਪ੍ਰਧਾਨ ਸ਼ਸ਼ੀ ਭਾਰਦਵਾਜ, ਜਰਨਲ ਸੱਕਤਰ ਮੰਜੂ ਸ਼ਰਮਾ, ਟਰਸਟੀ ਅਤੇ ਮੁੱਖ ਕੈਸ਼ੀਅਰ ਸੁਰਿੰਦਰ ਗੋਇਲ, ਟਰਸਟੀ ਪ੍ਰਿਤਪਾਲ, ਅਨੁਪਮ ਢੀਂਡਸਾ, ਅਸ਼ੋਕ ਸ਼ਰਮਾ, ਗੁਰਦੀਪ ਬੇਦੀ, ਵਰਿੰਦਰ ਜੋਸ਼ੀ, ਬਲਵੰਤ ਰਾਮ, ਅਕੰੁਰ ਗੋਇਲ, ਸ਼ਾਮ ਸੁੰਦਰ ਕਪੂਰ ਹਾਜਰ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments