spot_img
spot_img
spot_img
spot_img
Friday, May 24, 2024
spot_img
Homeਪੰਜਾਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜੱਥੇਬੰਦੀ ਆਪਣੇ ਮੈਂਬਰ ਖੜ੍ਹੇ ਕਰੇਗੀ-...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜੱਥੇਬੰਦੀ ਆਪਣੇ ਮੈਂਬਰ ਖੜ੍ਹੇ ਕਰੇਗੀ- ਸੱਗੂ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜੱਥੇਬੰਦੀ ਆਪਣੇ ਮੈਂਬਰ ਖੜ੍ਹੇ ਕਰੇਗੀ- ਸੱਗੂ
ਅਮ੍ਰਿਤਸਰ 29 ਜੁਲਾਈ ( ਸੰਨੀ ਕੁਮਾਰ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ  ਮੁਲਾਕਾਤ ਕਰਨ ਲਈ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਜੱਥੇਬੰਦੀ ਦੇ ਆਗੂ ਸਹਿਬਾਨ ਅਮ੍ਰਿਤਸਰ ਸਾਹਿਬ ਵਿਖੇ ਪਹੁੰਚੇਂ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕੀਤਾ ਉਨ੍ਹਾਂ ਕਿਹਾ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਾਮਗੜ੍ਹੀਆ ਬੁੰਗਿਆਂ ਦਾ ਰਸਤਾ ਪਰਕਰਮਾਂ ਵਿਚੋਂ ਮੰਗ ਰਹੇ ਹਨ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਸੱਗੂ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਸੁਲੱਖਣ ਸਿੰਘ ਨਾਲ ਮੁਲਾਕਾਤ ਕੀਤੀ ਹੈ ਉਨ੍ਹਾਂ ਕਿਹਾ ਕਿ ਇਹ ਮਸਲਾ ਵੱਡੇ ਲੈਵਲ ਦਾ ਹੈ। ਇਸ ਬਾਬਤ ਸਾਡੇ ਪ੍ਰਧਾਨ ਹੀ ਦੱਸ ਸਕਦੇ ਹਨ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਪਿਛਲੇ ਪ੍ਰਧਾਨਾਂ ਵਾਲਾਂ ਰਟਿਆ ਰਟਾਇਆ ਜਵਾਬ ਦਿੱਤਾ ਕਿ ਕਰ ਰਹੇ ਹਾਂ ਪਰ ਇਹ ਨਹੀਂ ਦੱਸਿਆ ਕਿ ਕਦੋਂ ਕਰ ਰਹੇ ਹਾਂ। ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕਿਹਾ ਕਿ ਰਾਮਗੜ੍ਹੀਆ ਅਕਾਲ ਜੱਥੇਬੰਦੀ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਮੈਂਬਰ ਖੜ੍ਹੇ ਕਰੇਗੀ।
ਦਰਬਾਰ ਸਾਹਿਬ ਦੇ ਮੈਨੇਜਰ ਭਾਈ ਸੁਲੱਖਣ ਸਿੰਘ ਨੇ ਰਾਮਗੜ੍ਹੀਆ ਬੁੰਗਿਆਂ ਦੇ ਇਤਿਹਾਸ ਵਾਲੇ ਬੋਰਡ ਬਾਰੇ ਦੱਸਿਆ ਕਿ ਕੁੱਝ ਸ਼ੋਧ ਕਰਨ ਲਈ ਉਤਾਰਿਆ ਸੀ ਜੋ ਕਿ ਦੁਬਾਰਾ ਉਸੇ ਥਾਂ ਤੇ ਲਾ ਦਿੱਤਾ ਗਿਆ ਹੈ। ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕਲਸੀ, ਰਾਮ ਸਿੰਘ ਧੀਮਾਨ, ਜਰਨੈਲ ਸਿੰਘ, ਮੁਕੰਦ ਸਿੰਘ, ਧਰਮਜੀਤ ਸਿੰਘ ਜੰਡੂ, ਗੁਰਵਿੰਦਰ ਸਿੰਘ ਦਿਉਸੀ, ਜਰਨੈਲ ਸਿੰਘ ਸੱਗੂ ਅਤੇ ਪਰਵਿੰਦਰ ਸਿੰਘ ਰੁਪਾਲ ਆਦਿ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments