spot_img
spot_img
spot_img
spot_img
Friday, May 24, 2024
spot_img
Homeਪੰਜਾਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸੁਖਬੀਰ ਬਾਦਲ ਦਾ ਖਿਆਲ ਛੱਡ ਕੇ ਪੰਥਕ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸੁਖਬੀਰ ਬਾਦਲ ਦਾ ਖਿਆਲ ਛੱਡ ਕੇ ਪੰਥਕ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ: ਮਾਸਟਰ ਮਿੱਠੂ ਸਿੰਘ ਕਾਹਨੇਕੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸੁਖਬੀਰ ਬਾਦਲ ਦਾ ਖਿਆਲ ਛੱਡ ਕੇ ਪੰਥਕ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ: ਮਾਸਟਰ ਮਿੱਠੂ ਸਿੰਘ ਕਾਹਨੇਕੇ
ਬਠਿੰਡਾ :(ਪਰਵਿੰਦਰ ਜੀਤ ਸਿੰਘ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ, ਉਨ੍ਹਾਂ ਦੀਆਂ ਕਿਸਾਨ ਤੇ ਪੰਥ ਵਿਰੋਧੀ ਨੀਤੀਆਂ ਨੂੰ ਸਿੱਖ ਪੰਥ ਤੇ ਪੰਜਾਬੀਆਂ ਵੱਲੋਂ ਵਾਰ-ਵਾਰ ਰੱਦ ਕਰ ਦਿੱਤਾ ਗਿਆ ਹੈ। ਸੁਖਬੀਰ ਬਾਦਲ ਹੁਣ ਸ਼੍ਰੋਮਣੀ ਕਮੇਟੀ ਦੇ ਰਸਤੇ ਰਾਹੀਂ ਆਪਣੇ ਸਿਆਸੀ ਭਵਿੱਖ ਨੂੰ ਮੁੜ ਉਭਾਰਨ ਕਈ ਜੋ ਕੋਸ਼ਿਸ਼ਾ ਕਰ ਰਿਹਾ ਉਨ੍ਹਾਂ ਦੇ ਯਤਨਾਂ ਨੂੰ ਸਿੱਖ ਕੋਮ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਪ੍ਰੈੱਸ ਨਾਓ ਜਾਰੀ ਬਿਆਨ ਰਹੀਂ ਸ਼੍ਰੋਮਣੀ ਕਮੇਟੀ ਮੈਬਰਾਨ ਮਾਸਟਰ ਮਿੱਠੂ ਸਿੰਘ ਕਾਹਨੇਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਅੰਤਰਿਮ ਕਮੇਟੀ,ਮਲਕੀਤ ਸਿੰਘ ਚੰਗਾਲ ਆਦਿ ਦਰਜਨ ਤੋਂ ਵੱਧ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ। ਉਹ ਸੁਖਬੀਰ ਬਾਦਲ ਦੇ ਖ਼ਤਮ ਹੋ ਚੁੱਕੇ ਸਿਆਸੀ ਭਵਿੱਖ ਨੂੰ ਬਚਾਉਣ ਦੇ ਯਤਨਾਂ ਨੂੰ ਛੱਡ ਕੇ ਸਿੱਖ ਪੰਥ ਦੇ ਭਖਵੇਂ ਮੁੱਦਿਆਂ ਉੱਤੇ ਆਪਣਾ ਧਿਆਨ ਅਤੇ ਸ਼ਕਤੀ ਨੂੰ ਕੇਂਦਰਿਤ ਕਰਨ। ਸਮੂਹ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਉਹ ਸੁਖਬੀਰ ਬਾਦਲ ਦੇ ਸਿਆਸੀ ਭਵਿੱਖ ਨੂੰ ਬਚਾਉਣ ਤੋਂ ਆਪਣਾ ਧਿਆਨ ਨਹੀਂ ਹਟਾ ਸਕੇ ਜਿਸ ਕਰਕੇ ਪ੍ਰਧਾਨ ਸਾਹਿਬ 7 ਸਾਲ ਪਹਿਲਾ 2015 ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕੋਟਕਪੂਰਾ ਤੇ ਬਹਿਬਲ ਗੋਲੀਕਾਂਡ,ਗੁੰਮ ਹੋਏ 328 ਪਾਵਨ ਸਰੂਪਾਂ, ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਦੀ ਲੜਾਈ ਲੜਨਾ, ਗੁਰਦੁਆਰਾ ਸਾਹਿਬ ਦੀਆਂ ਰੋਕੀਆਂ ਜ਼ਾਇਦਾਦਾਂ ਤੋਂ ਕਬਜ਼ਾ ਹਟਾਉਣ, ਸਿੱਖ ਕੌਮ ਨੂੰ ਇਕਜੁੱਟ ਕਰਨ ਅਤੇ ਧਰਮ ਪ੍ਰਚਾਰ ਕਰਨ ਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ। ਪ੍ਰਧਾਨ ਸਾਹਿਬ ਨੂੰ ਆਪਣੀ ਮਾਨਸਿਕਤਾ ਚੋਂ ਸੁਖਬੀਰ ਬਾਦਲ ਵਾਲੀ ਗੁਲਾਮੀ  ਨੂੰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨੂੰ ਪੰਥ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਧਰਮ ਪ੍ਰਚਾਰ ਦੀ ਘਾਟ,ਲਾਲਚ ਅਤੇ ਗੁੰਮਰਾਹਕੁਨ ਕਾਰਵਾਈਆਂ ਕਰਕੇ ਪੰਜਾਬ ਦੀ ਧਰਤੀ ਉੱਤੇ ਧਰਮ ਪਰਿਵਰਤਨ ਹੋਣ ਲਗਾ ਹੈ। ਛੇ ਮਹੀਨੇ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸ.ਸੀ.ਪੀ.ਜੀ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਦੋ ਮਹੀਨਿਆਂ ਅੰਦਰ ਅੰਦਰ ਕਮੇਟੀ ਦਾ ਆਪਣਾ ਟੀ.ਵੀ ਚੈੱਨਲ ਆਰੰਭ ਕਰਨ ਪਰ ਇਸ ਪ੍ਰੋਜਕੈਟ ਵਲ ਅਜੇ ਤੱਕ ਇੱਕ ਵੀ ਕਦਮ ਨਹੀਂ ਵਧਾਇਆਂ ਗਿਆ,ਉਨ੍ਹਾਂ ਕਿਹਾ ਸਿੱਖ ਕੌਮ ਲਈ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ  ਸਕਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਹੋਰ ਕੌਣ ਕਰੇਗਾ ?
ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੌਜੂਦਾ ਸਿਆਸੀ ਹਲਾਤਾਂ ਦੇ ਮੱਦੇਨਜ਼ਰ ਪੰਥਕ ਏਕਤਾ ਲਈ ਅੱਗੇ ਆਉਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਪੈਰ ਜਮ੍ਹਾਂ ਚੁੱਕੀਆਂ ਗੈਰ ਪੰਥਕ ਧਿਰਾਂ, ਸਮੱਗਲਰ, ਮਾਫੀਏ ਅਤੇ ਡੇਰਾਵਾਦੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਦੀ ਲੋੜ ਹੈ। ਜੇਕਰ ਪੰਥਕ ਏਕਤਾ ਨਾ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਉੱਤੇ ਨਿਰੋਲ ਗੈਰ ਪੰਥਕ ਧਿਰਾਂ ਦਾ ਕਬਜ਼ਾ ਹੋ ਜਾਵੇਗਾ। ਪ੍ਰੈੱਸ ਨੂੰ ਜਾਰੀ ਕੀਤੇ ਪ੍ਰੈੱਸ ਨੋਟ ਅਨੁਸਾਰ ਸ.ਜੈਪਾਲ ਸਿੰਘ ਮੁੰਡੀਆਂ, ਬਾਬਾ ਗੁਰਮੀਤ ਸਿੰਘ ਤ੍ਰਿਲੋਕਰਵਾਲ,ਸ.ਹਰਦੇਵ ਸਿੰਘ ਰੌਗਲਾ ,ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਹਰਪ੍ਰੀਤ ਸਿੰਘ ਗਰਚਾ,ਸ. ਨਿਰਵੈਲ ਸਿੰਘ ਜੌਲਾ, ਸ.ਭੁਪਿੰਦਰ ਸਿੰਘ ਅਸੰਧ,ਸ.ਜਗਰਾਜ ਸਿੰਘ ਦੌਧਰ,ਸ. ਮਹਿੰਦਰ ਸਿੰਘ ਹੁਸੈਨਪੁਰ,ਸ.ਅਮਰੀਕ ਸਿੰਘ ਸ਼ਾਹਪੁਰ, ਮਨਜੀਤ ਸਿੰਘ ਬੱਪੀਆਣਾ ਆਦਿ ਮੈਂਬਰ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments