spot_img
spot_img
spot_img
spot_img
Sunday, April 14, 2024
spot_img
Homeਪਟਿਆਲਾਸਾਨੂੰ ਸਾਰਿਆਂ ਨੂੰ ਜਰੂਰਮੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ: ਐਡਵੋਕੇਟ...

ਸਾਨੂੰ ਸਾਰਿਆਂ ਨੂੰ ਜਰੂਰਮੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ: ਐਡਵੋਕੇਟ ਸਤੀਸ਼ ਕਰਕਰਾ

ਸਾਨੂੰ ਸਾਰਿਆਂ ਨੂੰ ਜਰੂਰਮੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ: ਐਡਵੋਕੇਟ ਸਤੀਸ਼ ਕਰਕਰਾ
ਪਟਿਆਲਾ, 25 ਫਰਵਰੀ-(ਸੰਨੀ ਕੁਮਾਰ)-ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਦੀ ਇੱਕ ਮੀਟਿੰਗ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ ਦੀ ਅਗਵਾਈ ਵਿੱਚ ਰਾਮ ਆਸ਼ਰਮ ਵਿਖੇ ਕੀਤੀ ਗਈ। ਇਸ ਵਿੱਚ ਸਮੂਹ ਮੈਂਬਰ ਸਾਹਿਬਾਨਾਂ ਨੇ ਪੰਹਚ ਕੇ ਹਾਜਰੀ ਲਗਵਾਈ ਗਈ। ਇਸ ਮੋਕੇ ਉੱਘੇ ਸਮਾਜ ਸੇਵਕ ਮੋਹਿੰਦਰਪਾਲ ਵਡੇਰਾ ਰਿਟਾਇਰਡ ਰੀਡਰ ਵੱਲੋ ਆਪਣੀ ਪਤਨੀ ਦੇ ਜਨਮ ਦਿਨ ਮੋਕੇ ਸੰਸਥਾ ਨੂੰ ਦੋ ਪੈਰਾ ਵਾਲੀ ਸਲਾਈ ਮਸ਼ੀਨਾ ਦਿੱਤੀਆ ਗਈਆ ਅਤੇ ਸ਼੍ਰੀ ਗੁਰੂਦਵਾਰਾ ਸਾਹਿਬ ਸਫਾਬਾਦੀ ਗੇਟ ਦੇ ਹੈਡ ਗ੍ਰੰਥੀ ਭਾਈ ਗੁਰਨਾਮ ਸਿੰਘ ਵੱਲੋ 5 ਸੈਟ ਸਲਾਈ ਮਸ਼ੀਨਾਂ ਦੇ ਪੈਰਾਂ ਦੇ ਦਿੱਤੇ ਇੱਥੇ ਇਹ ਦੱਸਣਾ ਬਣਦਾ ਹੈ ਕੀ ਸੰਸਥਾ ਵੱਲੋਂ ਕਾਫੀ ਸਮੇਂ ਤੋ ਮੁਫਤ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ। ਜਿਸ ਵਿੱਚ ਗਰੀਬ ਲੜਕੀਆਂ ਨੂੰ ਮੁਫਤ ਸਿਲਾਈ ਸਿਖਾਈ ਜਾਂਦੀ ਹੈ। ਸੰਸਥਾ ਵੱਲੋਂ ਸਮੇਂ-ਸਮੇਂ ਤੇ ਮੁਫਤ ਰਾਸ਼ਨ ਵੀ ਵੰਡਿਆ ਜਾਂਦਾ ਹੈ ਅਤੇ ਸਕੂਲ ਦੇ ਬੱਚਿਆ ਦੀ ਫੀਸ ਭਰੀ ਜਾਦੀ ਹੈ । ਇਸ ਤੋਂ ਇਲਾਵਾ ਸਮੇ ਸਮੇ ਤੇਂ ਬੱਚਿਆ ਨੂੰ ਸਕੂਲ ਵਿੱਚ ਸਟੇਸ਼ਨਰੀ ਵੰਡੀ ਜਾਦੀ ਹੈ। ਇਸ ਮੋਕੇ ਪ੍ਰਧਾਨ ਸਤੀਸ਼ ਕਰਕਰਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਮਿਲਕੇ ਜਰੂਰਤਮੰਦ ਲੋਕਾਂ ਦੀ ਮਦਦ ਕਰਨੀ ਚਾਹਿਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਗਠਨ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਵਿਚ ਸੰਸਥਾਂ ਦੇ ਸਾਰੇ ਹੀ ਆਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਹੈ । ਐਡਵੋਕੇਟ ਕਰਕਰਾ ਨੇ ਕਿਹਾ ਕਿ ਸਾਡੇ ਸਾਰੇ ਹੀ ਧਰਮ ਸਾਨੂੰ ਆਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਜ਼ਰੂਰਤਮੰਦਾਂ ਦੀ ਮਦਦ ਕਰਨ ਵਿਚ ਲਗਾਉਣ ਦੀ ਸਿੱਖਿਆ ਦਿੰਦੇ ਹਨ। ਇਸ ਲਈ ਸਾਡੀ ਸੰਸਥਾਂ ਵੱਲੋਂ ਸਮਾਜ ਸੇਵਾ ਅਤੇ ਜ਼ਰੂਰਤਮੰਦਾਂ ਦੀ ਮਦਦ ਵਿਚ ਵਧ ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਹੈ। ਇਸ ਮੋਕੇ ਵਡੇਰਾ ਪਰਿਵਾਰ ਦਾ ਅਤੇ ਹੈਡ ਗ੍ਰੰਥੀ ਗੁਰਨਾਮ ਸਿੰਘ ਦਾ ਸੰਸਥਾ ਦੀ ਮਦਦ ਕਰਨ ਲਈ ਧੰਨਵਾਦ ਵੀ ਕੀਤਾ। ਇਸ ਮੋਕੇ ਅਸ਼ੋਕ ਅਗਰਵਾਲ, ਕੇ ਐਲ ਵਰਮਾ, ਵਿਜੈ ਮੋਹਨ ਵਰਮਾ, ਕੁਲਦੀਪ ਕੌਰ ਧੰਜੂਨ, ਕਰਨੈਲ ਸਿੰਘ, ਅਕਾਸ਼ ਸ਼ਰਮਾ ਬੋਕਸਰ, ਰਿਸ਼ਵ ਜੈਨ, ਮਨਜੀਤ ਕੋਰ ਵਡੇਰਾ, ਗੁਰਮਿੰਦਰ ਸਿੰਘ ਧੰਜੂਨ, ਤਰਸ਼ੇਮ ਲਾਲ ਜੈਨ, ਅੰਜੂ, ਸੂਰਜ ਪ੍ਰਕਾਸ਼ ਵਰਮਾ, ਰਣਬੀਰ ਸਿੰਘ, ਹਰਪਾਲ ਸਿੰਘ ਮਾਨ, ਪਵਨ ਗੋਇਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments