spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਯੂਥ ਕਾਂਗਰਸ ਪਟਿਆਲਾ ਵੱਲੋਂ...

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ‘ਤੇ ਯੂਥ ਕਾਂਗਰਸ ਪਟਿਆਲਾ ਵੱਲੋਂ ਲਗਾਇਆ ਖੂਨਦਾਨ ਕੈਂਪ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ‘ਤੇ ਯੂਥ ਕਾਂਗਰਸ ਪਟਿਆਲਾ ਵੱਲੋਂ ਲਗਾਇਆ ਖੂਨਦਾਨ ਕੈਂਪ:
ਖੂਨਦਾਨ ਸਭ ਤੋਂ ਉਤਮ ਦਾਨ ਹੈ ਅਤੇ ਹਰੇਕ ਸਿਹਤਮੰਦ
ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ:ਸੰਜੀਵ ਸ਼ਰਮਾ

ਸਾਬਕਾ ਪ੍ਰਧਾਨ ਮੰਤਰੀ ਭਾਰਤਰਤਨ ਮਰਹੂਮ ਰਾਜੀਵ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਜਿਲਾ ਪ੍ਰਧਾਨ ਪਟਿਆਲਾ ਸ਼ਹਿਰੀ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਯੂਥ ਕਾਂਗਰਸ ਪਟਿਆਲਾ ਵੱਲੋਂ ਸ਼ਰਧਾਂਜਲੀ ਕਰਦੇ ਹੋਏ
ਵਰਦਮਾਨ ਹਸਪਤਾਲ,ਅਰਬਨ ਅਸਟੇਟ ਫੇਸ-2 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਸ਼੍ਰੀ ਰਾਜੀਵ ਗਾਂਧੀ ਨੂੰ ਜਿੱਥੇ 18 ਸਾਲ ਦੇ ਨੌਜਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਉੱਥੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਣ ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਵੀ ਕ੍ਰਾਂਤੀਕਾਰੀ ਕਦਮ ਚੁੱਕੇ, ਜਿਨ੍ਹਾਂ ਸਦਕਾ ਸੂਚਨਾ ਤੇ ਤਕਨਾਲੋਜੀ ਖੇਤਰ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ।

ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਦਾ ਹਰ ਨਾਗਰਿਕ ਸਿਹਤਮੰਦ ਹੋਵੇ ਤਾਂ ਜੋ ਦੇਸ਼ ਵੱਧ ਤੋਂ ਵੱਧ ਤਰੱਕੀ ਕਰੇ। ਇਸ ਦੇ ਮੱਦੇਨਜ਼ਰ ਉਹ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਹੋਏ ਆਪਣੇ ਹਲਕੇ ਤੇ ਸੂਬੇ ਦੀ ਤਰੱਕੀ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ।
ਸੰਜੀਵ ਸ਼ਰਮਾ ਕਾਲੂ ਯੂਥ ਕਾਂਗਰਸ ਜਿਲਾ ਪ੍ਰਧਾਨ ਪਟਿਆਲਾ ਸ਼ਹਿਰੀ ਵੱਲੋਂ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਹੋਏ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਅਤੇ ਇਹੋ ਇੱਕ ਅਜਿਹਾ ਦਾਨ ਹੈ ਜੋ ਕਿ ਇੱਕ ਮਨੁੱਖ ਵੱਲੋਂ ਹੀ ਦੂਜੇ ਮਨੁੱਖ ਨੂੰ ਦਿੱਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਦਿੱਤਾ ਗਿਆ ਖੂਨਦਾਨ ਕਈ ਲੋੜਵੰਦ ਇਨਸਾਨਾਂ ਦੀ ਅਨਮੋਲ ਜਿੰਦਗੀ ਬਣਾਉਣ ਦੇ ਕੰਮ ਆ ਸਕਦਾ ਹੈ ਇਸ ਲਈ ਹਰੇਕ ਨਰੋਈ ਸਿਹਤ ਵਾਲੇ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਖੂਨਦਾਨ ਜਰੂਰ ਕਰੇ ਕਿਉਂਕਿ ਇਸ ਦਾ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਦਾਨ ਦਿੱਤਾ ਗਿਆ ਖੂਨ ਕੁਝ ਹੀ ਸਮੇਂ ਬਾਅਦ ਦੁਬਾਰਾ ਬਣ ਜਾਂਦਾ ਹੈ।
ਜਿਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਅੱਜ ਦੇ ਇਸ ਭੱਜ ਦੌੜ ਦੇ ਯੁੱਗ ਵਿੱਚ ਖੂਨਦਾਨ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਹਰੇਕ ਵਿਅਕਤੀ ਵੱਲੋਂ ਕੀਤੀ ਜਾਂਦੀ ਤੇਜੀ ਨਾਲ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਵਿੱਚ ਕਈ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਹਰੇਕ ਸਿਹਤਮੰਦ ਵਿਅਕਤੀ ਖੂਨਦਾਨ ਕਰਨ ਦਾ ਪ੍ਰਣ ਕਰੇ ਤਾਂ ਸਾਡੇ ਸੂਬੇ ਅੰਦਰ ਖੂਨ ਦੀ ਕਮੀ ਕਾਰਨ ਇੱਕ ਵੀ ਅਨਮੋਲ ਮਨੁੱਖੀ ਜਾਨ ਨਹੀਂ ਜਾ ਸਕਦੀ।
ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਪ੍ਰਧਾਨ ਪਟਿਆਲਾ ਸ਼ਹਿਰੀ ਅਭਿਨਵ ਸ਼ਰਮਾ,ਹਲਕਾ ਪ੍ਰਧਾਨ ਪਟਿਆਲਾ ਦਿਹਾਤੀ ਮਾਧਵ ਸਿੰਗਲਾ, ਨਿਤੀਨ ਗੋਇਲ, ਪਰਮਵੀਰ ਟਵਾਨਾ,ਰਿਧਮ ਸ਼ਰਮਾ, ਅਰਸ਼ ਬਾਜਵਾ, ਮਨਪ੍ਰੀਤ ਯਧੂਵੰਸ਼ੀ,ਅਸ਼ੀਸ਼ ਰਾਜਪਾਲ,ਗੋਰਵ ਸੂਦ,ਰਵੀ,ਨੀਸ਼ਾਂਤ ਬਾਂਸਲ,ਗੀਤਾਂਸ਼ੂ ਯੋਗੀ,ਅਸ਼ਵਨੀ ਸ਼ਰਮਾ ,ਹਰਮੀੰਦਰ ਸੇਖੋਂ ਆਦਿ ਮੌਜੂਦ ਰਹੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments