spot_img
spot_img
spot_img
spot_img
Monday, May 27, 2024
spot_img
Homeਪਟਿਆਲਾਸਿਮਰਨਪ੍ਰੀਤ ਨੇ ਪਵਿੱਤਰ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਨੂੰ ਪਾਰਕ ’ਚ ਰੱਖਣ ਲਈ ਬੈਂਚ...

ਸਿਮਰਨਪ੍ਰੀਤ ਨੇ ਪਵਿੱਤਰ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਨੂੰ ਪਾਰਕ ’ਚ ਰੱਖਣ ਲਈ ਬੈਂਚ ਸੌਂਪੇ

–ਸਿਮਰਨਪ੍ਰੀਤ ਨੇ ਪਵਿੱਤਰ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਨੂੰ ਪਾਰਕ ’ਚ ਰੱਖਣ ਲਈ ਬੈਂਚ ਸੌਂਪੇ
–ਸਵੱਛਤਾ ਤਹਿਤ ਪਾਰਕਾਂ ਦੀ ਸੁੰਦਰਤਾ ਲਈ ਆਮ ਆਦਮੀ ਪਾਰਟੀ ਵਚਨਬੱਧ : ਸਿਮਰਨਪ੍ਰੀਤ ਸਿੰਘ

ਪਟਿਆਲਾ 23 ਅਪ੍ਰੈਲ ( ਸੰਨੀ ਕੁਮਾਰ )
ਸ਼ਹਿਰ ਦੇ ਪਾਰਕਾਂ ਨੂੰ ਹਰਿਆਣਾ ਭਰਿਆ ਬਣਾਉਣ ਦੇ ਨਾਲ-ਨਾਲ ਪਾਰਕਾਂ ਵਿਚ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੇ ਬੈਠਣ ਦੀ ਵਿਵਸਥਾ ਕੀਤੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਯੂਥ ਮੀਤ ਪ੍ਰਧਾਨ ਸਿਮਰਨਪੀ੍ਰਤ ਸਿੰਘ ਨੇ ਪਵਿੱਤਰ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਚਾਰ ਬੈਂਚ ਸੌਂਪੇ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਮੀਤ ਪ੍ਰਧਾਨ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਪ੍ਰੇਰਨਾ ਸਦਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਬਣੇ ਪਾਰਕਾਂ ਨੂੰ ਚੰਗਾ ਵਾਤਾਵਰਣ ਪ੍ਰਦਾਨ ਕਰਨ ਲਈ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਇਹ ਬੱਚੇ ਅਤੇ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਪਹੁੰਚ ਕੀਤੀ ਸੀ ਕਿ ਪਾਰਕ ਵਿਚ ਸੈਰ ਸਪਾਟਾ ਕਰਨ ਆਉਂਦੇ ਲੋਕਾਂ ਦੀ ਸਹੂਲਤ ਲਈ ਬੈਚ ਰਖਵਾਏ ਜਾਣ, ਜਿਸ ਉਪਰੰਤ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਯੋਗ ਅਗਵਾਈ ਨਾਲ ਇਹ ਬੈਂਚ ਸੌਂਪੇ ਗਏ ਹਨ। ਇਸ ਮੌਕੇ ਸਿਮਰਨਪ੍ਰੀਤ ਨੇ ਦੱਸਿਆ ਕਿ ਨਾਲ ਲਗਦੇ ਸਵਰਨ ਵਿਹਾਰ ਕਲੋਨੀ ਚ ਵੀ ਜਲਦੀ ਹੀ ਪਾਰਕ ਬਣਾ ਕੇ ਜਿੰਮ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਇਥੋਂ ਦੀ ਜਵਾਨੀ ਨੂੰ ਤੰਦਰੁਸਤ ਰੱਖਣ ਲਈ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਿੱਤਰ ਇਨਕਲੇਵ ਵੈਲਫੇਅਰ ਐਸਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮਦਨ ਅਰੋੜਾ ਜਨਰਲ ਸੈਕਟਰੀ, ਰਾਜ ਕੁਮਾਰ, ਅੰਕਿਤ, ਦਰਸ਼ਨ, ਮਨੋਜ ਸ਼ਰਮਾ, ਡਾਕਟਰ ਮਨੋਜ ਸ਼ਰਮਾ, ਦੀਪਕ ਕੰਬੋਜ, ਰਾਜੇਸ਼ ਭੰਡਾਰੀ, ਹਰੀਸ਼ ਜੈ ਸਿੰਘ, ਸੰਜੇ ਸੈਣੀ, ਮਨਦੀਪ ਸਿੰਘ, ਰਾਜਨ ਜੁਨੇਜਾ, ਹੈਰੀ ਸਿੰਘ, ਗੌਤਮ ਸ਼ਰਮਾ, ਪ੍ਰਵੀਨ ਹਸੀਜਾ, ਗੁਰਦੀਪ ਕੁਮਾਰ ਦੀਸ਼ਾ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments