spot_img
spot_img
spot_img
spot_img
Sunday, May 19, 2024
spot_img
Homeਪੰਜਾਬਸਿਹਤ ਵਿਭਾਗ ਵਲੋਂ ਰੋਟਰੀ  ਭਵਨ ਵਿਖੇ ਕੋਵਿਡ ( ਕੋਵਾਸੀ਼ਲਡ ਤੇ ਕੋਵੈਕਸੀਨ )...

ਸਿਹਤ ਵਿਭਾਗ ਵਲੋਂ ਰੋਟਰੀ  ਭਵਨ ਵਿਖੇ ਕੋਵਿਡ ( ਕੋਵਾਸੀ਼ਲਡ ਤੇ ਕੋਵੈਕਸੀਨ ) ਕੈਂਪ 15 ਜੁਲਾਈ ਨੂੰ

ਪਟਿਆਲਾ, ਸਿਹਤ ਵਿਭਾਗ ਵਲੋਂ ਰੋਟਰੀ ਭਵਨ ਵਿਖੇ ਕੋਵਿਡ ( ਕੋਵਾਸੀ਼ਲਡ ਤੇ ਕੋਵੈਕਸੀਨ ) ਕੈਂਪ 15 ਜੁਲਾਈ ਨੂੰ
ਪਹਿਲੀ, ਦੂਜੀ ਤੇ ਬੂਸਟਰ ਡੋਜ ਤੋ ਇਲਾਵਾ 15 ਸਾਲ ਤੋਂ ਵੱਡੇ ਬੱਚਿਆਂ ਦਾ ਵੀ ਵੈਕਸੀਨੇਸ਼ਨ
ਪਟਿਆਲਾ 13 ਜੁਲਾਈ ( ਸੰਨੀ ਕੁਮਾਰ )
ਪੰਜਾਬ ਸਰਕਾਰ ਦੇ ਸਿਹਤ ਵਿਭਾਗ, ਜ਼ਿਲ੍ਹਾ  ਪ੍ਰਸ਼ਾਸਨ ਅਤੇ ਸਿਵਲ ਸਰਜਨ ਡਾ.ਰਾਜੂ ਧੀਰ ਐਮ.ਐਸ ਦੀ ਸਰਪ੍ਰਸਤੀ ਅਤੇ ਸੰਜੈ ਬਾਂਸਲ ਸੀਨੀਅਰ ਮੈਡੀਕਲ ਅਫਸਰ ਤ੍ਰਿਪੜੀ ਦੀ ਅਗਵਾਈ ਹੇਠ  ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਰੌਟਰੀ ਭਵਨ ਐਸ.ਐਸ.ਟੀ ਨਗਰ ਵਿਖੇ ਇੱਕ ਮੈਗਾ ਕੋਵਿਡ ਵੈਕਸੀਨੇਸਨ ਕੈਂਪ 15 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਲਗਾਇਆ ਜਾ ਰਿਹਾ ਹੈ।
ਕੈਂਪ ਦਾ ਉਦਘਾਟਨ ਸਹਾਇਕ ਸਿਵਲ ਸਰਜਨ ਪਟਿਆਲਾ ਡਾ.ਵਿਕਾਸ ਗੋਇਲ ਕਰਨਗੇ।
ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਬ੍ਰਾਂਚ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੋਵਾਸੀਲਡ ਤੇ ਕੋਵੈਕਸੀਨ ਦੇ ਪਹਿਲੀ ਦੁਜੀ ਤੇ ਬੂਸਟਰ ਡੋਜ ਤੋ ਇਲਾਵਾ 15 ਸਾਲ ਤੋ ਵੱਧ ਉਮਰ ਦੇ ਬੱਚਿਆਂ ਦੀ ਵੀ ਵੈਕਸੀਨੇਸ਼ਨ ਕੀਤੀ ਜਾਵੇਗੀ। ਕਲੱਬ ਵਲੋਂ ਚਲਾਈ ਜਾ ਰਹੀ ” “ਸਾਫ਼ ਪਾਣੀ ਸੁੱਧ ਵਾਤਾਵਰਣ” ਮੁਹਿੰਮ ਤਹਿਤ  ਵਣ ਮਹਾਂਉਤਸਵ ਪੰਦਰਵਾੜਾ ਮਨਾਉਂਦਿਆਂ ਕਲੱਬ ਅਤੇ ਇਸਦੇ ਚੌਗਿਰਦੇ ਵਿੱਚ ਮੈਡੀਸਨਲ ਬੂਟੇ, ਫ਼ਲਦਾਰ,ਖੂਸਬੂਦਾਰ, ਛਾਦਾਰ ਅਤੇ ਸਜਾਵਟੀ ਪੌਦੇ ਵੀ ਲਗਾਏ ਜਾਣਗੇ।
ਇਸ ਤੋ ਇਲਾਵਾ ਕਲੱਬ ਮੈਂਬਰਾਂ ਵਲੋਂ  ” ਸੇ ਨੋ ਟੂ ਪਲਾਸਟਿਕ” ਸਲੋਖਨ ਹੇਠ  ਬਾਜ਼ਾਰਾਂ ਤੇ ਮਾਲਾਂ ਵਿੱਚ ਜਾਕੇ  ਲੋਕਾਂ ਨੂੰ ਪਲਾਸਟਿਕ ਤੋਂ  ਹੋਣ ਵਾਲੇ ਖਤਰਨਾਕ ਨੁਕਸਾਨ ਤੋਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਹੀ ਖਰੀਦਦਾਰਾਂ ਨੂੰ  ਪੇਪਰ ਬੈਗ  ਤੇ ਕੱਪੜੇ ਦੇ  ਝੋਲੇ ਵੀ ਵੰਡੇ ਜਾ ਰਹੇ ਹਨ। ਉਹਨਾਂ ਨੇ ਸਮੂੰਹ  ਕਲੱਬ ਮੈਂਬਰਾਂ ਤੇ  ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments