spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਸਿੱਖ ਕੌਮ ਦੇ ਮਹਾਨ ਜਰਨੈਲ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾ...

ਸਿੱਖ ਕੌਮ ਦੇ ਮਹਾਨ ਜਰਨੈਲ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾ ਵਿੱਚ ਇੱਕ ਕਿਤਾਬ ਨਹੀਂ ਛਾਪ ਸਕੀ ?

ਸਿੱਖ ਕੌਮ ਦੇ ਮਹਾਨ ਜਰਨੈਲ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲਾ ਵਿੱਚ ਇੱਕ ਕਿਤਾਬ ਨਹੀਂ ਛਾਪ ਸਕੀ ?
(ਰਾਮਗੜ੍ਹੀਆ ਬੁੰਗਿਆਂ ਵਿਚੋਂ ਸਿੱਲ ਨੂੰ ਪੁੱਟਿਆ ਨਾ ਜਾਵੇ)
ਮਈ ਮਹੀਨੇ ਤੋਂ ਪਹਿਲਾਂ ਬੁੰਗਿਆਂ ਦਾ ਰਸਤਾ ਖੋਲਿਆ ਜਾਵੇ – ਸੱਗੂ
ਪਟਿਆਲਾ,ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾ ਸ਼ਤਾਬਦੀ ਇਸ ਵਰ੍ਹੇ ਬਹੁਤ ਹੀ ਸ਼ਰਧਾ  ਭਾਵਨਾ ਨਾਲ ਮਨਾਉਣ ਲਈ ਅਨੇਕਾਂ ਸਗੰਠਨ ਆਪੋ ਆਪਣੇ ਤਰੀਕਿਆਂ ਨਾਲ ਪ੍ਰੋਗਰਾਮ ਉਲੀਕ ਰਹੇ ਹਨ। ਸਾਰੇ ਹੀ ਸਗੰਠਨ ਵਧਾਈ ਦੇ ਪਾਤਰ ਹਨ ਅਤੇ ਸਾਰਿਆਂ ਨੂੰ ਹਰ ਪੱਖੋਂ ਸਹਿਯੋਗ ਦੇਣ ਲਈ ਵਿਸ਼ਵਾਸ ਦਿਵਾਉਂਦੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕੀਤਾ।
ਉਨਾਂ ਦੱਸਿਆ ਕਿ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 5 ਮਈ ਤੋਂ 5 ਦਸੰਬਰ ਤੱਕ ਹਰ 5 ਤਰੀਖ ਨੂੰ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾ ਜਨਮ ਦਿਹਾੜਾ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਮਨਾਵੇਗੀ ਅਤੇ 31 ਦਸੰਬਰ ਨੂੰ ਸਮੁੱਚੀ ਟੀਮ ਦਰਬਾਰ ਸਾਹਿਬ ਅਮ੍ਰਿੰਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਅਤੇ ਨਵੇਂ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਰਾਮਗੜ੍ਹੀਆ ਬੁੰਗਿਆਂ ਵਿੱਚ ਇਕੱਤਰ ਹੋਵੇਗੀ।
ਸੱਗੂ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ 100 ਸਾਲਾਂ ਦੌਰਾਨ ਮਹਾਨ ਯੋਧੇ ਜਰਨੈਲ ਬਾਰੇ ਤਿੱਲਮਾਤਰ ਵੀ ਕਦੇ ਨਹੀਂ ਸੋਚਿਆ।
ਸਾਲ 2018 ਤੋੰ ਲੈ ਕੇ ਹੁਣ ਤੱਕ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਮਗੜ੍ਹੀਆ ਅਕਾਲ ਜਥੇਬੰਦੀ ਦਾ ਵਫ਼ਦ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਕਲੰਡਰ ਵਿੱਚ ਦਰਜ ਕਰਵਾਉਣ ਲਈ ਅਤੇ ਰਾਮਗੜ੍ਹੀਆ ਬੁੰਗਿਆਂ ਦਾ ਰਸਤਾ ਖੁਲਵਾਉਣ ਲਈ ਮਿਲਦਾ ਰਿਹਾ ਪਰ ਅਫ਼ਸੋਸ਼ ਹੈ ਕਿ ਇਹਨਾਂ ਕਦੇ ਸਾਡੇ ਸਮਾਜ ਦੀ ਗੱਲ ਨੂੰ ਤਵੱਜੋ ਨਹੀਂ ਦਿੱਤੀ,
ਅਨੇਕਾਂ ਸਾਲਾਂ ਤੋਂ ਵੱਖ ਵੱਖ ਸੰਸਥਾਂਵਾਂ ਰਾਮਗੜ੍ਹੀਆ ਬੂੰਗੇ ਦਾ ਰਸਤਾ ਖੁਲਵਾਉਣ ਲਈ ਮਿੰਨਤਾਂ ਕਰ ਰਹੀਆਂ ਹਨ ਪਰ ਇਹ ਕਦੇ ਵੀ ਕਿਸੇ ਦੀ ਇਸ ਬਾਬਤ ਗੱਲ ਸੁਣਨ ਲਈ ਤਿਆਰ ਨਹੀਂ ਹੋਏ ਅਤੇ ਹੁਣ ਇਹ ਕਹਿ ਰਹੇ ਹਨ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਦਿੱਲੀ ਤੋੰ ਲੈ ਕੇ ਦਰਬਾਰ ਸਾਹਿਬ ਅਮ੍ਰਿੰਤਸਰ ਤੱਕ ਖਾਲਸਾ ਮਾਰਚ ਕਰਾਂਗੇ ਅਤੇ ਨਾਲ ਮਹਾਰਾਜਾ ਰਾਮਗੜ੍ਹੀਆ ਜੀ ਦੇ ਹਥਿਆਰਾਂ ਅਤੇ ਸ਼ਸਤਰਾਂ ਦੇ  ਵੀ ਦਰਸ਼ਨ ਕਰਵਾਵਾਂਗੇ।
ਉਨ੍ਹਾਂ ਕਿਹਾ ਸੰਗਤਾਂ ਨੂੰ ਇਹ ਵੀ ਜਾਣਕਾਰੀ ਦਿੳ ਕਿ ਉਹ ਹਥਿਆਰ ਤੇ ਸ਼ਸਤਰ ਤੁਸੀ ਕਿੱਥੇ ਸਾਂਭ ਕੇ ਰੱਖਦੇ ਹੋ ? ਸਿੱਖ ਕੌਮ ਨੂੰ ਤਾਂ ਤੁਸੀਂ ਪਹਿਲਾਂ ਕਦੇ ਦਰਸ਼ਨ ਕਰਵਾਏ ਨਹੀਂ ਹੁਣ ਖਾਲਸਾ ਮਾਰਚ ਲਈ ਕਿੱਥੋਂ ਕੱਢ ਰਹੇ ਹੋ ? ਅੱਜ ਤੋੰ ਪਹਿਲਾਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਦੋਂ ਕਰਵਾਏ ਸਨ ?   ਸੱਗੂ ਨੇ ਦੱਸਿਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਦਿੱਲੀ ਤਖਤ ਤੋੰ ਪੁੱਟ ਲਿਆਂਦੀ ਸਿੱਲ ਵੀ ਦਿੱਲੀ ਤੋੰ ਚੱਲਣ ਵਾਲੇ ਖਾਲਸਾ ਮਾਰਚ ਦੇ ਨਾਲ ਹੋਵੇਗੀ ਜੋ ਕਿ ਅਤਿ ਨਿੰਦਣਯੋਗ ਹੈ ਕਿ ਹੁਣ ਉਸ ਸਿੱਲ ਨੂੰ ਵੀ ਇਹ ਗੁਰੂ ਗਰੰਥ ਸਾਹਿਬ ਜੀ  ਦੇ ਬਰਾਬਰ ਲੋਕਾਂ ਤੋੰ ਮੱਥੇ ਟਿਕਾਉਣਗੇ ? ਉਹ ਵੀ ਉਸ ਸਿੱਲ ਨੂੰ ਜਿਸ ਤੇ ਬੈਠ ਕੇ ਉਸ ਸਮੇਂ ਦੇ ਹੁਕਮਰਾਨ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋੰ ਅਲੱਗ ਕਰਨ ਦਾ ਹੁਕਮ ਜਾਰੀ ਕੀਤਾ ਹੋਵੇ ?
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋੰ ਸਿੱਖ ਕੌਮ ਦੇ ਮਹਾਨ ਜਰਨੈਲ ਦੇ ਜੀਵਨ ਉੱਤੇ ਲਟਰੇਚਰ ਛਾਪਦੇ।
ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖ ਕੌਮ ਦੀ ਸਭ ਤੋੰ ਮਹਾਨ ਅਤੇ ਸੁਪਰੀਮ ਸੰਸਥਾ ਆਪਣੇ ਹੀ 18 ਵੀਂ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਉੱਤੇ ਤਕਰੀਬਨ 100 ਸਾਲਾਂ  ਦੇ ਇਤਿਹਾਸ ਵਿੱਚ ਇਕ ਵੀ ਕਿਤਾਬ ਨਹੀਂ ਛਾਪ ਸਕੀ ?  ਸੱਗੂ ਨੇ ਕਿਹਾ ਸਿੱਖ ਕੌਮ ਨੂੰ ਸੁਚੇਤ ਹੋਣਾ ਅੱਜ ਸਮੇ ਦੀ ਸਭ ਤੋਂ ਵੱਡੀ ਅਤੇ ਪਹਿਲੀ ਜਰੂਰਤ ਹੈ ਇਹਨਾਂ ਹਮੇਸ਼ਾ ਸਿੱਖ ਕੌਮ ਨੂੰ ਗੁੰਮਰਾਹ ਹੀ ਕੀਤਾ ਹੈ, ਜਿਸ ਤਰਾਂ ਇੱਕ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੇਲੇ ਬੀਬੀ ਜਗੀਰ ਕੌਰ ਨੇ ਰਸਤੇ ਦਾ ਟੱਕ ਲਾ ਕੇ ਸਿੱਖ ਜਗਤ ਨਾਲ ਥੋਖਾ ਕੀਤਾ ਸੀ। ਇਹ ਸਿਰਫ਼ ਤੇ ਸਿਰਫ਼ ਰਾਜਨੀਤੀ ਕਰ ਰਹੇ ਹਨ।
ਸੱਗੂ ਨੇ ਕਿਹਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਦਿੱਲੀ ਤੋੰ ਅਮ੍ਰਿੰਤਸਰ ਸਾਹਿਬ ਤੱਕ ਉਲੀਕੇ ਗਏ ਪ੍ਰੋਗਰਾਮ ਵਿੱਚ ਸਿੱਲ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਇਸ ਪ੍ਰੋਗਰਾਮ ਤੋੰ ਪਹਿਲਾਂ ਪਹਿਲਾਂ ਰਾਮਗੜ੍ਹੀਆ ਬੁੰਗਿਆਂ ਦਾ ਰਸਤਾ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚੋਂ ਦੀ ਕੀਤਾ ਜਾਵੇ ਤਾਂ ਜੋ 300 ਸਾਲਾ ਸਤਾਬਦੀ ਮੌਕੇ  ਦੁਨੀਆਂ ਭਰ ਵਿੱਚੋਂ ਦਰਬਾਰ ਸਾਹਿਬ ਪਹੁੰਚਣ ਵਾਲੀਆਂ ਸੰਗਤਾ ਇਤਿਹਾਸਕ ਰਾਮਗੜ੍ਹੀਆ ਬੁੰਗੇ ਦੇ ਦਰਸ਼ਨ ਦੀਦਾਰੇ ਅਸਾਨੀ ਨਾਲ ਕਰ ਸਕਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments