spot_img
spot_img
spot_img
spot_img
Sunday, May 19, 2024
spot_img
Homeਪੰਜਾਬਸੀ.ਐਮ ਦੀ ਯੋਗ ਸ਼ਾਲਾ ਦੀ ਸ਼ੁਰੂਆਤ ਐਸ.ਐਮ.ੳ ਨੇ ਖੁਦ ਯੋਗਾ ਕਰਦੇ ਹੋਏ...

ਸੀ.ਐਮ ਦੀ ਯੋਗ ਸ਼ਾਲਾ ਦੀ ਸ਼ੁਰੂਆਤ ਐਸ.ਐਮ.ੳ ਨੇ ਖੁਦ ਯੋਗਾ ਕਰਦੇ ਹੋਏ ਕੀਤੀ

ਸੀ.ਐਮ ਦੀ ਯੋਗ ਸ਼ਾਲਾ ਦੀ ਸ਼ੁਰੂਆਤ ਐਸ.ਐਮ.ੳ ਨੇ ਖੁਦ ਯੋਗਾ ਕਰਦੇ ਹੋਏ ਕੀਤੀ
– ਯੋਗਾ ਦੇ ਅਨੇਕਾਂ ਫਾਇਦੇ, ਬਸ ਜ਼ਰੂਰਤ ਹੈ ਆਦਤ ਪਾਉਣ ਦੀ: ਡਾ.ਭੁਪਿੰਦਰ ਸਿੰਘ
– ਯੋਗ ਅਭਿਆਸ ਕਰਨ ਨਾਲ ਹੁੰਦੇ ਹੈ ਸ਼ਰੀਰਕ ਅਤੇ ਮਾਨਸਿਕ ਪੱਖੋਂ ਸਿਹਤਮੰਦ
– ਯੋਗਾ ਕਰਨ ਨਾਲ ਸ਼ਰੀਰ ਅੰਦਰ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ

ਫਤਿਹਗੜ ਸਾਹਿਬ / ਬੱਸੀ ਪਠਾਣਾਂ ( ਮਨੀਸ਼ ਸ਼ਰਮਾ ) – ਅੰਤਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਸੀ.ਐਮ. ਦੀ ਯੋਗਸ਼ਾਲਾ ਤਹਿਤ ਮਾਨਯੋਗ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗੁਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੌੜ ਵਿੱਖੇ ਯੋਗ ਹਫਤੇ (20 ਜੂਨ ਤੋਂ 26 ਜੂਨ ਤੱਕ) ਦੀ ਸ਼ੁਰੂਆਤ ਐਸ.ਐਮ.ਓ ਡਾ.ਭੂਪਿੰਦਰ ਸਿੰਘ ਨੇ ਖੁਦ ਯੋਗਾ ਕਰਦੇ ਹੋਏ ਕੀਤੀ। ਇਸ ਮੋਕੇ ਤੇ ਉਨ੍ਹਾਂ ਨੇ ਕਿਹਾ ਕਿ ਸ਼ਰੀਰ ਨੂੰ ਤੰਦਰੁਸਤ ਰੱਖਣ ਵਿਚ ਯੋਗਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸ਼ਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਮੋਕੇ ਤੇ ਆਯੁਸ਼ ਵਿਭਾਗ ਦੇ ਡਾ.ਰਮਾ ਕੁਮਾਰੀ ਨੇ ਯੋਗਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਦੇ ਅਨੇਕਾ ਫਾਇਦੇ ਹਨ ਬਸ ਜ਼ਰੂਰਤ ਹੈ ਸਾਨੂੰ ਇਸਨੂੰ ਰੋਜਾਨਾ ਕਰਨ ਦੀ ਆਦਤ ਪਾਉਣ ਦੀ। ਉਨ੍ਹਾਂ ਕਿਹਾ ਕਿ ਸਵੇਰੇ—ਸਵੇਰੇ ਯੋਗਾ ਕਰਨ ਨਾਲ ਮਨ *ਚ ਸਕਾਰਾਤਮਕ ਵਿਚਾਰਾਂ ਦਾ ਆਦਾਨ—ਪ੍ਰਦਾਨ ਹੁੰਦਾ ਹੈ ਉਥੇ ਸ਼ਰੀਰ ਵੀ ਸਿਹਤਮੰਤ ਬਣਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸਾਰਾ ਦਿਨ ਸਾਡੇ ਸ਼ਰੀਰ *ਚ ਤਾਜਗੀ ਰਹਿੰਦੀ ਹੈੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸ਼ਰੀਰ ਅੰਦਰ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਤੇ ਨਵੀਆਂ ਬਿਮਾਰੀਆਂ ਦੇ ਪੈਦਾ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ। ਸਾਡਾ ਸ਼ਰੀਰ ਬਹੁਤ ਹੀ ਅਣਮੋਲ ਹੈ ਇਸ ਨੂੰ ਅਜਾਈ ਨੀ ਗਵਾਉਣਾ ਚਾਹੀਦਾ, ਇਸ ਦੀ ਸਾਂਭ—ਸੰਭਾਲ ਕਰਨੀ ਚਾਹੀਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments