spot_img
spot_img
spot_img
spot_img
Friday, May 24, 2024
spot_img
Homeਪੰਜਾਬਸੂਬੇਦਾਰ ਸੰਤੋਖ ਸਿੰਘ ਨੇ ਨਾਭਾ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ...

ਸੂਬੇਦਾਰ ਸੰਤੋਖ ਸਿੰਘ ਨੇ ਨਾਭਾ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਵਿਧਾਇਕ ਦੇਵ ਮਾਨ ਦਾ ਕੀਤਾ ਧੰਨਵਾਦ

ਸੂਬੇਦਾਰ ਸੰਤੋਖ ਸਿੰਘ ਨੇ ਨਾਭਾ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਵਿਧਾਇਕ ਦੇਵ ਮਾਨ ਦਾ ਕੀਤਾ ਧੰਨਵਾਦ
ਭਾਦਸੋਂ 🙁 ਬਰਿੰਦਰਪਾਲ ਸਿੰਘ)ਆਮ ਆਦਮੀ ਪਾਰਟੀ ਦੇ ਬਲਾਕ ਭਾਦਸੋਂ ਦੇ ਸੀਨੀਅਰ ਲੀਡਰ ਸੂਬੇਦਾਰ ਸੰਤੋਖ ਸਿੰਘ ਵੱਲੋਂ ਨਾਭਾ ਹਲਕੇ ਵਿੱਚ ਵਿਧਾਇਕ ਦੇਵ ਮਾਨ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਲਾਘਾ ਕੀਤੀ ਗਈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਨਾਭਾ ਹਲਕੇ ਦੇ ਸੱਖਤ ਮਿਹਨਤੀ ਅਤੇ ਖੁਸ਼ ਦਿਲ , ਪੜੇ ਲਿੱਖੇ ਵਿਧਾਇਕ ਦੇਵ ਮਾਨ ਵੱਲੋਂ ਪਿੰਡ ਹਕੀਮ ਪੁਰ ਅਤੇ ਖਿਜਰਪੁਰ ਦੀ ਹੱਦ ਦੀ ਪੰਜ ਕਰਮ ਦੀ ਸੜਕ ਦਾ ਮਸਲਾ ਤਕਰੀਬਨ ਪੰਜਾਹ ਸਾਲਾਂ ਤੋਂ ਲਟਕ ਰਿਹਾ ਸੀ ਇਹ ਸੜਕ ਮਹਿਜ਼ 13 ਦਿਨਾਂ ਵਿੱਚ ਮਨਜ਼ੂਰ ਕਰਾ ਦਿੱਤੀ ਅਤੇ ਇਸ ਸੜਕ ਦੀ ਨਿਸ਼ਾਨਦੇਹੀ ਵੀ ਕਰਾ ਦਿੱਤੀ। ਹੁਣ ਲੋਕਾਂ ਨੇ ਵੀ ਖੁਸ਼ੀ ਖੁਸ਼ੀ ਸੜਕ ਲਈ ਜਮੀਨ ਛੱਡ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਨਾਲ ਪਿੰਡ ਵਾਸੀਆਂ ਤੇ ਗੌਬਿੰਦਗੜ ਸਾਇਡ ਵੱਲ ਆਉਣ ਜਾਣ ਵਾਲਿਆਂ ਨੋਕਰੀ ਕਰਨ ਵਾਲੇ ਅਤੇ ਵਿਦਿਆਰਥੀ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਕੀਮ ਪੁਰ ਦੇ ਸਰਪੰਚ ਸਹਿਬ ਨੇ ਵੀ ਇਸ ਸੜਕ ਲਈ ਬਹੁਤ ਮਿਹਨਤ ਕੀਤੀ। ਸੂਬੇਦਾਰ ਸੰਤੋਖ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਪਿੰਡ ਵਾਸੀ ਵਿਧਾਇਕ ਦੇਵ ਮਾਨ ਦਾ ਧੰਨਵਾਦ ਕਰਦੇ ਹਾਂ ਤੇ ਮੇਰੇ ਕੋਲ ਐਸਾ ਸ਼ਬਦ ਨੀ ਜਿਸ ਨਾਲ ਹੋਰ ਤਰੀਫ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਾਭਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਵੱਡੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਿਕਾਸ ਕਾਰਜ ਚਲਦੇ ਰਹਿਣ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments