spot_img
spot_img
spot_img
spot_img
Friday, February 23, 2024
spot_img
Homeਪਟਿਆਲਾਸੂਬੇ ਚ ਸਿੱਖਿਆ ਦਾ ਪੱਧਰ ਚੁੱਕਣ ਲਈ ਸਰਕਾਰ ਬਚਨਬੱਧ-ਵਿਧਾਇਕ ਅਜੀਤਪਾਲ

ਸੂਬੇ ਚ ਸਿੱਖਿਆ ਦਾ ਪੱਧਰ ਚੁੱਕਣ ਲਈ ਸਰਕਾਰ ਬਚਨਬੱਧ-ਵਿਧਾਇਕ ਅਜੀਤਪਾਲ

-ਸੂਬੇ ਚ ਸਿੱਖਿਆ ਦਾ ਪੱਧਰ ਚੁੱਕਣ ਲਈ ਸਰਕਾਰ ਬਚਨਬੱਧ-ਵਿਧਾਇਕ ਅਜੀਤਪਾਲ
-ਸਰਕਾਰੀ ਵਿਕਟੋਰੀਆ ਕੰਨਿਆ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਕੋਹਲੀ ਤੇ ਡਿਪਟੀ ਕਮਿਸ਼ਨਰ

ਪਟਿਆਲਾ, 22 ਨਵੰਬਰ-( ਸੰਨੀ ਕੁਮਾਰ )- ਸਰਕਾਰੀ ਵਿਕਟੋਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਐਮ.ਐਲ.ਏ. ਸ.ਅਜੀਤਪਾਲ ਸਿੰਘ ਕੋਹਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦ ਕਿ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਉਪ ਜ਼ਿਲ੍ਹਾ ਸਿਖਿਆ ਅਫਸਰ ਡਾ.ਆਰ.ਪੀ.ਸਿੰਘ., ਸ਼਼ੀ ਮਤੀ ਮੀਨਾ ਸੱਚਰ, ਐਮ.ਸੀ.ਸ਼੍ਰੀ ਮਤੀ ਆਰਤੀ ਗੁਪਤਾ ਅਤੇ ਵੱਖ—ਵੱਖ ਐਨ.ਜੀ.ਓ. ਦੇ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ। ਸਕੂਲ ਵਿੱਚ ਅਕਾਦਮਿਕ ਅਤੇ ਸਹਿ—ਅਕਾਦਮਿਕ ਗਤੀ ਵਿਧੀਆ ਵਿਚੋਂ ਪੋਜ਼ੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਅਤਿਥੀ ਵਲੋਂ ਸਾਰੇ ਪੋ੍ਰਗਰਾਮ ਦੀ ਸਲਾਘਾ ਕੀਤੀ ਗਈ। ਐਮ.ਐਲ.ਏ. ਸ. ਅਜੀਤਪਾਲ ਸਿੰਘ ਕੋਹਲੀ ਅਤੇ ਡੀ.ਸੀ.ਮੈਡਮ ਵਲੋਂ ਸਕੂਲ ਨੂੰ 5 ਲੈਪਟੋਪ ਅਤੇ 5 ਲੱਖ ਰੁਪਏ ਦੇਣ ਸ ਐਲਾਨ ਕੀਤਾ। ਇਸ ਦੌਰਾਨ ਵਿਧਾਇਕ ਨੇ ਕਿਹਾ ਕੇ ਪੰਜਾਬ ਚ ਇਸ ਸਮੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਕੂਲ ਨੂੰ ਹੋਰ ਵੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਗਿਆ। ਬਿਜ਼ਨਸ ਬਲਾਸਟਰ ਪ੍ਰੋਗਰਾਮ ਅਧੀਨ ਲਗਾਏ ਗਏ ਸਟਾਲਾਂ ਦੀ ਵੀ ਪ੍ਰਸ਼ੰਸਾ ਕੀਤੀ ਗਈ, ਇਸ ਸਮੇਂ ਸਕੂਲ ਮੈਗਜੀਨ ‘ਅਨੁਪਮਦੀਪ ਦਾ ਵਿਮੋਚਨ ਵੀ ਕੀਤਾ ਗਿਆ। ਸਕੂਲ ਮੁੱਖੀ ਸ਼੍ਰੀ ਮਨੋਜ ਸੈਣੀ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਮੰਗ ਪੱਤਰ ਪੜ ਕੇ ਸੁਣਾਇਆ ਅਤੇ ਭਵਿੱਖ ਵਿੱਚ ਸਕੂਲ ਨੂੰ ਹੋਰ ਬੁਲੰਦੀਆ ਤੇ ਲੈ ਜਾਣ ਦਾ ਭਰੋਸਾ ਦਿਵਾਇਆ। ਇਸ ਦੇ ਨਾਲ ਹ ਕ੍ਰਿਸ਼ਨ ਚੰਦ ਬੁੱਧੁ , ਬਲਾਕ ਪ੍ਰਧਾਨ ਅਮਰਜੀਤ ਸਿੰਘ , ਸੰਦੀਪ ਬੰਧੂ ਮੈਂਬਰ ਸ੍ਰੀ ਕਾਲੀ ਮਾਤਾ ਮੰਦਰ ਟਰਸਟ, ਜਗਤਾਰ ਜੱਗੀ ਅਤੇ ਸੂਰਜਭਾਨ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ। ਸਟੇਜ਼ ਸੱਕਤਰ ਦੀ ਭੂਮਿਕਾ ਸ਼੍ਰੀ ਮਤੀ ਪਰਮਜੀਤ ਕੌਰ ਜੀ (ਲੈਕ.) ਵਲੋਂ ਨਿਭਾਈ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments