spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਸੇਵਾ ਸੱਭਿਅਕ ਸਮਾਜ ਦਾ ਜ਼ਰੂਰੀ ਅੰਗ : ਡੀਏ ਗੋਇਲ

ਸੇਵਾ ਸੱਭਿਅਕ ਸਮਾਜ ਦਾ ਜ਼ਰੂਰੀ ਅੰਗ : ਡੀਏ ਗੋਇਲ

ਉਮੰਗ ਫਾਉਂਡੇਸ਼ਨ ਵੱਲੋਂ ਸਨਮਾਨ ਸਮਾਰੋਹ ਆਯੋਜਿਤ -ਉਮੰਗ ਨੂੰ ਮਿਲੇਗਾ ਹਰ ਸੰਭਵ ਸਹਿਯੋਗ : ਇੰਦਰਜੀਤ ਸਿੰਘ ਸੰਧੂ

ਪਟਿਆਲਾ 23 ਅਗਸਤ-( ਸਨੀ ਕੁਮਾਰ ) ਨਿਰਸਵਾਰਥ ਸੇਵਾ ਮਨੁੱਖ ਦੀ ਜਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਕਾਰਜ ਨੂੰ ਉਮੰਗ ਵੈਲਫੇਅਰ ਫਾਉਂਡੇਸ਼ਨ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਅਟਾਰਨੀ ਦਵਿੰਦਰ ਗੋਇਲ ਨੇ ਕੀਤਾ। ਉਹ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਮੰਗ ਫਾਉਂਡੇਸ਼ਨ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਫਾਉਂਡੇਸ਼ਨ ਦੇ ਚੈਅਰਮੈਨ ਡੀਐਸਪੀ ਹਰਦੀਪ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਆਜ਼ਾਦੀ ਦਿਵਸ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਰੈਲੀ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਆਜ਼ਾਦੀ ਦਿਵਸ ਸਮਾਰੋਹ ਮੌਕੇ ਜਿਲਾ ਐਵਾਰਡ ਪ੍ਰਾਪਤ ਕਰਨ ਵਾਲੇ ਉਮੰਗ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪਟਿਆਲਾ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਪੰਜਾਬੀ ਜਾਗਰਣ ਸਮਾਚਾਰ ਪੱਤਰ ਦੇ ਜਿਲਾ ਇੰਚਾਰਜ ਨਵਦੀਪ ਢੀਗਰਾ, ਡਾ ਰਾਜਦੀਪ ਸਿੰਘ ਐਮ ਡੀ ਪਲੇਅਵੇ ਸਕੂਲ, ਪੰਜਾਬੀ ਯੂਨੀਵਰਸਿਟੀ ਟੀਚਿੰਗ ਐਸੋਸੀਏਸ਼ਨ ਦੇ ਉਪਪ੍ਰਧਾਨ ਪ੍ਰੋਫੈਸਰ ਡਾH ਗੁਰਨਾਮ ਵਿਰਕ, ਆਮ ਆਦਮੀ ਪਾਰਟੀ ਦੇ ਜਿਲਾ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ, ਲੋਕ ਸਭਾ ਕੋ ਇੰਚਾਰਜ ਪ੍ਰੀਤੀ ਮਲਹੋਤਰਾ, ਖਾਲਸਾ ਕਾਲਜ ਟੀਚਿੰਗ ਯੂਨੀਅਨ ਦੇ ਪ੍ਰਧਾਨ ਪ੍ਰੋਫੈਸਰ ਰਾਜਦੀਪ ਧਾਲੀਵਾਲ, ਡਾH ਅਕਸ਼ਿਤਾ, ਪ੍ਰਸਿੱਧ ਸਮਾਜਸੇਵੀ ਭਗਵਾਨ ਦਾਸ ਗੁਪਤਾ, ਵਣ ਵਿਸਥਾਰ ਰੇਂਜ ਪਟਿਆਲਾ ਤੋਂ ਬੀਟ ਅਫ਼ਸਰ ਅਮਨ ਅਰੋੜਾ ਅਤੇ ਹਰਦੀਪ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਇੰਚਾਰਚ ਇੰਦਰਜੀਤ ਸਿੰਘ ਸੰਧੂ ਨੇ ਉਮੰਗ ਫਾਉਂਡੇਸ਼ਨ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਸੰਗਠਨ ਨੂੰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਸੁਪਾਤਰਾਂ ਤੱਕ ਪਹੁੰਚਾਉਣ ਵਿੱਚ ਉਮੰਗ ਫਾਉਂਡੇਸ਼ਨ ਜਿਹੇ ਸਮਾਜ ਸੇਵਾ ਨੂੰ ਸਮਰਪਿਤ ਸੰਗਠਨਾਂ ਦੀ ਭੂਮਿਕਾ ਅਹਿਮ ਹੈ। ਸ੍ਰੀ ਮਹਿਤਾ, ਸ੍ਰੀ ਢੀਗਰਾ, ਪ੍ਰੋਫੈਸਰ ਵਿਰਕ, ਪ੍ਰੋਫੈਸਰ ਧਾਲੀਵਾਲ, ਸ੍ਰੀਮਤੀ ਮਲਹੋਤਰਾ ਅਤੇ ਸ੍ਰੀ ਅਰੋੜਾ ਨੇ ਵੀ ਆਪਣੇ ਸੰਬੋਧਨ ਦੌਰਾਨ ਉਮੰਗ ਫਾਉਂਡੇਸ਼ਨ ਦੇ ਕੰਮਾਂ ਅਤੇ ਅਰਵਿੰਦਰ ਸਿੰਘ ਦੀ ਲੀਡਰਸ਼ਿਪ ਸਮਰੱਥਾ ਦੀ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਅਰਵਿੰਦਰ ਸਿੰਘ ਨੂੰ ਜਿਲਾ ਐਵਾਰਡ ਮਿਲਣ ਤੇ ਵਧਾਈ ਦਿੱਤੀ। ਚੇਅਰਮੈਨ ਸ੍ਰH ਬਡੂੰਗਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਹ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਵੀ ਉਮੰਗ ਫਾਉਂਡੇਸ਼ਨ ਸਮਾਜ ਸੇਵਾ ਦੇ ਖੇਤਰ ਵਿੱਚ ਸਿਰੜ ਅਤੇ ਸਿਦਕ ਨਾਲ ਕੰਮ ਕਰਦੀ ਰਹੇਗੀ। ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਤੇ ਸੰਗਠਨ ਦੇ ਲੀਗਲ ਐਡਵਾਈਜ਼ਰ ਅਤੇ ਖਜਾਨਚੀ ਐਡਵੋਕੇਟ ਯੋਗੇਸ਼ ਪਾਠਕ, ਮੀਤ ਪ੍ਰਧਾਨ ਵਿਮਲ ਸ਼ਰਮਾ, ਪ੍ਰੋਪੋਗੰਡਾ ਸੈਕਟਰੀ ਗੁਰਜੀਤ ਸਿੰਘ ਸੋਨੀ, ਸੀਨੀਅਰ ਮੈਂਬਰ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ, ਮੈਂਬਰ ਸੁਰਿੰਦਰ ਸਿੰਘ, ਹਰਜੀਤ ਸਿੰਘ ਮੋਨੂ, ਸ਼੍ਰੀ ਸੰਜੀਵ ਗੁਪਤਾ, ਨੀਲਮ ਸ਼ਰਮਾ, ਮਨੀਸ਼ ਕੁਮਾਰ, ਭੂਸ਼ਨ ਜੀ, ਭੁਪਿੰਦਰ ਸਿੰਘ, ਅਰਮ ਅਲੀ, ਨਰਿੰਦਰ ਗੋਲਡੀ, ਮੈਂਬਰ ਕੋਚ ਸੁਰਿੰਦਰ ਪਾਲ, ਸਤਵੀਰ ਸਿੰਘ ਪੰਜਾਬੀ ਯੂਨੀਵਰਸਿਟੀ, ਅਤੇ ਹੋਰ ਪਤਵੰਤੇ ਲੋਕ ਅਤੇ ਸਾਇਕਲ ਰੈਲੀ ਦੌਰਾਨ ਭਾਗ ਲੈਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments