spot_img
spot_img
spot_img
spot_img
Tuesday, May 21, 2024
spot_img
Homeਪੰਜਾਬਸੈਂਟਰ ਪੱਧਰ ਤੇ ਖੇਡਾਂ ਵਿਚ ਅੱਵਲ ਰਹਿਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ...

ਸੈਂਟਰ ਪੱਧਰ ਤੇ ਖੇਡਾਂ ਵਿਚ ਅੱਵਲ ਰਹਿਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

ਬਠਿੰਡਾ- (ਪਰਵਿੰਦਰ ਜੀਤ ਸਿੰਘ) ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਠਿੰਡਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਯੋਗ ਅਗਵਾਈ ਅਧੀਨ ਸੈਂਟਰ ਹਰਰਾਏਪੁਰ ਦੀਆਂ ਖੇਡਾਂ  ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ ਵਿਖੇ ਮਿਤੀ 29/08/22ਅਤੇ 30/08/22ਨੂੰ  ਆਰੰਭ ਕੀਤੀਆਂ ਗਈਆਂ  ।ਇਨ੍ਹਾਂ ਖੇਡਾਂ ਵਿੱਚ 10 ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੇ ਭਾਗ ਲਿਆ  ।ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਦੇ ਜੋ ਵਿਦਿਆਰਥੀਆਂ ਨੇ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਉਨ੍ਹਾਂ ਦੇ ਵੇਰਵੇ ਇਸ ਤਰ੍ਹਾਂ ਹਨ:-  ਰੋਪ ਸਕਿਪਿੰਗ ਵਿੱਚ ਗੋਨਿਆਣਾ ਖੁਰਦ ਨੇ ਦੂਸਰਾ ਸਥਾਨ ,ਕੁਸ਼ਤੀਆਂ 25ਕਿਲੋਗ੍ਰਾਮ ਵਿੱਚ ਮਨਪ੍ਰੀਤ ਨੇ ਦੂਸਰਾ ਸਥਾਨ,  30 ਕਿਲੋਗ੍ਰਾਮ  ਜਗਸੀਰ ਸਿੰਘ ਗੋਨਿਆਣਾ ਖੁਰਦ ਨੇ ਪਹਿਲਾ ਸਥਾਨ, ਦੌੜਾਂ 400 ਮੀਟਰ ਅਕਸ਼ੈ  ਦੂਸਰਾ ਸਥਾਨ, 600 ਮੀਟਰ ਦੌਡ਼ਾਂ ਅਨਮੋਲ ਸਿੰਘ ਪਹਿਲਾ ਸਥਾਨ,   ਯੋਗਾ ਟੀਮ ਲੜਕੀਆਂ   ਵਿਚ ਗੋਨਿਆਣਾ ਖੁਰਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਦੀ ਅਗਵਾਈ ਅਨਮੋਲਪ੍ਰੀਤ ਕੌਰ ਦੁਆਰਾ ਕੀਤੀ ਗਈ  । ਯੋਗਾ ਵਿਅਕਤੀਗਤ ਲੜਕੀਆਂ   ਵਿੱਚ ਪਹਿਲਾ ਸਥਾਨ ਅਨਮੋਲਪ੍ਰੀਤ ਕੌਰ ਗੋਨਿਆਣਾ   ਖੁਰਦ ਨੇ ਪ੍ਰਾਪਤ ਕੀਤਾ । ਯੋਗਾ ਟੀਮ ਲੜਕੇ   ਵਿੱਚੋਂ ਗੋਨਿਆਣਾ ਖੁਰਦ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਦੀ ਅਗਵਾਈ ਅਨਮੋਲ ਸਿੰਘ ਨੇ ਕੀਤੀ  ।ਵਿਅਕਤੀਗਤ ਜੋਗਾ ਵਿੱਚ ਅਨਮੋਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸ ਸਮੇਂ ਮੁੱਖ ਅਧਿਆਪਕ ਕਿਰਨ ਬਾਲਾ ਅਤੇ ਅਧਿਆਪਕ ਨਰਿੰਦਰ ਭੰਡਾਰੀ ਨੇ ਬੱਚਿਆਂ ਨੂੰ ਸਮਾਜ ਵਿਚੋਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਪ੍ਰਮੁੱਖ ਸਥਾਨ ਹੈ  ।ਅਧਿਆਪਕ ਹਰਮੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਕਿ ਬਲਾਕ ਪੱਧਰ ਦੇ ਵਧੀਆ ਪ੍ਰਦਰਸ਼ਨ ਕਰ ਸਕਣ  ।ਇਸ ਸਮੇਂ  ਅਧਿਆਪਕ ਸ੍ਰੀਮਤੀ ਰੇਖਾ ਰਾਣੀ ,ਸ੍ਰੀਮਤੀ ਨਿਰਮਲਜੀਤ ਕੌਰ, ਸ੍ਰੀਮਤੀ ਰਣਜੀਤ ਕੌਰ ਅਤੇ ਪਰਮਿੰਦਰ ਕੌਰ ਹਾਜ਼ਰ ਸਨ  ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments