spot_img
spot_img
spot_img
spot_img
Tuesday, May 28, 2024
spot_img
Homeਪੰਜਾਬਸ੍ਰੋਮਣੀ ਕਮੇਟੀ ਚੋਣਾਂ ਚ ਨੌਜਵਾਨ ਆਪਣੀ ਸਮੂਲੀਅਤ ਨੂੰ ਯਕੀਨਣ ਬਣਾਉਣ - ਭਾਈ...

ਸ੍ਰੋਮਣੀ ਕਮੇਟੀ ਚੋਣਾਂ ਚ ਨੌਜਵਾਨ ਆਪਣੀ ਸਮੂਲੀਅਤ ਨੂੰ ਯਕੀਨਣ ਬਣਾਉਣ – ਭਾਈ ਵਡਾਲਾ

ਸ੍ਰੋਮਣੀ ਕਮੇਟੀ ਚੋਣਾਂ ਚ ਨੌਜਵਾਨ ਆਪਣੀ ਸਮੂਲੀਅਤ ਨੂੰ ਯਕੀਨਣ ਬਣਾਉਣ – ਭਾਈ ਵਡਾਲਾ
ਭਾਦਸੋਂ 1 ਜੁਲਾਈ (ਬਰਿੰਦਰਪਾਲ ਸਿੰਘ)ਅੱਜ ਮਿਤੀ 29 ਜੂਨ ਨੂੰ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਭਾਈ ਗੋਪਾਲ ਸਿੰਘ ਦੇ ਸਹਿਯੋਗ ਨਾਲ ਸਿੱਖ ਸਦਭਾਵਨਾ ਦਲ ਦੀ ਇੱਕ ਭਰਵੀਂ ਇਕੱਤ੍ਰਤਾ ਹੋਈ।ਜਿਸ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਭਾਈ ਬਲਦੇਵ ਸਿੰਘ ਵਡਾਲਾ ਕੌਮੀ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਭਾਈ ਗੁਰਮੀਤ ਸਿੰਘ ਥੂਹੀ ਕਾਰਜਕਾਰੀ ਪੰਜਾਬ ਪ੍ਰਧਾਨ ,ਭਾਈ ਸਰਬਜੀਤ ਸਿੰਘ ਸ਼ਹਿਰੀ ਪ੍ਰਧਾਨ ਪਟਿਆਲਾ ,ਭਾਈ ਕੁਲਵੰਤ ਸਿੰਘ ਰੋਹਟਾ,ਭਾਈ ਇਕਬਾਲ ਸਿੰਘ ਮਨਾਵਾਂ ,ਭਾਈ ਗਗਨਪ੍ਰੀਤ ਸਿੰਘ ,ਭਾਈ ਨਿਸ਼ਾਨ ਸਿੰਘ ਵਿਸ਼ੇਸ਼ ਕਰਕੇ ਸ਼ਾਮਲ ਹੋਏ। ਭਾਈ ਥੂਹੀ ਵੱਲੋ ਕਾਰਵਾਈ ਸ਼ੁਰੂ ਕਰਵਾਈ ਗਈ। ਉਪਰੰਤ ਭਾਈ ਵਡਾਲਾ ਨੇ ਪੰਜ ਵਾਰ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਵਾਕੇ 23 ਮਾਰਚ 2016 ਤੋਂ ਅਰੰਭ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਬਾਬਤ ਚਾਨਣਾ ਪਾਇਆ। ਜਿਸ ਦਾ ਮੁੱਖ ਮਕਸਦ ਉਹਨਾਂ ਗੁਰਦੁਆਰਾ ਪ੍ਰਬੰਧ ਵਿੱਚੋਂ ਨਰੈਣੂੰ ਸੋਚ ਨੂੰ ਬਾਹਰ ਕੱਢ ਕੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਭਾਈ ਮਹਿਤਾਬ ਸਿੰਘ ਬੀਰ ਹੋਣਾ ਦੀ ਸੋਚ ਪੰਥ ਵੱਸੇ ਮੈ ਉੱਜੜਾਂ ਨੂੰ ਪੰਥ ਰੁਸ਼ਨਾਉਣ ਲਈ ਲਾਗੂ ਕਰਨਾ ਹੈ।ਤਖਤ ਸਾਹਿਬਾਨਾਂ ਦੀ ਸੁਤੰਤਰਤਾ ਜਥੇਦਾਰ ਸਾਹਿਬਾਨ ਦਾ ਸਤਿਕਾਰ ਦੁਨੀਆ ਭਰ ਵਿੱਚ ਵੱਸਣ ਵਾਲੇ ਸਿੱਖਾਂ ਦੀ ਹੋਂਦ ਸੁਰੱਖਿਆ ਭਵਿੱਖ ਲਈ ਸਾਰਥਿਕ ਹੱਲ ਕਰਨੇ।328 ਸਰੂਪਾਂ ਦੇ ਦੋਸ਼ੀਆ ਖਿਲਾਫ ਕਾਰਵਾਈ ਕਰਨੀ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਲਈ 295 ਏ ਨੂੰ ਉਮਰਕੈਦ ਵਿੱਚ ਬਦਲਾਉਣਾ ਵੱਖਰੇ ਕਮਿਸ਼ਨ ਦੀ ਸਥਾਪਨਾ ਕਰਨੀ ਬਾਦਲਕਿਆਂ ਦੇ ਦਖਲ ਨੂੰ ਖਤਮ ਕਰਨਾ ਹੈ ਇਸ ਕਾਰਜ ਲਈ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਸੋਚ ਵਾਲੀਆਂ ਧਿਰਾਂ ਨੂੰ ਨਾਲ ਲੈ ਕੇ ਤੁਰਨਾ ਪਹਿਲਕਦਮੀ ਹੋਵੇਗੀ।ਕਿਹਾ ਨੌਜਵਾਨ ਖਾਸਕਰ ਜਰੂਰ ਧਿਆਨ ਆਪਣੀ ਵੋਟ ਨੂੰ ਬਣਾਉਣ ਅਤੇ ਪਾਉਣ ਨੂੰ ਯਕੀਨਣ ਬਣਾਉਣ।
ਸ੍ਰੋਮਣੀ ਕਮੇਟੀ ਚੋਣਾਂ ਚ ਜਿੱਤ ਯਕੀਨਣ ਬਣਾਉਣ ਲਈ ਉਹਨਾਂ ਜਿਲ੍ਹਾ ਜੱਥੇਦਾਰ ਵਜੋਂ ਨਿਯੁਕਤ ਕਰਦਿਆਂ ਭਾਈ ਗੋਪਾਲ ਸਿੰਘ ਭਾਦਸੋਂ ਨੂੰ ਸਿਰੋਪਾਓ ਅਤੇ ਨਿਯੁੱਕਤੀ ਪਤਰ ਦੇ ਕੇ ਨਿਵਾਜਿਆ। ਭਾਈ ਥੂਹੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਬੜੀ ਛੇਤੀ ਪੰਜਾਬ ਭਰ ਵਿੱਚ ਜਿਲ੍ਹਾ ਜੱਥੇਦਾਰ ਨਿਯੁਕਤ ਕਰਨ ਵਾਲੇ ਕਾਰਜ ਨੂੰ ਪੂਰਾ ਕਰ ਲਿਆ ਜਾਵੇਗਾ।
ਭਾਈ ਗੋਪਾਲ ਸਿੰਘ ਖਨੌੜਾ ਨੇ ਕਿਹਾ ਭਾਈ ਵਡਾਲਾ ਦੀ ਧਾਰਮਿਕਤਾ ਦਿਆਨਤਦਾਰੀ ਅਤੇ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖ ਨਾਲ ਜੁੜੇ ਹਾਂ ਦਲ ਵੱਲੋ ਲਾਈਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ।ਗੁਰੂ ਪੰਥ ਦੇ ਹਿੱਤ ਚ ਹਾਜ਼ਰ ਸੇਵਾਦਾਰ ਜੋਗੀ ਸਿੰਘ ਸਰਪੰਚ ਖਿਜਰਪੁਰ , ਗੁਰਮੀਤ ਸਿੰਘ ਭਾਦਸੋਂ ,ਬਲਬੀਰ ਸਿੰਘ ਖਨੌੜਾ ,ਰਮਨਦੀਪ ਸਿੰਘ ਖਿਜਰਪੁਰ ,ਵਿਕਰਮਜੀਤ ਸਿੰਘ ,ਨਿਰਮਲ ਸਿੰਘ ,ਕੇਵਲ ਸਿੰਘ ,ਰਮਨਦੀਪ ਸਿੰਘ ,ਭੀਮ ਸਿੰਘ ,ਅੰਗਰੇਜ ਸਿੰਘ ,ਹਰਬੰਸ ਸਿੰਘ ,ਗੁਰਪ੍ਰੀਤ ਸਿੰਘ ,ਅਵਤਾਰ ਸਿੰਘ ,ਬਿਕਰਮਜੀਤ ਸਿੰਘ ,ਹਰਦੀਪ ਸਿੰਘ ,ਰਵਜੀਤ ਸਿੰਘ, ਗੁਰਦੀਪ ਸਿੰਘ ,ਮੇਜਰ ਸਿੰਘ ,ਸੁਲੇਮਾਨ ਖਾਂ ,ਹਰਦੀਪ ਸਿੰਘ ਸਾਹੀਵਾਲ ,ਬਲਵੀਰ ਸਿੰਘ ,ਗੁਰਮੀਤ ਸਿੰਘ ,ਸੁਖਰਾਜ ਸਿੰਘ ,ਜੀਵਨਜੋਤ ਸਿੰਘ, ਦਵਿੰਦਰ ਸਿੰਘ ,ਬੂਟਾ ਸਿੰਘ ,ਅਜੀਤ ਸਿੰਘ ,ਦਰਸ਼ਨ ਸਿੰਘ ,ਪਾਲ ਸਿੰਘ ,ਪ੍ਰਤਾਪ ਸਿੰਘ ,ਨਿਰਮਲ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਿਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments