spot_img
spot_img
spot_img
spot_img
Friday, February 23, 2024
spot_img
Homeਪਟਿਆਲਾਸੰਗਤ ਦੇ ਸਹਿਯੋਗ ਨਾਲ ਸਮਾਗਮ ਹੁੰਦੇ ਰਹਿਣਗੇ - ਮੁੱਖ ਸੇਵਾਦਾਰ

ਸੰਗਤ ਦੇ ਸਹਿਯੋਗ ਨਾਲ ਸਮਾਗਮ ਹੁੰਦੇ ਰਹਿਣਗੇ – ਮੁੱਖ ਸੇਵਾਦਾਰ

ਸੰਗਤ ਦੇ ਸਹਿਯੋਗ ਨਾਲ ਸਮਾਗਮ ਹੁੰਦੇ ਰਹਿਣਗੇ – ਮੁੱਖ ਸੇਵਾਦਾਰ

ਗਉਸ਼ਾਲਾ ਵੱਲੋਂ ਕੀਤਾ ਗਿਆ ਸਾਲ 2024 ਦਾ ਕਲੰਡਰ ਰਲੀਜ।

ਪਟਿਆਲਾ 22 ਨਵੰਬਰ ( ਸੰਨੀ ਕੁਮਾਰ )- ਗਉ ਸੇਵਾ ਸਭ ਤੋਂ ਉਤਮ ਸੇਵਾ ਹੈ ਇਸ ਕਲਯੁਗ ਦੋਰ ਅੰਦਰ ਜੇਕਰ ਕੋਈ ਗਉ ਸੇਵਾ ਕਰਨ ਲਈ ਸਮਾਂ ਕੱਢ ਰਿਹਾ ਹੈ ਤਾਂ ਉਹ ਬਹੁਤ ਹੀ ਭਾਗਸ਼ਾਲੀ ਮਨੁੱਖ ਹੈ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ/ ਗਉਸ਼ਾਲਾ ਪਿੰਡ ਲਚਕਾਣੀ ਦੇ ਮੁੱਖ ਸੇਵਾਦਾਰ ਜੋਤਿਸ਼ ਅਚਾਰੀਆਂ ਨੀਲਕਮਲ ਭਾਰਦਵਾਜ ਨੇ ਕੀਤਾ। ਗਉਸ਼ਾਲਾ ਵਿਖੇ ਪਹਿਲਾ ਗੋਪਾ ਅਸਟਮੀ (ਗਉ ਪੂਜਾ) ਦਾ ਦਿਹਾੜਾ ਬਹੁਤ ਹੀ ਸ਼ਾਨੋਸ਼ੋਕਤ ਨਾਲ ਮਨਾਇਆ ਗਿਆ ਅਤੇ ਤਕਰਿਬਨ ਦਰਜਨਾਂ ਛੋਟਿਆ ਬੱਚਿਆ ਅਤੇ ਪੰਡਤਾਂ ਨੂੰ ਵੀ ਵੱਡੀ ਗਿਣਤੀ ਵਿੱਚ ਅਨੇਕਾਂ ਪੁਰਕਾਰਾ ਦਾ ਭੋਜਨ ਛਕਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ, ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਅਤੇ ਇਲਾਕੇ ਦੇ ਨਾਮਵਰ ਸਮਾਜ ਸੇਵੀ ਪਾਲ ਖਰੋੜ ਵੱਲੋਂ ਸਾਲ 2024 ਦਾ ਕਲੰਡਰ ਰਲੀਜ ਕੀਤਾ ਗਿਆ। ਨਾਮਵਰ ਭਜਨ ਗਾਇਕਾਂ ਪੂਨਵ ਵਰਮਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਕੇ ਆਈ ਸੰਗਤ ਨੂੰ ਬਹੁਤ ਹੀ ਗਿਆਨ ਪ੍ਰਦਾਨ ਕੀਤਾ। ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਦਰਸਨ ਸਿੰਘ ਨੈਣੇਵਾਲ ਅਤੇ ਜ਼ਿਲਾ ਪਟਿਆਲਾ ਦੀ ਮਹਿਲਾ ਮੋਰਚਾ ਪ੍ਰਧਾਨ ਮੁਨੀਸ਼ਾ ਊਪਲ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ। ਆਈ ਸਮੁੱਚੀ ਲੀਡਰਸਿਪ ਅਤੇ ਸਮਾਜ ਸੇਵੀਆ ਦਾ ਗੁਰਭਜਨ ਸਿੰਘ ਲਚਕਾਣੀ ਅਤੇ ਗੋਤਮ ਭਾਰਦਵਾਜ ਨੇ ਸਮੁੱਚੀ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ/ ਗਉਸ਼ਾਲਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਸੇਵਾਦਾਰ ਜੋਤਿਸ਼ ਅਚਾਰਿਆਂ ਨੀਲਕਮਲ ਭਾਰਦਵਾਜ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਸ਼ਵਕਰਮਾ ਮੰਦਰ/ ਗਉਸ਼ਾਲਾ ਪਿੰਡ ਲਚਕਾਣੀ ਵਿੱਚ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਵੱਡੇ- ਵੱਡੇ ਸਮਾਗਮ ਹੁੰਦੇ ਰਹਿਣਗੇ।ਤਸਵੀਰ- ਨਾਮਵਰ ਸਮਾਜ ਸੇਵੀ ਸਾਲ 2024 ਦਾ ਕਲੰਡਰ ਰਲੀਜ ਕਰਦੇ ਹੋਏਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments