spot_img
spot_img
spot_img
spot_img
Friday, May 24, 2024
spot_img
Homeਪੰਜਾਬਸੰਤ ਹਰਨਾਮ ਸਿੰਘ ਪਬਲਿਕ ਸਕੂਲ ਦਾ ਪੰਜਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦਾ ਪੰਜਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦਾ ਪੰਜਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ ।
ਬੱਸੀ ਪਠਾਣਾਂ -( ਮਨੀਸ਼ ਸ਼ਰਮਾ )-
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਕਲਾਸ ਦੇ ਨਤੀਜੇ ਵਿੱਚ ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ
ਵਿਦਿਆਰਥੀਆਂ ਦਾ ਨਤੀਜਾ ਹਰ ਸਾਲ ਦੀ ਤਰਾਂ ਐਤਕੀਂ ਵੀ 100 ਫੀਸਦੀ ਰਿਹਾ ਹੈ । ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ ।

ਪ੍ਰੀਤਇੰਦਰ ਸਿੰਘ ਨੇ 97 ਫੀਸਦੀ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ , ਨਵਨੀਤ ਕੌਰ ਨੇ 96 ਫੀਸਦੀ ਨੰਬਰ ਲੈਕੇ ਦੂਸਰਾ ਸਥਾਨ ਅਤੇ ਚਾਂਦਨੀ ਕੁਮਾਰੀ , ਰਾਜਵੀਰ ਸਿੰਘ , ਸੁਖਦੀਪ ਸਿੰਘ ਤੇ ਏਕਮਜੋਤ ਸਿੰਘ ਨੇ 95 ਫੀਸਦੀ ਨੰਬਰ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਜਦੋਂਕਿ ਹਰਸ਼ ਸ਼ਰਮਾ, ਕ੍ਰਿਸ਼ਨਾ, ਏਕਮਜੋਤ ਸਿੰਘ, ਸ਼ੋਬਿਤਾ, ਏਕਮਪ੍ਰੀਤ ਕੌਰ, ਹਨੀ ਸਿੰਘ, ਗੁਰਕੀਰਤ ਸਿੰਘ ਅਤੇ ਰਵਨੀਤ ਕੌਰ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ ।

ਇਸ ਮੌਕੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਮਨਜੀਤ ਸਿੰਘ , ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਬੱਸੀ ਪਠਾਣਾ ਸ਼ਾਮਿਲ ਹੋਏ ।

ਮੁੱਖ ਮਹਿਮਾਨ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦੇਂਦੇ ਹੋਏ ਉਹਨਾਂ ਦੇ ਉਜਵਲ ਭੱਵਿਖ ਲਈ ਆਪਣੀ ਸ਼ੁਭ ਕਾਮਨਾਵਾਂ ਦਿਤੀਆਂ ।

ਸਕੂਲ ਇੰਚਾਰਜ ਮੈਡਮ ਮਹਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਅਤੇ ਮਾਪਿਆਂ ਨੂੰ ਵਧਾਈ ਦਿੱਤੀ ।

ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments