spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਹਰ ਇੱਕ ਵਿਅਕਤੀ ਪਾਣੀ ਦੀ ਸੰਭਾਲ ਵਿਚ ਯੋਗਦਾਨ ਪਾ ਸਕਦਾ ਹੈ- ਡਾ.ਕਰਮਜੀਤ...

ਹਰ ਇੱਕ ਵਿਅਕਤੀ ਪਾਣੀ ਦੀ ਸੰਭਾਲ ਵਿਚ ਯੋਗਦਾਨ ਪਾ ਸਕਦਾ ਹੈ- ਡਾ.ਕਰਮਜੀਤ ਕੌਰ

ਹਰ ਇੱਕ ਵਿਅਕਤੀ ਪਾਣੀ ਦੀ ਸੰਭਾਲ ਵਿਚ ਯੋਗਦਾਨ ਪਾ ਸਕਦਾ ਹੈ- ਡਾ.ਕਰਮਜੀਤ ਕੌਰ

ਪਟਿਆਲਾ, 2 ਮਾਰਚ ( ਸੰਨੀ ਕੁਮਾਰ ) – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਅਤੇ ਕਾਕਾ ਰਾਮ ਵਰਮਾ ਉਘੇ ਸਮਾਜ ਸੇਵਕ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸਨੋਰ ਵਿਖੇ ਡਾ.ਕਰਮਜੀਤ ਕੌਰ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ  ਪਾਣੀ ਬਚਾਓ, ਜਿੰਦਗੀ ਬਚਾਓ ਲਹਿਰ ਬਣਾਉਣ ਲਈ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਦੱਸਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮਾ ਕੁਮਾਰੀਜ ਦੇ ਹੈਡ ਕੁਆਟਰ ਮਾਉਂਟਆਬੂ ਵਿਖੇ ਜਲ ਜਨ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਬ੍ਰਹਮਾ ਕੁਮਾਰੀਜ ਸੰਸਥਾ ਦੇ ਮੁੱਖੀ ਦਾਦੀ ਰਤਨ ਮੋਹਣੀ ਨੇ ਕਿਹਾ ਕਿ ਅਸੀ ਸਮੁਚੇ ਭਾਰਤ ਵਾਸੀਆਂ ਨੂੰ ਇਸ ਜਲ ਜਨ ਜਾਗਰੂਕਤਾ  ਅਭਿਆਨ ਦੁਆਰਾ ਜਾਗਰੂਕ ਕਰਾਗੇਂ। ਉਸ ਕੜੀ ਤਹਿਤ ਹੀ ਬ੍ਰਹਮਾ ਕੁਮਾਰੀਜ ਰਾਜਯੋਗ ਕੇਂਦਰ ਸਨੋਰ, ਡੈਡੀਕੇਟਿਡ ਬ੍ਰਦਰਜ ਗਰੁੱਪ ਪੰਜਾਬ, ਫਸਟ ਏਡ ਹੈਲਥ ਐਂਡ ਸੇਫਟੀ, ਅਵੇਅਰਨੈਸ ਮਿਸ਼ਨ ਪਟਿਆਲਾ ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਅਤੇ  ਧਾਰਮਿਕ ਸੰਸਥਾਵਾਂ ਨੇ ਇਸ ਜਲ ਜਨ ਜਾਗਰੂਕਤਾ ਰੈਲੀ ਨੂੰ ਭਰਵਾਂ ਹੁੰਗਾਰਾ ਦਿੱਤਾ। ਡਾ.ਕਰਮਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸਨੋਰ ਨੇ ਕਿਹਾ ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ ਜਦੋਂ ਤੱਕ ਜਲ ਸੁਰੱਖਿਅਤ ਹੈ ਉਦੋਂ ਤੱਕ ਜੀਵਨ ਸੁਰੱਖਿਅਤ ਹੈ। ਉਨਾਂ ਕਿਹਾ ਪਾਣੀ ਜੀਵਨ ਦਾ ਅਨਮੋਲ ਰਤਨ ਹੈ ਹਰ ਇੱਕ ਵਿਅਕਤੀ ਪਾਣੀ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਰਜਨੀ ਭਾਰਗਵ ਸੀਨੀਅਰ ਲੈਕਚਰਾਰ ਨੇ ਕਿਹਾ ਬੁਰਸ਼ ਕਰਦੇ ਹੋਏ ਨਲ ਬੰਦ ਰੱਖੋ ਜਰੂਰਤ ਪੈਣ ਤੇ ਨਲ ਦਾ ਇਸਤੇਮਾਲ ਕਰੋ ਪਾਣੀ ਦੀ ਬਚੱਤ ਕਰਨਾ ਹੀ ਦੇਸ਼ ਦੀ ਖੁਸਹਾਲੀ ਵਿੱਚ ਬਹੁਮੁੱਲਾ ਯੋਗਦਾਨ ਪਾਉਣਾ ਹੈ। ਸਾਬਕਾ ਜਿਲਾ ਸਿਖਿਆ ਅਫਸਰ ਪਰਮਜੀਤ ਕੌਰ ਨੇ ਕਿਹਾ ਪਾਣੀ ਦੀ ਹਰ ਬੂੰਦ ਵਿੱਚ ਜੀਵਨ ਦੀ ਇੱਕ ਕਹਾਣੀ ਹੈ। ਪਾਣੀ ਦਾ ਨਲ ਖੁਲਾ ਨਾ ਛੱਡੋ ਸਾਬਕਾ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਕਿਹਾ ਸਕੂਲ- ਸਕੂਲ ਵਿੱਚ ਪਾਠ ਪੜਾਈਏ ਪਾਣੀ ਨੂੰ ਬਚਾਉਣਾ ਹੈ। ਭਾਰਤ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਹੈ। ਕਾਕਾ ਰਾਮ ਵਰਮਾ ਨਿਸ਼ਕਾਮ ਸਮਾਜ ਸੇਵਕ ਨੇ ਵਿਦਿਆਰਥਣਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹਸ਼ੇਮਾ ਆਪਣੇ ਮਾਤਾ ਪਿਤਾ ਅਧਿਆਪਿਕਾਂ ਦਾ ਸਤਿਕਾਰ ਕਰੋ ਉਨਾਂ ਦਾ ਧੰਨਵਾਦ ਕਰੋ। ਆਪਣੇ ਜੀਵਨ ਨੂੰ ਸਹੀ ਸੇਧ ਦੇਣ ਲਈ ਆਪਣੇ ਅਧਿਆਪਿਕ ਰੂਪੀ ਗੁਰੂ ਦੀ ਆਗਿਆ ਦੀ ਪਾਲਣਾ ਕਰੋ। ਦੇਸ਼ ਦੀਆਂ ਮਹਾਨ ਸਖਸ਼ੀਅਤਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਦਾ ਮੰਤਵ ਚੁਣੋ, ਆਪਣੇ ਮਨ ਦੀ ਇਕਾਗਰਤਾ ਨਾਲ ਜੀਵਨ ਵਿੱਚ ਮਜਬੂਤ ਫੈਸਲੇ ਲੈਣਾ ਸ਼ੁਰੂ ਕਰੋ ਸਕੂਲਾਂ ਦੀਆਂ ਵਿਦਿਆਥਣਾਂ ਨੇ ਸਲੋਗਨ, ਨਾਅਰੇ ਅਤੇ ਕਵਿਤਾਵਾਂ, ਰਚਨਾਵਾਂ ਦੁਆਰਾ ਆਪਣੇ ਸਾਥੀਆਂ ਨੂੰ ਸਹਿਰ ਵਾਸੀਆਂ ਨੂੰ ਪਾਣੀ ਬਚਾਓ ਜੀਵਨ ਬਚਾਓ ਲਹਿਰ ਬਾਰੇ ਜਾਗਰੂਕ ਕੀਤਾ। ਪੰਜਾਬ ਪੁਲਿਸ ਸਨੋਰ ਅਤੇ ਆਮ ਆਦਮੀ ਪਾਰਟੀ ਸਨੋਰ ਦੀ ਸਮੂਚੀ ਟੀਮ ਨੇ ਜਲ ਜਨ ਜਾਗਰੂਕਤਾ ਰੈਲੀ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਰਿਜੰਦਰ ਸਿੰਘ ਬੇਦੀ, ਮੁਹਮੰਦ ਰਜਮਾਨ ਢਿੱਲੋਂ, ਅਮਨਇੰਦਰ ਸਿੰਘ ਸੈਣੀ, ਆਸ਼ੂਤੋਸ਼, ਯੁਵਰਾਜ ਸਿੰਘ, ਸ਼ਾਮ ਸਿੰਘ, ਪ੍ਰੇਮ ਮਹਿਤਾ, ਅਕਾਸ਼ ਕੁਮਾਰ, ਡਾ.ਰਾਕੇਸ਼ ਵਰਮੀ, ਕਾਕਾ ਰਾਮ ਵਰਮਾ, ਰਜਨੀ ਭਾਰਗਵ, ਕੰਚਨ ਸ਼ਰਮਾ, ਨੀਰੂ, ਹਰਪ੍ਰੀਤ ਕੌਰ, ਰੀਨਾ ਰਾਣੀ,  ਵੀਨਾ ਰਾਣੀ, ਸੀਮਾ ਰਾਣੀ, ਲਵਲੀ ਸ਼ਰਮਾ, ਰਮਨਾ, ਕਮਰਜੀਤ ਕੌਰ, ਕਿਰਨ ਕਾਮਨੀ, ਸੋਭਾ ਰਾਣੀ,ਰੂਚੀਕਾ, ਜੋਗਿੰਦਰ ਕੌਰ , ਸਰੋਜ ਬਾਲਾ, ਊਸਾ ਸਭਰਵਾਲ, ਪ੍ਰਿਆਰੀ, ਸੀਮਾ, ਮਿਨਾਕਸ਼ੀ, ਮੰਨੂੰ, ਮੀਨਾ ਤਨੇਜਾ, ਦੀਪਤੀ, ਨੇਹਾ, ਨਰੇਸ਼, ਸਪਨਾ, ਜੋਤੀ, ਸਾਲੂ, ਸ਼ਵੇਤਾ ਹੋਰ ਵੀ ਹਾਜਿਰ ਰਹੇ। ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਮੈਂਬਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments