spot_img
spot_img
spot_img
spot_img
Friday, May 24, 2024
spot_img
Homeਪਟਿਆਲਾਹਰ ਮੰਦਿਰ ਵਿੱਚ ਚਲਣਾ ਚਾਹੀਦਾ ਹੈ ਤਿੰਨੋ ਸਮੇਂ ਲੰਗਰ : ਸੁਨੀਲ ਸ਼ੈਟੀ

ਹਰ ਮੰਦਿਰ ਵਿੱਚ ਚਲਣਾ ਚਾਹੀਦਾ ਹੈ ਤਿੰਨੋ ਸਮੇਂ ਲੰਗਰ : ਸੁਨੀਲ ਸ਼ੈਟੀ

ਹਰ ਮੰਦਿਰ ਵਿੱਚ ਚਲਣਾ ਚਾਹੀਦਾ ਹੈ ਤਿੰਨੋ ਸਮੇਂ ਲੰਗਰ : ਸੁਨੀਲ ਸ਼ੈਟੀ
ਅਭਿਨੇਤਾ ਸੁਨੀਲ ਸ਼ੈਟੀ ਸ਼੍ਰੀ ਕਾਲੀ ਮਾਤਾ ਮੰਦਿਰ ਚ ਹੋਏ ਨਤਮਸਤਕ ; ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਨੇ ਕੀਤਾ ਸਨਮਾਨਿਤ : ਸਵਤੰਤਰ ਰਾਜ ਪਾਸੀ

ਪਟਿਆਲਾ -( ਸੰਨੀ ਕੁਮਾਰ ) : ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅਭਿਨੇਤਾ ਸੁਨੀਲ ਸ਼ੈਟੀ ਸ਼੍ਰੀ ਕਾਲੀ ਮਾਤਾ ਮੰਦਿਰ *ਚ ਨਤਮਸਤਕ ਹੋਏ। ਆਪਣੀ ਪਟਿਆਲਾ ਫੇਰੀ ਦੇ ਦੋਰਾਨ ਕਾਲੀ ਮਾਤਾ ਮੰਦਿਰ ਚ ਨਤਮਸਤਕ ਹੋਣ ਤੋਂ ਬਾਅਦ ਮੰਦਿਰ ਦੇ ਸਰੋਵਰ, ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵਲੋਂ ਚਲਾਏ ਜਾ ਰਹੇ ਲੰਗਰ ਹਾਲ ਅਤੇ ਸ਼੍ਰੀ ਕਲਿਆਣੀ ਮਾਤਾ ਗਊਸ਼ਾਲਾ ਵਿੱਖੇ ਜਾ ਕੇ ਸੁਨੀਲ ਸ਼ੈਟੀ ਨੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਹਰ ਮੰਦਿਰ ਵਿੱਚ ਤਿੰਨੋ ਸਮੇਂ ਲੰਗਰ ਚਲਣਾ ਚਾਹੀਦਾ ਹੈ ਤਾਂਕਿ ਕੋਈ ਵੀ ਭੁੱਖਾ ਨਾ ਸੋਵੇ।
ਸੁਨੀਲ ਸ਼ੈਟੀ ਨੇ ਕਿਹਾ ਕਿ ਕਰੋਨਾ ਤੋਂ ਬਾਅਦ ਲੋਕਾਂ ਦੇ ਕੰਮ ਕਾਰ ਕਾਫੀ ਹੱਦ ਤੱਕ ਖਤਮ ਹੋਏ ਹਨ, ਲੋਕਾਂ ਦੇ ਆਪਣੇ ਪਰਾਏ ਹੋ ਗਏ ਅਤੇ ਆਪਣੇ ਰਿਸ਼ਤੇਦਾਰਾਂ ਨੇ ਵੀ ਆਪਣਿਆਂ ਨੂੰ ਅਪਨਾਉਣ ਤੋਂ ਨਾਂਹ ਕਰ ਦਿੱਤੀ। ਪਰ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਲਗਾਤਾਰ ਲੋਕਾਂ ਨੂੰ ਲੰਗਰ ਵਰਤਾਉਂਦਾ ਰਿਹਾ। ਅਜਿਹੀ ਸੰਸਥਾਵਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਘੱਟ ਹੈ।
ਸੁਨੀਲ ਸ਼ੈਟੀ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਈ ਕਿ 1980 ਤੋਂ ਲਗਾਤਾਰ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਇਲਾਵਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ, ਆਯੁਰਵੈਦਿਕ ਹਸਪਤਾਲ ਵਿੱਖੇ ਰੋਜ ਲੰਗਰ ਵਰਤਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਦਾਨੀ ਸੱਜਨਾਂ ਨੂੰ ਉਹ ਨਮਨ ਕਰਦੇ ਹਨ ਜਿਹੜੇ ਆਪਣੀ ਕਮਾਈ ਵਿਚੋਂ ਲੰਗਰ ਦੀ ਸੇਵਾ ਕਰ ਰਹੇ ਹਨ।
ਇਸ ਮੋਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਚੈਅਰਮੈਨ ਸਵਤੰਤਰ ਰਾਜ ਪਾਸੀ ਨੇ ਅਭਿਨੇਤਾ ਸੁਨੀਲ ਸ਼ੈਟੀ ਨੂੰ ਮਾਤਾ ਦਾ ਚੁਨਰੀ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸ਼੍ਰੀ ਪਵਨ ਕੁਮਾਰ ਸ਼ਰਮਾ ਦੀ 1980 ਦੀ ਸਥਾਪਨਾ ਤੋਂ ਬਾਅਦ ਲਗਾਤਾਰ ਇਸ ਲੰਗਰ ਨੂੰ ਅੱਗੇ ਵਧਾਉਣ ਵਿੱਚ ਜਗਦਗੁਰੂ ਪੰਚਾਨੰਦ ਗਿਰੀ ਜੀ ਨੇ ਅਹਿਮ ਯੋਗਦਾਨ ਦਿੱਤਾ। ਜਿਹਨਾਂ ਦੇ ਸਦਕਾਂ ਅੱਜ ਲੰਗਰ ਕਮੇਟੀ ਤਿੰਨੋਂ ਸਮੇਂ ਲੰਗਰ ਚਲਾ ਰਹੀ ਹੈ।
ਟਰਸਟ ਦੀ ਜਰਨਲ ਸੱਕਤਰ ਮੰਜੂ ਸ਼ਰਮਾ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਨਰਾਤਿਆਂ ਮੋਕੇ ਰੋਜ਼ 10000 ਤੋਂ ਵੱਧ ਭਗਤਾਂ ਨੇ ਲੰਗਰ ਛੱਕਿਆ ਅਤੇ ਵਰਤ ਵਾਲੇ ਭਗਤਾਂ ਲਈ ਅਲੱਗ ਤੋਂ ਵਰਤ ਵਾਲਾ ਲੰਗਰ ਵੀ ਮੁਹਈਆ ਕਰਵਾਇਆ ਗਿਆ ਤਾਂਕਿ ਕਾਲੀ ਮਾਤਾ ਦੇ ਦਰਬਾਰ ਤੋਂ ਕੋਈ ਵੀ ਭਗਤ ਭੁੱਖਾ ਨਾ ਜਾਵੇ।
ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਮੁੱਖ ਕੈਸ਼ੀਅਰ ਸੁਰਿੰਦਰ ਗੋਇਲ ਨੇ ਕਿਹਾ ਕਿ ਮਾਤਾ ਦੇ ਭਗਤਾਂ ਲਈ ਖੀਰ, ਹਲਵਾ, ਪੂਰੀਆਂ, ਛੋਲੇ, ਪਨੀਰ, ਕੜੀ ਚਾਵਲ ਆਦਿ ਭਾਂਤ ਭਾਂਤ ਦੇ ਪਕਵਾਨ ਮਾਤਾ ਕਾਲੀ ਦੇ ਦਰਸ਼ਨ ਕਰਨ ਆਏ ਭਗਤਾਂ ਲਈ ਤਿਆਰ ਕੀਤੇ ਜਾ ਰਹੇ ਹਨ ਅਤੇ ਕੋਈ ਵੀ ਭਗਤ ਇੱਥੇ ਲੰਗਰ ਬੁੱਕ ਕਰਵਾ ਸਕਦਾ ਹੈ ਅਤੇ ਖੁਦ ਭਗਤਾਂ ਨੂੰ ਆ ਕੇ ਵੰਡ ਵੀ ਸਕਦਾ ਹੈ। ਉਹਨਾਂ ਕਿਹਾ ਕਿ ਸ਼ਿਵ ਸ਼ਕਤੀ ਸੇਵਾ ਦਲ ਤਾਂ ਬਸ ਇੱਕ ਮਾਧਿਅਮ ਹੈ ਅਸਲ ਵਿੱਚ ਭਗਤ ਦਾਨ ਕਰ ਰਹੇ ਹਨ ਅਤੇ ਭਗਤ ਹੀ ਲੰਗਰ ਛੱਕ ਰਹੇ ਹਨ, ਉਹ ਤਾਂ ਸਿਰਫ ਸੇਵਾ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments