spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਹਰ ਵਿਅਕਤੀ ਵਧੇ ਪਾਣੀ ਕਾਰਨ ਨੁਕਸਾਨੇ ਲੋਕਾਂ ਦੀ ਮਦਦ ਲਈ ਅੱਗੇ ਆਵੇ-...

ਹਰ ਵਿਅਕਤੀ ਵਧੇ ਪਾਣੀ ਕਾਰਨ ਨੁਕਸਾਨੇ ਲੋਕਾਂ ਦੀ ਮਦਦ ਲਈ ਅੱਗੇ ਆਵੇ- ਚੇਅਰਮੈਨ ਹਡਾਣਾ

ਹਰ ਵਿਅਕਤੀ ਵਧੇ ਪਾਣੀ ਕਾਰਨ ਨੁਕਸਾਨੇ ਲੋਕਾਂ ਦੀ ਮਦਦ ਲਈ ਅੱਗੇ ਆਵੇ- ਚੇਅਰਮੈਨ ਹਡਾਣਾ
ਪਟਿਆਲਾ 13 ਜੁਲਾਈ ( ) ਪਟਿਆਲੇ ਸ਼ਹਿਰ ਦੀ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਸ ਦੇ ਚਲਦਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਉੱਘੇ ਨੇਤਾ, ਅਹੁਦੇਦਾਰ, ਵਾਲੰਟੀਅਰ ਹਰ ਲੋੜਵੰਦ ਵਿਅਕਤੀ ਦੀ ਸੇਵਾ ਲਈ ਦਿਨ ਰਾਤ ਤਤਪਰ ਹੈ। ਇਹ ਪ੍ਰਗਟਾਵਾ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਜਰੂਰਤ ਦਾ ਸਾਮਾਨ ਪਹੁੰਚਾਉਣ ਸਮੇਂ ਕੀਤਾ।
ਚੇਅਰਮੈਨ ਹਡਾਣਾ ਨੇ ਪਟਿਆਲਾ ਦੇ ਹੀਰਾ ਬਾਗ, ਰਿਸ਼ੀ ਕਲੋਨੀ, ਸ਼ਗਨ ਵਿਹਾਰ, ਗੋਬਿੰਦ ਬਾਗ ਵਿਖੇ ਕੁਦਰਤ ਦੀ ਮਾਰ ਹੜ੍ਹਾਂ ਦੀ ਤ੍ਰਾਸਦੀ ਪ੍ਰਭਾਵਿਤ ਇਲਾਕਿਆਂ ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸਮੁੱਚੀ ਟੀਮ ਵੱਲੋਂ ਲੋੜਵੰਦਾਂ ਦੀ ਖਾਣ ਪੀਣ ਆਦਿ ਸਾਮਾਨ ਵੰਡਿਆ। ਉਨਾਂ ਕਿਹਾ ਪਟਿਆਲਾ ਪ੍ਰਸ਼ਾਸਨ ਪੂਰੀ ਤਰਾ ਮੁਸਤੈਦ ਹੈ ਅਤੇ ਸਾਰੀ ਸਥਿਤੀ ਤੇ ਪੂਰੀ ਨਜ਼ਰ ਰੱਖ ਰਿਹਾ ਹੈ। ਹਡਾਣਾ ਨੇ ਕਿਹਾ ਕਿ 1993 ਵਿੱਚ ਆਏ ਹੜ ਦੀਆਂ ਯਾਦਾ ਨਾਲ ਬਹੁਤ ਲੋਕ ਖੋਫ ਵਿੱਚ ਹਨ, ਜਿਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਇਸ ਵਾਰ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੇ ਜਾਨ ਮਾਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਵਾਰ ਪਹਿਲਾ ਹੀ ਪਸ਼ੂਆ ਨੂੰ ਪਹਿਲਾ ਹੀ ਬਾਹਰ ਇਲਾਕਿਆ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਉਹਨਾਂ ਪਿੰਡਾ ਦੇ ਲੋਕਾਂ ਦੀ ਹਰ ਵਾਂਗ ਤਰਾਂ ਮੁਸ਼ਕਲ ਪੈਣ ਤੇ ਅੱਗੇ ਆ ਕੇ ਸੇਵਾ ਕਰਨ, ਲੰਗਰ ਆਦਿ ਦੇ ਪ੍ਰਬੰਧ ਕਰਨ ਦੀ ਵੀ ਸ਼ਲਾਘਾ ਕੀਤੀ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਜਾਤ ਪਾਤ, ਰਾਜਨਿਤੀ ਅਤੇ ਹੋਰ ਧੜੇਬੰਦੀਆਂ ਛੱਡ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨਾਂ ਲੰਘਰ ਅਤੇ ਹੋਰ ਸਾਮਾਨ ਵੰਡਦਿਆ ਜੋਰ ਦਿੰਦਿਆ ਕਿਹਾ ਕਿ ਕਿਤੇ ਵੀ ਹੋਰ ਸਹਾਇਤਾ ਦੀ ਲੋੜ ਹੋਵੇਗੀ ਤਾਂ ਸਾਡੀ ਪੂਰੀ ਟੀਮ ਸੇਵਾ ਵਿਚ ਹਾਜਰ ਹੋਵੇਗੀ। ਇਸ ਦੇ ਨਾਲ ਉਨਾਂ ਕਿਹਾ ਉਨਾਂ ਦੇ ਪੀਆਰਟੀਸੀ ਵਿਭਾਗ ਵੱਲੋਂ ਵੀ ਪ੍ਰਸ਼ਾਸ਼ਨ ਦੇ ਨਾਲ ਮਿਲ ਹੜ ਪੀੜਤ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਸੰਭਵ ਕਾਰਜ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments