spot_img
spot_img
spot_img
spot_img
Sunday, May 19, 2024
spot_img
Homeਪਟਿਆਲਾਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਵਲੋਂ ਪਾਸ ਆਉਟ ਵਿਦਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ

ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਵਲੋਂ ਪਾਸ ਆਉਟ ਵਿਦਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ

ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਵਲੋਂ ਪਾਸ ਆਉਟ ਵਿਦਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ
ਪਟਿਆਲਾ, 1 ਮਈ (ਸੰਨੀ ਕੁਮਾਰ)-ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਸਤੀਸ਼ ਕਰਕਰਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਹ ਐਨ. ਜੀ. ਓ. ਸੰਸਥਾ ਆਪਣੀ ਹੋਂਦ ਸਮੇਂ ਤੋਂ ਹੀ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੀ ਆ ਰਹੀ ਹੈ। ਇਸ ਸੰਸਥਾ ਰਾਹੀਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਿਤਾਬਾਂ, ਕੱਪੜੇ, ਸਟੇਸ਼ਨਰੀ, ਸਕੂਲੀ ਫੀਸਾਂ ਸਬੰਧੀ ਸਹਾਇਤਾ ਕਰਨ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਅਤੇ ਗਰੀਬ ਲੜਕੀਆਂ ਦੇ ਵਿਆਹਾਂ ਵਚ ਰਾਸ਼ਨ ਅਤੇ ਹੋਰ ਸਮਾਨ ਵੀ ਮੁਹੱਈਆ ਕਰਵਾਉਂਦੀ ਹੈ, ਇਸ ਲੜੀ ਵਿਚ ਐਤਵਾਰ ਨੂੰ ਸੰਸਥਾ ਨੇ ਉਨ੍ਹਾਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਜਿਨ੍ਹਾਂ ਨੇ ਸੰਸਥਾ ਦੇ ਸਿਲਾਈ ਸਕੂਲਾਂ ਰਾਹੀਂ ਸਿਲਾਈ-ਕਢਾਈ ਦਾ ਕੋਰਸ ਪਾਸ ਕੀਤਾ ਹੈ। ਇਹ ਸੰਸਥਾ ਅੱਜ ਦੇ ਸਮੇਂ ਦੋ ਸਿਲਾਈ ਸਕੂਲ ਚਲਾ ਰਹੀ ਹੈ, ਜਿਨ੍ਹਾਂ ਵਿਚ ਲਗਭਗ 50 ਵਿਦਿਆਰਥਣਾਂ ਸਿਖਲਾਈ ਲੈ ਰਹੀਆਂ ਹਨ। ਇਸ ਸਕੂਲ ਵਿਚੋਂ ਪਾਸ ਆਉਟ ਵਿਦਿਆਰਥਣਾਂ ਵਲੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਬੂਟੀਕ ਵੀ ਚਲਾਏ ਜਾ ਰਹੇ ਹਨ। ਇਸ ਸਕੂਲ ਰਾਹੀਂ ਕਈ ਵਿਦਿਆਰਥਣਾਂ ਨੂੰ ਰੇਡੀਮੇਡ ਗਾਰਮੈਂਟਸ ਦੀਆਂ ਕੰਪਨੀਆਂ ਵਿਚ ਵੀ ਨੌਕਰੀਆਂ ਮਿਲ ਗਈਆਂ ਹਨ। ਇਸ ਸਰਟੀਫਿਕੇਟ ਵੰਡ ਸਮੇਂ ਹੋਈ ਮੀਟਿੰਗ ਵਿਚ ਐਡਵੋਕੇਟ ਸਤੀਸ਼ ਕਰਕਰਾ ਬਤੌਰ ਪ੍ਰਧਾਨ ਤੋਂ ਇਲਾਵਾ ਕਰਨੈਲ ਸਿੰਘ ਚਲੈਲਾ ਸੈਕਟਰੀ ਜਨਰਲ, ਅਕਾਸ਼ ਸ਼ਰਮਾ ਬਾਕਸਰ ਸੈਕਟਰੀ, ਸ਼੍ਰੀਮਤੀ ਕੁਲਦੀਪ ਕੌਰ ਧੰਜੂ ਸੀਨੀਅਰ ਮੀਤ ਪ੍ਰਧਾਨ, ਕੋ-ਚੇਅਰਮੈਨ ਕੇ. ਐਲ. ਵਰਮਾ, ਸੀਨੀਅਰ ਮੀਤ ਪ੍ਰਧਾਨ ਵਿਜੈ ਮੋਹਨ ਵਰਮਾ, ਸੀਨੀਅਰ ਮੀਤ ਪ੍ਰਧਾਨ ਨਰੇਸ਼ ਖੰਨਾ, ਵਿੱਤ ਸੈਕਟਰੀ ਰਿਸ਼ਭ ਜੈਨ, ਮੀਤ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਮੀਡੀਆ ਸੈਕਟਰੀ ਹਰਪਾਲ ਮਾਨ, ਐਸ. ਸੱਗੂ, ਜੁਆਇੰਟ ਸੈਕਟਰੀ ਓਂਕਾਰ ਕਪੂਰ, ਸ਼੍ਰੀਮਤੀ ਲੀਲਾ ਸ਼ਰਮਾ, ਅਮਿਤ ਸ਼ਰਮਾ, ਭੁਪਿੰਦਰ ਭੋਲਾ, ਮਨਜਿੰਦਰ ਸਿੰਘ, ਇੰਦਰਜੀਤ ਸਿੰਘ ਵਾਲੀਆ, ਤਰਸੇਮ ਜੈਨ ਆਦਿ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments