spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਹੁਣ ਰਾਜਿੰਦਰਾ ਹਸਪਤਾਲ ਵਿੱਚ ਵੀ ਹੋ ਸਕਣਗੀਆਂ ਕੋਕਲੀਅਰ ਇਮਪਲਾਂਟ ਸਰਜਰੀਆਂ

ਹੁਣ ਰਾਜਿੰਦਰਾ ਹਸਪਤਾਲ ਵਿੱਚ ਵੀ ਹੋ ਸਕਣਗੀਆਂ ਕੋਕਲੀਅਰ ਇਮਪਲਾਂਟ ਸਰਜਰੀਆਂ

ਹੁਣ ਰਾਜਿੰਦਰਾ ਹਸਪਤਾਲ ਵਿੱਚ ਵੀ ਹੋ ਸਕਣਗੀਆਂ ਕੋਕਲੀਅਰ ਇਮਪਲਾਂਟ ਸਰਜਰੀਆਂ-

ਪੰਜਾਬ ਦੇ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ

ਪਟਿਆਲਾ, 6 ਮਈ:(ਬਰਿੰਦਰਪਾਲ ਸਿੰਘ)
ਪਟਿਆਲਾ ਦੇ ਰਜਿੰਦਰਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਭਾਰਤ ਸਰਕਾਰ ਤੋਂ ਏਡੀਆਈਪੀ ਸਕੀਮ ਅਧੀਨ ਕੋਕਲੀਅਰ ਇਮਪਲਾਂਟ ਸਰਜਰੀ ਲਈ ਪ੍ਰਵਾਨਗੀ ਮਿਲੀ ਹੈ। ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਜਲਦ ਹੀ ਕੋਕਲੀਅਰ ਇਮਪਲਾਂਟ ਸਰਜਰੀਆਂ ਕੀਤੀਆਂ ਜਾ ਸਕਣਗੀਆਂ, ਜਿਸ ਵਿੱਚ ਗਰੀਬ ਮਰੀਜ਼ਾਂ ਲਈ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਅਧੀਨ ਅਲੀ ਯਾਵਰ ਜੰਗ ਨੈਸ਼ਨਲ ਇੰਸਟੀਚਿਊਟ ਆਫ਼ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ਼ (ਦਿਵਿਆਂਗਜਨ) ਨਾਲ ਇਸ ਬਾਰੇ ਇੱਕ ਸਮਝੌਤਾ ਸਹੀਬੱਧ ਕੀਤਾ ਹੈ।
ਇਹ ਸਰਜਰੀਆਂ ਮਾਹਿਰ ਡਾਕਟਰਾਂ ਦੀ ਟੀਮ, ਡਾਕਟਰ ਸੰਜੀਵ ਭਗਤ, ਪ੍ਰੋਫੈਸਰ ਅਤੇ ਮੁਖੀ ਅਤੇ ਡਾਕਟਰ ਵਿਸ਼ਵ ਯਾਦਵ, ਸਹਾਇਕ ਪ੍ਰੋਫੈਸਰ ਦੁਆਰਾ ਕੀਤੀਆਂ ਜਾਣਗੀਆਂ । ਪ੍ਰੋ: ਸੰਜੀਵ ਭਗਤ ਨੇ ਕਿਹਾ, “5 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਪਰਿਵਾਰਕ ਆਮਦਨ ਨੂੰ ਵਿਚਾਰਣ ਤੋਂ ਬਗੈਰ ਵੀ ਇਮਪਲਾਂਟ ਲਈ ਯੋਗ ਹੋਵੇਗਾ। ਕੋਕਲੀਅਰ ਇਮਪਲਾਂਟ ਸਰਜਰੀ ‘ਤੇ ਲਗਭਗ 7 ਲੱਖ ਦਾ ਖਰਚਾ ਆਉਂਦਾ ਹੈ। 22,500 ਰੁਪਏ ਤੋਂ ਘੱਟ ਮਹੀਨਾਵਾਰ ਆਮਦਨ ਵਾਲੇ ਲੋਕਾਂ ਲਈ ਇਹ ਮੁਫਤ ਹੋਵੇਗਾ। ਜਿਸ ਦੀ ਆਮਦਨ 22,500-30,000 ਰੁਪਏ ਦੇ ਵਿਚਕਾਰ ਹੈ, ਉਸ ਨੂੰ ਸਰਜਰੀ ਦਾ 50% ਖਰਚਾ ਚੁੱਕਣਾ ਪਵੇਗਾ। ਸਰਜਰੀ ਤੋਂ ਬਾਅਦ, ਬੱਚੇ ਨੂੰ ਸਪੀਚ ਥੈਰੇਪੀ ਦਿੱਤੀ ਜਾਵੇਗੀ।
ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ: ਰਾਜਨ ਸਿੰਗਲਾ ਨੇ ਕਿਹਾ, “ਮੌਜੂਦਾ ਈਐਨਟੀ ਵਿਭਾਗ ਵਿੱਚ ਕੋਕਲੀਅਰ ਇਮਪਲਾਂਟ ਦਾ ਪੂਰਾ ਸੈੱਟਅੱਪ ਬਣਾਇਆ ਜਾਵੇਗਾ। ਕੋਕਲੀਅਰ ਇਮਪਲਾਂਟ ਦੇ ਮਰੀਜ਼ਾਂ ਦੇ ਲਈ ਵੱਖਰਾ ਆਡੀਓਲੋਜੀ ਵਿੰਗ ਬਣਾਇਆ ਜਾਵੇਗਾ। ਇੱਕ ਵਾਰ ਜਦੋਂ ਇਹ ਸਹੂਲਤ ਪੂਰੀ ਤਰ੍ਹਾਂ ਚਾਲੂ ਹੋ ਜਾਂਦੀ ਹੈ, ਤਾਂ ਪੰਜਾਬ ਦੇ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਇਸ ਨਾਲ ਮਰੀਜ਼ਾਂ ‘ਤੇ ਬੋਝ ਘਟੇਗਾ”। ਮੈਡੀਕਲ ਸੁਪਰਡੈਂਟ ਡਾ: ਹਰਨਾਮ ਸਿੰਘ ਰੇਖੀ ਨੇ ਦੱਸਿਆ“ ਬਹੁਤ ਜਲਦੀ, ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਲੋੜੀਂਦਾ ਸਾਰਾ ਬੁਨਿਆਦੀ ਢਾਂਚਾ ਅਤੇ ਮੈਨਪਾਵਰ ਪਹਿਲ ਦੇ ਅਧਾਰ ‘ਤੇ ਖਰੀਦਿਆ ਜਾਵੇਗਾ”।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments