spot_img
spot_img
spot_img
spot_img
Friday, May 24, 2024
spot_img
Homeਪਟਿਆਲਾਹੜ੍ਹ ਪੀੜੀਤ ਇਲਾਕਿਆਂ ਵਿੱਚ ਫੂਡ ਸਪਲਾਈ ਵਿਭਾਗ ਅਤੇ ਵੇਰਕਾ ਮਿਲਕ ਪਲਾਂਟ ਵਲੋਂ...

ਹੜ੍ਹ ਪੀੜੀਤ ਇਲਾਕਿਆਂ ਵਿੱਚ ਫੂਡ ਸਪਲਾਈ ਵਿਭਾਗ ਅਤੇ ਵੇਰਕਾ ਮਿਲਕ ਪਲਾਂਟ ਵਲੋਂ ਰਾਹਤ ਸਮਗਰੀ ਭੇਜੀ ਜਾ ਰਹੀ ਹੈ।

ਹੜ੍ਹ ਪੀੜੀਤ ਇਲਾਕਿਆਂ ਵਿੱਚ ਫੂਡ ਸਪਲਾਈ ਵਿਭਾਗ ਅਤੇ ਵੇਰਕਾ ਮਿਲਕ ਪਲਾਂਟ ਵਲੋਂ ਰਾਹਤ ਸਮਗਰੀ ਭੇਜੀ ਜਾ ਰਹੀ ਹੈ।

ਪਟਿਆਲਾ 14 ਜੁਲਾਈ:-( ਸੰਨੀ ਕੁਮਾਰ ):-ਅੱਜ ਪਟਿਆਲਾ ਜਿਲੇ ਦੇ ਵੱਖ—ਵੱਖ ਹੜ ਪੀੜਤ ਇਲਾਕਿਆਂ ਵਿੱਚ ਜਿੱਥੇ ਇੱਕ ਖਾਣ ਪੀਣ ਦੇ ਸਮਾਨ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਸ੍ਰੀਮਤੀ ਡਾ. ਰਵਿੰਦਰ ਕੌਰ ਡੀ.ਐਫ.ਐਸ.ਸੀ. ਪਟਿਆਲਾ ਅਤੇ ਸੰਗਰੂਰ ਸਿਵਲ ਸਪਲਾਈ ਵਿਭਾਗ ਅਤੇ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਜੀ.ਐਮ. ਸ੍ਰ. ਸੁਰਜੀਤ ਸਿੰਘ ਭਟੋੜ ਜੀ ਦੇ ਸਹਿਯੋਗ ਨਾਲ ਪੈਕਟ ਬਣਾਕੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਗਈ। ਜਿਸ ਪੈਕਟਾਂ ਵਿੱਚ ਦੋ ਸੁੱਕੇ ਦੁੱਧ ਦੇ ਪੈਕਟ, 2 ਪੰਨੀਆਂ, ਬਿਸਕੁਲ ਦੇ 2 ਪੈਕਟ, ਇੱਕ ਬਰੈਡ, 1 ਮੋਮਬੱਤੀ, 1 ਮਾਚਿਸ, 1 ਪਾਣੀ ਦੀ ਬੋਤਲ, 2 ਕੱਪ ਚਮਚ, ਸਮਾਨ ਪੈਕ ਕਰਕੇ ਪਿਛਲੇ ਮੰਗਲਵਾਰ ਤੋਂ ਲਗਾਤਾਰ 12000 ਪੈਕਟ ਵੰਡੇ ਜਾ ਚੁੱਕੇ ਹਨ। ਅੱਗੇ ਵੀ ਇਹ ਕਾਰਜ ਜਾਰੀ ਰਹੇਗਾ। ਹੁਣ ਇਸ ਵਕਤ ਪਾਣੀ ਇਲਾਕਿਆ ਵਿੱਚ ਨਿਕਲ ਚੁੱਕਾ ਹੈ ਪਰੰਤੂ ਰਾਹਿਤ ਕਾਰਜ ਅਜੇ ਵੀ ਜਾਰੀ ਹਨ। ਰਾਹਤ ਸਮਗਰੀ ਨੂੰ ਤਿਆਰ ਕਰਨ ਅਤੇ ਵੰਡ ਕਰਵਾਉਣ ਲਈ ਵਰਿੰਦਰ ਕੌਰ ਡੀ.ਐਫ.ਐਸ.ਓ. ਕੁਲਬੀਰ ਸਿੰਘ, ਰਿਤੀਕਾ ਜੈਨ, ਇੰਪਸੈਕਟਰ, ਰੋਹਿਤ ਕੁਮਾਰ ਐਡੀਟਰ, ਹਰੀਸ਼ ਕੁਮਾਰ ਸ਼ਾਮਿਲ ਸਨ। ਇਸ ਸਮਾਨ ਦੀ ਪੈਕਿੰਗ ਕਰਨ ਲਈ ਰਾਸ਼ਨ ਡਿਪੂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕਪਿਲਾ, ਕਮਲਜੀਤ ਸ਼ਸ਼ੀ, ਗੋਲਡੀ ਸ਼ਰਮਾ, ਮਨਜੀਤ ਚਿੱਤਰਕਾਰ, ਗਗਨ ਆਕੜੀਆ, ਅਤੁਲ ਕੁਮਾਰ ਗਰਗ, ਕਮਲਜੀਤ ਸੋਢੀ, ਮਨਮੋਹਨ ਸਿੰਘ ਹਸਨਪੁਰ ਆਪਣੀ ਪੂਰੀ ਟੀਮਾਂ ਨਾਲ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਹਾਜਰ ਰਹੇ। ਇਸ ਮੌਕੇ ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਪੰਜਾਬ ਨੇ ਕਿਹਾ ਡਾ. ਰਵਿੰਦਰ ਕੌਰ ਡੀ.ਐਫ.ਐਸ.ਸੀ. ਜੀ ਨੂੰ ਕਿਹਾ ਡਿਪੂ ਹੋਲਡਰਾਂ ਦੀ ਐਸੋਸੀਏਸ਼ਨ ਅਤੇ ਭੀਮ ਸੈਨਾ ਦੇ ਆਗੂ ਅਮਨਦੀਪ ਰਿੰਪੀ, ਆਪਣੀ ਪੂਰੀ ਟੀਮ ਨਾਲ ਹਮੇਸ਼ਾ ਸਾਥ ਖੜੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments