spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਪੈਸਲ ਅਭਿਆਨ ਚਲਾਉਣ ਲਈ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ...

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਪੈਸਲ ਅਭਿਆਨ ਚਲਾਉਣ ਲਈ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ

– *ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਪੈਸਲ ਅਭਿਆਨ ਚਲਾਉਣ ਲਈ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ*
– *ਪਾਣੀ ਉਤਰਨ ਤੋਂ ਬਾਅਦ ਸਫਾਈ, ਦਵਾਈ ਕਿੱਟਾਂ, ਪੀਣ ਵਾਲਾ ਪਾਣੀ, ਫੌਤ ਹੋਏ ਡੰਗਰਾਂ ਦੀ ਚੁਕਾਈ ਅਤੇ ਖੜਾ ਪਾਣੀ ਕੱਢਣ ਲਈ ਤੁਰੰਤ ਕਦਮ ਚੁੱਕੇ ਜਾਣ ਦੇ ਹੁਕਮ*
ਪਟਿਆਲਾ 13 ਜੁਲਾਈ ( ਸੰਨੀ ਕੁਮਾਰ ):-)ਪਟਿਆਲਾ ਦੇ ਆਸ ਪਾਸ ਪੈਦੈ ਇਲਾਕਿਆਂ ਵਿਚ ਆਏ ਬਾਰਿਸ ਦੇ ਪਾਣੀ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਸਪੈਸਲ ਅਭਿਆਨ ਚਲਾਉਣ ਲਈ ਅੱਜ ਇਥੇ ਨਗਰ ਨਿਗਮ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਪਟਿਆਲਾ ਨਾਲ ਐਮਰਜੈਂਸੀ ਮੀਟਿੰਗ ਕੀਤੀ। ਇਸ ਮੋਕੇ ਮੀਟਿੰਗ ਵਿਚ ਸਿਵਲ ਸਰਜਨ ਡਾ. ਰਾਮਿੰਦਰ ਕੌਰ, ਕਮਿਸਨਰ ਅÇੱਦੱਤਆ ਉਪਲ, ਜੁਆਇੰਟ ਕਮਿਸਨਰ ਨਮਨ ਮੜਕਣ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਅਤੇ ਸਾਮ ਲਾਲ ਗੁਪਤਾ, ਜਿਲਾ ਐਪਡੋਮਿਉਲੌਜੀ ਅਫਸਰ ਡਾ. ਸੁਮਿਤ ਸਿੰਘ ਸਮੇਤ ਸਬੰਧਿਤ ਬ੍ਰਾਚਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਦੋਰਾਨ ਵਿਧਾਇਕ ਨੇ ਸਾਰੇ ਅਧਿਕਾਰੀਆਂ ਤੋਂ ਸਹਿਰ ਵਿਚ ਚਲ ਰਹੇ ਕਾਰਜਾਂ ਦੀ ਸਮਿਖਿਆ ਕੀਤੀ। ਉਨਾ ਕਿਹਾ ਕੇ ਪਾਣੀ ਆਉਣ ਦੋਰਾਨ ਲੋਕਾਂ ਨੂੰ ਬਾਹਰ ਕੱਢ ਕੇ ਉਨਾਂ ਦੀ ਜਾਨ ਬਚਾਈ ਇਹ ਸਲਾਘਾਯੋਗ ਕਦਮ ਰਿਹਾ ਅਤੇ ਨਿਗਮ ਅਧਿਕਾਰੀਆਂ ਨੂੰ ਸਾਬਾਸ ਦਿੱਤੀ। ਉਨਾ ਕਿਹਾ ਹੁਣ ਪਾਣੀ ਉਤਰਨ ਤੋਂ ਬਾਅਦ ਦੂਜੇ ਫੇਸ ਦਾ ਅਹਿਮ ਕਾਰਜ ਸੁਰੂ ਹੋ ਗਿਆ ਹੈ। ਵਿਧਾਇਕ ਅਜੀਤਪਾਲ ਕੋਹਲੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ ਦਿੱਤੇ ਕੇ ਹੜ੍ਹ ਪ੍ਰਭਾਵਿਤ ਇਲਾਕੇ ਜਿਹੜੇ ਵੀ ਨਗਰ ਨਿਗਮ ਪਟਿਆਲਾ ਅਧੀਨ ਆਉਦੇਂ ਹਨ, ਉਨਾ ਵਿਚ ਸਪੈਸਲ ਅਭਿਆਨ ਚਲਾਏ ਜਾਣ। ਵਿਧਾਇਕ ਨੇ ਕਿਹਾ ਕੇ ਲੋਕਾਂ ਨੂੰ ਮੈਡੀਕਲ ਕਿੱਟਾਂ ਬਣਾ ਕੇ ਦਿੱਤੀਆਂ ਜਾਣ ਤਾ ਕੇ ਇਸ ਮੋਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ ਅਤੇ ਪੀਣ ਵਾਲੇ ਪਾਣੀ ਵਿਚ ਕਲੋਰੀਨ ਪਾ ਕੇ ਪੀਣ ਲਈ ਲੋਕਾਂਤੱਕ ਪਹੁੰਚ ਕੀਤੀ ਜਾਵੇ।
ਇਸ ਤੋਂ ਇਲਾਵਾ ਵਿਧਾਇਕ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕੇ ਜਿਥੇ ਵੀ ਹੜ ਆਇਆ ਹੈ, ਉਨਾ ਇਲਾਕਿਆਂ ਵਿਚ ਸਭ ਤੋਂ ਪਹਿਲਾ ਸਫਾਈ ਅਭਿਆਨ ਚਲਾ ਕੇ ਰਸਤੇ ਕਲੀਅਰ ਕੀਤੇ ਜਾਣ। ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਵਾਸਤੇ ਟੈਂਕਰ ਹਰ ਗਲੀ ਮੁਹੱਲੇ ਤੱਕ ਪਹੁੰਚਦਾ ਕੀਤਾ ਜਾਵੇ ਅਤੇ ਪਾਣੀ ਵਿਚ ਕਲੋਰੀਨ ਪਾਈ ਜਾਵੇ। ਵਿਧਾਇਕ ਨੇ ਕਿਹਾ ਕੇ ਜਿਨਾਂ ਇਲਾਕਿਆ ਵਿਚ ਪਾਣੀ ਨਾਲ ਡੰਗਰਾਂ ਦੀ ਮੌਤ ਹੋਈ ਹੈ, ਉਨਾ ਇਲਾਕਿਆਂ ਵਿਚ ਡੰਗਰਾ ਨੂੰ ਤੁਰੰਤ ਚੁੱਕਣ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਕੇ ਬਦਬੂ ਅਤੇ ਬਿਮਾਰੀ ਨਾ ਫੈਲੇ। ਇਸੀ ਤਰਾਂ ਇਨਾ ਇਲਾਕਿਆਂ ਵਿਚ ਸਟਰੀਟ ਲਾਇਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਅਤੇ ਸਭ ਤੋਂ ਪਹਿਲਾਂ ਇਨਾ ਲਾਇਟਾਂ ਦੇ ਪੁਆਇੰਟ ਜਰੂਰ ਚੈਕ ਕਰ ਲਏ ਜਾਣ ਤਾਂ ਕੇ ਕੋਈ ਕਰੰਟ ਆਦਿ ਨਾ ਆ ਸਕੇ। ਵਿਧਾਇਕ ਨੇ ਮੀਟਿੰਗ ਦੋਰਾਨ ਫੌਗਿੰਗ ਅਤੇ ਛਿੜਕਾਅ ਕਰਨ ਦੇ ਆਦੇਸ ਵੀ ਜਾਰੀ ਕੀੇਤੇ। ਵਿਧਾਇਕ ਨੇ ਕਿਹਾ ਕੇ ਸਹਿਰ ਅੰਦਰ 2 ਟਾਇਮ ਛਿੜਕਾਅ ਕੀਤਾ ਜਾਵੇ ਤਾਂ ਕੇ ਮੱਛਰਾਂ ਅਤੇ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕੇ।
ਮੀਟਿੰਗ ਦੋਰਾਨ ਸਿਵਲ ਸਰਜਨ ਡਾ. ਰਾਮਿੰਦਰ ਕੋਰ ਨੇ ਕਿਹਾ ਕੇ ਅੱਜ ਤੋਂ ਹੀ ਲੋਕਾਂ ਨੂੰ ਕਿੱਟਾਂ ਤਕਸੀਮ ਕਰਨੀਆ ਸੁਰੂ ਕਰ ਦਿੱਤੀਆਂ ਜਾਣਗੀਆਂ। ਇਨਾਂ ਕਿੱਟਾਂ ਵਿਚ ੳਆਰਅੇਸ ਪੈਕਟ, ਕਲੋਰੀਨ ਗੋਲੀਆਂ, ਇਮਉਨਿਟੀ ਗੋਲੀਆਂ, ਪੈਰਾਸਿਟਾ ਮੋਲ, ਜਿੰਕ, ਮਲਟੀਵਿਟਾਮਨ ਅਤੇ ਸਿਟਰਾਜਿਨ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਨਿਗਮ ਕਮਿਸਨਰ ਨੇ ਦੱਸਿਆ ਕੇ ਸਹਿਰ ਵਾਸੀਆਂ ਦੀ ਸੇਵਾ ਲਈ ਨਿਗਮ ਟੀਮਾਂ ਲੱਗੀਆਂ ਹੋਈਆਂ ਹਨ। ਉਨਾ ਕਿਹਾਕੇ 1 ਸੈਨਟਰੀ ਇਸੰਪੈਕਟਰ ਨਾਲ 20 ਵਿਅਕਤੀ ਤਾਇਨਾਤ ਕੀਤੇ ਹੋਏ ਹਨ, ਜਿਹੜੇ ਕੇ ਦਿਨ ਰਾਤ ਖਾਲੀ ਪਲਾਟਾਂ ਅਤੇ ਗਲੀਆਂ ਦਾ ਪਾਣੀ ਕੱਢਣ ਲਈ ਲੱਗੇ ਹੋਏ ਹਨ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਫਾਈ ਦਾ ਕੰਮ ਜਾਰੀ ਹੈ, ਇਸ ਨੂੰ ਹੋਰ ਤੇਜੀ ਨਾਲ ਚਲਾਇਆ ਜਾਏਗਾ। ਜਦਕਿ ਫੌਗਿੰਗ ਅਤੇ ਸਪਰੇਅ ਅੱਜ ਤੋਂ ਸੁਰੂ ਕਰ ਦਿੱਤੀ ਜਾਏਗੀ। ਜਦਕਿ ਪਾਣੀ ਦੀ ਲਪੇਟ ਵਿਚ ਆ ਕੇ ਮਰੇ ਡੰਗਰਾਂ ਨੂੰ ਚੁੱਕਣ ਲਈ ਕੰਮ ਸੁਰੂ ਕੀਤਾ ਜਾ ਰਿਹਾ ਹੈ। ਜਦਕਿ ਪਾਣੀ ਦੇ ਟੈਂਕਰ ਭਰ ਕੇ ਭੇਜੇ ਜਾ ਰਹੇ ਹਨ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਨਿਗਮ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਸਭ ਕਾਰਜ ਚਲਦੀ ਹੀ ਨੇਪਰੇ ਚਾੜ ਦਿੱਤੇ ਜਾਣਗੇ।

ਡੱਬੀ
– *ਸਰਕਾਰੀ ਸਪਲਾਈ ਦਾ ਪਾਣੀ 3 ਦਿਨ ਨਾ ਪੀਣ ਦੀ ਸਲਾਹ*
ਪਟਿਆਲਾ, 13 ਜੁਲਾਈ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੋਰਾਨ ਸਿਹਤ ਵਿਭਾਗ ਦੀ ਟੀਮ ਦੇ ਡਾ. ਸੁਮਿਤ ਸਿੰਘ ਨੇ ਪਟਿਆਲਾ ਵਾਸੀਆਂ ਖਾਸਕਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੇ 3 ਦਿਨ ਤੱਕ ਸਰਕਾਰੀ ਸਪਲਾਈ ਵਾਲਾ ਨਾ ਪੀਣ ਲਈ ਨਾ ਵਰਤਿਆ ਜਾਵੇ। ਉਨਾ ਕਿਹਾ ਕੇ ਸਭ ਤੋਂ ਪਹਿਲਾਂ ਤਾਂ ਸਰਕਾਰੀ ਟੈਂਕਰਾਂ ਦਾ ਪਾਣੀ ਹੀ ਪੀਣ ਲਈ ਵਰਤੋਂ ਵਿਚ ਲਿਆਦਾਂ ਜਾਵੇ ਜਾਂ ਫਿਰ ਘਰ ਵਾਲੇ ਪਾਣੀ ਨੂੰ ਉਬਾਲ ਕੇ ਜਾਂ ਫਿਰ ਘਰ ਦੇ ਪਾਣੀ ਦੀ 20 ਲੀਟਰ ਵਾਲੀ 1 ਬਾਲਟੀ ਵਿਚ ਕਲੋਰੀਨ ਦੀ 1 ਗੋਲੀ ਪਾ ਕੇ ਅੱਧਾ ਰੱਖ ਕੇ ਵਰਤੋਂ ਵਿਚ ਲਿਆਦਾਂ ਜਾਵੇ ਅਤੇ ਇਸ ਪਾਣੀ ਨੂੰ ਨੂੰ 24 ਘੰਟਿਆਂ ਤੋਂ ਵੱਧ ਨਾ ਵਰਤਿਆ ਜਾਵੇ। ਜੇ ਹੋ ਸਕੇ ਤਾਂ ਬੋਤਲ ਵਾਲਾ ਪਾਣੀ ਵਰਤੋਂ ਵਿਚ ਲਿਆਦਾਂ ਜਾ ਸਕਦਾ ਹੈ। ਉਨਾਂ ਦੱਸਿਆ ਕੇ ਸਰਕਾਰੀ ਪਾਣੀ ਕੱਪੜੇ ਧੋੜ, ਨਹਾਉਣ ਜਾਂ ਹੋਰ ਕੰਮ ਲਈ ਵਰਤਿਆ ਜਾ ਸਕਦਾ ਹੈ। 3 ਦਿਨ ਤੱਕ ਪਾਣੀ ਆਉਣ ਨਾਲ ਪਾਇਪਾਂ ਸਾਫ ਹੋ ਜਾਣਗੀਆਂ, ਉਸ ਤੋਂ ਬਾਅਦ ਇਹ ਪਾਣੀ ਪੀਣ ਯੋਗ ਹੋ ਜਾਏਗਾ। ਇਸੀ ਤਰਾਂ ਲੀਕੇਜ ਵੀ ਬੰਦ ਹੋ ਜਾਏਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments