spot_img
spot_img
spot_img
spot_img
Thursday, April 25, 2024
spot_img
Homeਪਟਿਆਲਾਅਗਾਮੀ ਬਰਸਾਤੀ ਸੀਜਨ ਨੂੰ ਲੈ ਕੇ ਵਿਧਾਇਕ ਕੋਹਲੀ ਨੇ ਨਿਗਮ ਅਧਿਕਾਰੀਆਂ ਨਾਲ...

ਅਗਾਮੀ ਬਰਸਾਤੀ ਸੀਜਨ ਨੂੰ ਲੈ ਕੇ ਵਿਧਾਇਕ ਕੋਹਲੀ ਨੇ ਨਿਗਮ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ

-ਅਗਾਮੀ ਬਰਸਾਤੀ ਸੀਜਨ ਨੂੰ ਲੈ ਕੇ ਵਿਧਾਇਕ ਕੋਹਲੀ ਨੇ ਨਿਗਮ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ
–ਸੀਵਰੇਜ,ਗਲੀਆਂ ਨਾਲੀਆਂ ਦੀ ਸਾਫ ਸਫਾਈ ਪਹਿਲ ਦੇ ਆਧਾਰ ਤੇ ਕਰਨ ਲਈ ਦਿਤੇ ਦਿਸਾ ਨਿਰਦੇਸ
–20 ਜੂਨ ਤੱਕ ਸਾਰੀ ਸਫਾਈ ਮੁਕੰਮਲ ਕਰਨ ਦੀਆਂ ਹਦਾਇਤਾਂ

ਪਟਿਆਲਾ, 27 ਮਈ :-(ਸੰਨੀ ਕੁਮਾਰ):-ਅਗਾਮੀ ਬਰਸਾਤੀ ਸੀਜਨ ਨੂੰ ਲੈ ਕੇ ਆਮ ਆਦਮੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਪਟਿਆਲਾ ਦੇ ਸਮੁੱਚੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਇਸ ਦੋਰਾਨ ਵਿਧਾਇਕ ਕੋਹਲੀ ਨੇ ਸਮੁੰਚੇ ਅਧਿਕਾਰੀਆ ਨੂੰ ਸਹਿਰ ਵਿਚ ਸਫਾਈ ਮੁਹਿਮ ਚਲਾਉਣ ਦੇ ਦਿਸਾ ਨਿਰਦੇਸ ਦਿੱਤੇ। ਇਸ ਮੀਟੰਗ ਵਿਚ ਕਮਿਸਨਰ ਅਦਿੱਤਆ ਉਪਲ, ਜੁਆਇੰਟ ਕਮਿਸਨਰ ਨਮਨ ਮੜਕਣ, ਇੰਜੀਨੀਅਰ ਹਰਕਿਰਨ ਸਿੰਘ ਅਤੇ ਇੰਜੀਨੀਅਰ ਰਾਜਿੰਦਰ ਚੋਪੜਾ ਸਮੇਤ ਸਮੂਹ ਬ੍ਰਾਚਾਂ ਦੇ ਅਧਿਕਾਰੀ ਮੌਜੂਦ ਸਨ। ਇਸ ਦੋਰਾਨ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸਹਿਰ ਦੇ ਜਿਆਦਤਰ ਇਲਾਕਿਆਂ ਵਿਚ ਬਰਸਾਤਾਂ ਸਮੇਂ ਪਾਣੀ ਖੜਦਾ ਹੈ। ਇਸ ਲਈ 20 ਜੂਨ ਤਕ ਬੰਦ ਨਾਲ, ਜੇਕਵ ਡਰੇਨਾਂ, ਹੋਦੀਆਂ, ਸਿਕੇਜ ਵੈੱਲ, ਨਾਲੀਆਂ, ਨਾਲੇ, ਗਲੀਆਂ, ਨੀਵੇਂ ਇਲਾਕਿਆਂ ਦੀ ਸਫ਼ਾਈ ਹਰ ਹੀਲੇ ਮੁਕੰਮਲ ਕੀਤੀ ਜਾਵੇ। ਇਹ ਸਹਿਰ ਦੇ ਨੀਵੇਂ ਇਲਾਕੇ ਹਨ ਜਿਨਾ ਵਿਚ ਤਵੱਕਲੀ ਮੋੜ, ਮਾਡਲ ਟਾਊਨ, ਨਾਭਾ ਗੇਟ, 21 ਤੋਂ 22 ਨੰਬਰ ਫਾਟਕ ਰੋਡ, ਲੋਅਰ ਮਾਲ, ਬਡੂਗਰ ਰੋਡ, ਹੀਰਾ ਨਗਰ, ਪਰੌਠਾ ਮਾਰਕੀਟ, ਮਥੁਰਾ ਕੋਲਨੀ, ਪ੍ਰਤਾਪ ਨਗਰ 23ਤੋਂ 24 ਨੰਬਰ ਫਾਟਕ, ਕੋਹਲੀ ਟਰਾਸਪੋਰਟ ਤੋਂ ਸਨੌਰੀ ਅੱਡਾ, ਅਬਲੋਵਾਲ ਨੇੜੇ ਥਾਪਰ ਕਾਲਜ, ਗਿੱਲ ਇਨਕਲੇਵ, ਮੋਦੀ ਮੰਦਰ, ਸਦਭਾਵਨਾ ਹਸਪਤਾਲ, ਫਰੈਡਜ ਇਨਕਲੇਵ, ਸਿਵਲ ਲਾਇਨ ਸਕੂਲ ਚੋਂਕ, ਆਹਲੂਵਾਲੀਆ ਪਾਰਕ ਰੋਡ, ਕੋਰਟ ਕੰਪੈਲਕਸ, ਅਤੇ33 ਫੁੱਟ ਰੋਡ ਸਾਮਿਲ ਹਨ।
ਇਸ ਮੋਕੇ ਵਿਧਾਇਕ ਨੇ ਸਮੂਹ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਦਿੱਤੇ ਕੇ ਇਨਾ ਇਲਾਕਿਆਂ ਸਮੇਤ ਸਹਿਰ ਦੇ ਹਰ ਇਲਾਕੇ ਵਿਚ ਸਫਾਈ ਸੁਰੂ ਕਰ ਦਿੱਤੀ ਜਾਵੇ ਅਤੇ ਕਿਸੇ ਵੀ ਇਲਾਕੇ ਵਿਚ ਪਾਣੀ ਖੜਨ ਦੀ ਸਮੱਸਿਆ ਨਾ ਆਵੇ। ਵਿਧਾਇਕ ਨੇ ਕਿਹਾਕਿ ਸਹਿਰ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਪਾਣੀ ਖੜਨ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments