spot_img
spot_img
spot_img
spot_img
Friday, March 29, 2024
spot_img
Homeਪਟਿਆਲਾਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਆਜੀਵਿਕਾ ਮਿਸ਼ਨ ਤਹਿਤ ਡਿਜੀਟਲ ਟ੍ਰਾਂਜੈਕਸ਼ਨ ਕੈਂਪ ਲਗਾਏ...

ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਆਜੀਵਿਕਾ ਮਿਸ਼ਨ ਤਹਿਤ ਡਿਜੀਟਲ ਟ੍ਰਾਂਜੈਕਸ਼ਨ ਕੈਂਪ ਲਗਾਏ ਗਏ

ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਆਜੀਵਿਕਾ ਮਿਸ਼ਨ ਤਹਿਤ ਡਿਜੀਟਲ ਟ੍ਰਾਂਜੈਕਸ਼ਨ ਕੈਂਪ ਲਗਾਏ ਗਏ
ਪਟਿਆਲਾ, 22 ਮਈ( ਬਰਿੰਦਰਪਾਲ ਸਿੰਘ)
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਜ਼ਿਲ੍ਹਾ ਮਿਸ਼ਨ ਡਾਇਰੈਕਟਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਦੀ ਅਗਵਾਈ ਹੇਠ ਬਲਾਕ ਪਟਿਆਲਾ ਦੇ ਪੰਜ ਪਿੰਡਾਂ ਮਵੀ ਸੱਪਾਂ, ਡਕਾਲਾ, ਕਰਹਾਲੀ, ਤੁੱਲੇਵਾਲ ਅਤੇ ਰਿਵਾਸ ਬ੍ਰਾਹਮਣਾਂ ‘ਚ ਡਿਜੀਟਲ ਫਾਈਨਾਂਸ ਕੈਂਪ ਲਗਾਏ ਗਏ।
ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਈਸ਼ਾ ਸਿੰਘਲ ਨੇ ਦੱਸਿਆ ਕਿ ਕੈਂਪ ਪਿੰਡ ਵਾਸੀਆਂ ਨੂੰ ਡਿਜੀਟਲ ਫਾਇਨਾਂਸ਼ੀਅਲ ਟ੍ਰਾਂਜੈਕਸ਼ਨਜ਼ ਬਾਰੇ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਹਨ। ਪਿੰਡਾਂ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪੇਂਡੂ ਗ਼ਰੀਬ ਔਰਤਾਂ ਦੇ ਸਵੈ ਸਹਾਇਤਾ ਸਮੂਹ ਬਣਾ ਕੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਕਰਵਾ ਕੇ ਕਾਮਯਾਬ ਕੀਤਾ ਜਾ ਰਿਹਾ ਹੈ। ਪਿੰਡਾਂ ਦੀਆਂ ਪੜ੍ਹੀਆਂ ਲਿਖੀਆਂ ਭੈਣਾਂ ਨੂੰ ਬੀ.ਸੀ. ਸਖੀ, ਫਾਇਨਾਂਸ਼ੀਅਲ ਲਿਟਰੇਸੀ ਟਰੇਨਰ, ਜੀ.ਐਸ.ਟੀ, ਟੈਲੀ, ਬੇਸਿਕ ਕੰਪਿਊਟਰ ਕੋਰਸ ਆਦਿ ਦੀ ਟ੍ਰੇਨਿੰਗ ਕਰਵਾ ਕੇ ਕਾਮਯਾਬ ਕਰਨ ਲਈ ਸਰਕਾਰ ਉਚੇਚੇ ਕਦਮ ਚੁੱਕ ਰਹੀ ਹੈ। ਜਿੱਥੇ ਇੱਕ ਪਾਸੇ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਮਿਸ਼ਨ ਅਧੀਨ ਟ੍ਰੇਨਿੰਗਾਂ ਲੈ ਕੇ ਆਪਣੇ ਪਿੰਡ ਵਿੱਚ ਬੀ.ਸੀ. ਪੁਆਇੰਟ ਖੋਲ੍ਹ ਰਹੀਆਂ ਹਨ, ਦੂਜੇ ਪਾਸੇ ਸਰਕਾਰ ਇਹਨਾਂ ਕੈਂਪਾਂ ਜ਼ਰੀਏ ਬੀ.ਸੀ. ਸਖੀ ਦੇ ਕੰਮ ਵਿੱਚ ਵਾਧਾ ਕਰਨ ਲਈ ਪਿੰਡ ਵਾਸੀਆਂ ਦੀ ਜਾਗਰੂਕਤਾ ਲਈ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਪਿੰਡ ਵਾਸੀਆਂ ਨੂੰ ਪਿੰਡ ਦੀ ਬੈਂਕ ਕਾਰਸਪੋਡੈਂਟ (ਬੀ.ਸੀ.) ਸਖੀ ਨਾਲ ਜੋੜਨ ਦਾ ਹੈ, ਤਾਂ ਜੋ ਪਿੰਡ ਵਾਸੀਆਂ ਨੂੰ ਆਪਣੇ ਪਿੰਡ ਤੋਂ ਬਾਹਰ ਦੂਰ ਦੁਰਾਡੇ ਬੈਂਕ ਵਿੱਚ ਲੈਣ-ਦੇਣ ਕਰਨ ਲਈ ਜਾਣ ਦੀ ਬਜਾਏ, ਸਾਰੀ ਸਹੂਲਤ ਪਿੰਡ ਵਿੱਚ ਹੀ ਬੀ.ਸੀ. ਸਖੀ ਦੁਆਰਾ ਮੁਹੱਈਆ ਕਰਵਾਉਣ ਦੀ ਹੈ। ਆਜੀਵਿਕਾ ਮਿਸ਼ਨ ਦੇ ਨੁਮਾਇੰਦੇ ਰੀਨਾ ਰਾਣੀ, ਵਰੁਨ ਪ੍ਰਾਸ਼ਰ, ਅਮਨਦੀਪ ਕੌਰ, ਸੀਮਾ ਰਾਣੀ ਅਤੇ ਪੀ.ਆਰ.ਪੀ ਗੁਰਮੀਤ ਕੌਰ ਵੱਲੋਂ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਪਿੰਡ ਵਾਸੀਆਂ ਨੂੰ ਖ਼ਾਸ ਤੌਰ ਤੇ ਹਾਜ਼ਰ ਮਹਿਲਾ ਮੈਂਬਰਾਂ ਨੂੰ ਡਿਜੀਟਲ ਗਰਾਮੀਣ ਭਾਰਤ ਸਿਰਜਣ ਲਈ ਵੱਖ-ਵੱਖ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਜਿਸ ਵਿੱਚ ਪੇਂਡੂ ਗ਼ਰੀਬ ਮਹਿਲਾਵਾਂ ਨੂੰ ਬੱਚਤ ਖਾਤੇ, ਡਿਜੀਟਲ ਪੈਸੇ ਦੇ ਲੈਣ-ਦੇਣ, ਪੀ.ਐਮ.ਐਸ.ਬੀ.ਵਾਈ., ਪੀ.ਐਮ.ਜੇ.ਜੇ.ਬੀ.ਵਾਈ., ਏ.ਪੀ.ਵਾਈ., ਸੁਕੱਨਿਆ ਸਮਰਿਧੀ, ਹੈਲਥ ਇੰਸ਼ੋਰੈਂਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਡਿਜੀਟਲ ਟ੍ਰਾਂਸੈਕਸ਼ਨ ਅਪਣਾਉਣ ਦੇ ਨਾਲ ਨਾਲ ਡੇਬਿਟ ਕਾਰਡ, ਕ੍ਰੈਡਿਟ ਕਾਰਡ, ਪੀ.ਪੀ.ਐਫ., ਸੁਕੰਨੀਆ ਸਮਰਿੱਧੀ ਯੋਜਨਾ, ਓਵਰ ਡਰਾਫ਼ਟ ਸਹੂਲਤ, ਚੈੱਕ ਦੀ ਵਰਤੋ ਬਾਰੇ ਵਿਸਥਾਰਪੂਰਵਕ ਜਾਣਕਾਰੀ ਪੇਂਡੂ ਗ਼ਰੀਬ ਔਰਤਾਂ ਨੂੰ ਦਿੱਤੀ ਗਈ। ਇਹਨਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਪੇਂਡੂ ਗ਼ਰੀਬ ਔਰਤਾਂ ਨੂੰ ਆਜੀਵਿਕਾ ਮਿਸ਼ਨ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments