spot_img
spot_img
spot_img
spot_img
Friday, April 26, 2024
spot_img
Homeਪਟਿਆਲਾਪਟਿਆਲਾ ਜਿਲ੍ਹੇ ਅੰਦਰ ਭਾਜਪਾ ਦਾ ਕੋਈ ਵਜੂਦ ਨਹੀਂ- ਸੰਦੀਪ ਬੰਧੂ, ਸਿਮਰਨਪ੍ਰੀਤ ਸਿੰਘ

ਪਟਿਆਲਾ ਜਿਲ੍ਹੇ ਅੰਦਰ ਭਾਜਪਾ ਦਾ ਕੋਈ ਵਜੂਦ ਨਹੀਂ- ਸੰਦੀਪ ਬੰਧੂ, ਸਿਮਰਨਪ੍ਰੀਤ ਸਿੰਘ

ਪਟਿਆਲਾ ਜਿਲ੍ਹੇ ਅੰਦਰ ਭਾਜਪਾ ਦਾ ਕੋਈ ਵਜੂਦ ਨਹੀਂ- ਸੰਦੀਪ ਬੰਧੂ, ਸਿਮਰਨਪ੍ਰੀਤ ਸਿੰਘ
-ਮੋਤੀ ਮਹਿਲ ਦੇ ਸਹਾਰੇ ਉਠਣ ਲੱਗੀ ਭਾਜਪਾ ਉਤੇ ਆਪ ਯੂਥ ਵਿੰਗ ਦਾ ਤੰਜ

ਪਟਿਆਲਾ, 17 ਜਨਵਰੀ : ( ਸੰਨੀ ਕੁਮਾਰ )
ਬੀਤੇ ਦਿਨੀ ਭਾਜਪਾ ਵੱਲੋਂ ਪਟਿਆਲਾ ਜਿਲਾ ਦੀ ਨਵੀਂ ਬਾਡੀ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਉਦੋਂ ਤੋਂ ਹੀ ਪਾਰਟੀ ਅੰਦਰ ਛਿੜੀ ਸਿਆਸੀ ਜੰਗ ਤੇ ਤੰਜ ਕਸਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਤੇ ਯੂਥ ਵਿੰਗ ਪਟਿਆਲਾ ਸਹਿਰੀ ਦੇ ਆਗੂ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਜਿਲੇ ਅੰਦਰ ਭਾਜਪਾ ਦਾ ਕੋਈ ਵੀ ਵਜੂਦ ਨਹੀਂ ਹੈ। ਮੋਤੀ ਮਹਿਲ ਨਾਲ ਭਾਜਪਾ ਦੇ ਪੁਰਾਣੇ ਕੈਡਰ ਦੀ ਲੜਾਈ ਸ਼ੁਰੂ ਹੋ ਗਈ ਹੈ। ਪਰ ਇਹ ਆਪਸੀ ਲੜਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਨਿਸ਼ਾਨਾ ਲਗਾਉਣ ਬੰਦ ਕਰ ਦੇਣ, ਆਪਸ ਦੇ ਵਿੱਚ ਇਹ ਜੋ ਮਰਜ਼ੀ ਕਰਨ, ਨਹੀਂ ਤਾਂ ਸਾਡੀ ਸਮੂਹ ਲੀਡਰਸ਼ਿਪ ਵਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ। ਭਾਜਪਾ ਦੇ ਪੁਰਾਣੇ ਲੀਡਰ ਨਗਰ ਨਿਗਮ ਪਟਿਆਲਾ ਵਿੱਚ ਖਤਮ ਹੋਣ ਜਾ ਰਹੀ ਮੋਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਹੋਏ ਭਰਿਸ਼ਟਾਚਾਰ ਦੀ ਜਾਂਚ ਦੀ ਮੰਗ ਕਰ ਰਹੇ ਹਨ। ਪਰ ਉਹ ਇਹ ਦੱਸਣ ਕੀ ਮੋਜੂਦਾ ਮੇਅਰ ਸਮੇਤ ਕਈ ਕੌਂਸਲਰ ਹੁਣ ਭਾਜਪਾ ਦੇ ਮੈਂਬਰ ਹਨ, ਅਤੇ ਜਿਹੜੇ ਫੰਡ ਸੈਂਟਰ ਤੋਂ ਆਏ ਹਨ । ਉਹਨਾਂ ਦੀ ਜਾਂਚ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਕਰ ਲਵੇ। ਭਗਵੰਤ ਸਰਕਾਰ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਭਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਭਗਵੰਤ ਮਾਨ ਸਰਕਾਰ ਆਉਂਦੇ ਸਮੇਂ ਵਿੱਚ ਨਗਰ ਨਿਗਮ ਪਟਿਆਲਾ ਦੀ ਜਾਂਚ ਵੀ ਕਰਵਾਏਗੀ ਅਤੇ ਜਿਹੜੇ ਦੋਸ਼ੀ ਹੋਣਗੇ। ਉਹਨਾਂ ਨੂੰ ਜੇਲ ਵਿੱਚ ਵੀ ਸੁੱਟੇਗੀ।

ਬੰਧੂ ਤੇ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਹੁਣ ਮੋਤੀ ਮਹਿਲ ਦੇ ਸਹਾਰੇ ਨਾਲ ਖੜੀ ਹੋ ਕੇ ਚੱਲਣ ਦੀ ਕੋਸਿਸ ਕਰ ਰਹੀ ਹੈ, ਜੋ ਕੇ ਨਾਕਾਮ ਸਾਬਤ ਹੋਏਗੀ। ਆਗੂਆਂ ਨੇ ਕਿਹਾ ਕੇ ਪਹਿਲਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲ ਗਠਜੋੜ ਕਰਕੇ ਪੰਜਾਬ ਅੰਦਰ ਸੱਤਾ ਤੇ ਕਾਬਜ ਹੁੰਦੀ ਆ ਰਹੀ ਸੀ। ਇਸ ਲਈ ਪਿਛਲੀਆਂ ਚੋਣਾ ਦੋਰਾਨ ਅਕਾਲੀ ਦਲ ਨਾਲ ਹੋਏ ਤੋੜ ਵਿਛੋੜੇ ਤੋਂ ਬਾਅਦ ਭਾਜਪਾ ਵੱਲੋਂ ਪੰਜਾਬ ਵਿਚ ਕੋਈ ਸਹਾਰਾ ਲੱਭਿਆ ਜਾ ਰਿਹਾ ਸੀ।

ਉਹਨਾਂ ਕਿਹਾ ਬੇਸਕ ਪੀਐਲਸੀ ਦੇ ਮੋਢੇ ਤੇ ਆਪਣੇ ਹੱਥ ਰੱਖ ਕੇ ਭਾਜਪਾ ਨੇ ਪੰਜਾਬ ਵਿਚ ਚੋਣਾ ਦੋਰਾਨ ਖੜੇ ਹੋਣ ਦੀ ਕੋਸਿਸ ਕੀਤੀ, ਉਸ ਸਮੇਂ ਵੀ ਉਹ ਕੋਸਸ ਨਾਕਾਮ ਸਾਬਤ ਹੋਈ ਅਤੇ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਇਸ ਕੋਸਿਸ ਨੂੰ ਨਕਾਰ ਦਿੱਤਾ। ਇਸ ਲਈ ਹੁਣ ਪਟਿਆਲਾ ਤੇ ਬਿੰਦੂ ਕੇਦਰ ਕਰਕੇ ਭਾਜਪਾ ਨੇ ਮੋਤੀ ਮਹਿਲ ਰਾਹੀਂ ਆਪਣੇ ਪੈਰ ਪਸਾਰਨ ਦੀ ਕੋਸਿਸ ਕੀਤੀ ਹੈ, ਇਸ ਨਾਲ ਜਿਥੇ ਭਾਜਪਾ ਦੇ ਪੁਰਾਣੇ ਕੇਡਰ ਵੱਲੋਂ ਆਪਣੀ ਤੋਹੀਨ ਸਮਝਦਿਆਂ ਇਸ ਕੋਸਿਸ ਨੂੰ ਨਕਾਰ ਦਿੱਤਾ ਹੈ। ਊਥੇ ਹੀ ਲੋਕ ਵੀ ਇਨਾ ਦੀਆਂ ਰਾਜਨੀਤਿਕ ਲੂੰਬੜ ਚਾਲਾਂ ਤੋਂ ਜਾਣੂ ਹਨ। ਮੋਤੀ ਮਹਿਲ ਰਾਹੀਂ ਭਾਜਪਾ ਕਦੇ ਵੀ ਖੜੀ ਨਹੀਂ ਹੋ ਸਕੇਗੀ। ਆਪ ਦੇ ਯੂਥ ਆਗੂਆਂ ਨੇ ਕਿਹਾਕੇ ਜੋ ਲੋਕ ਹਿੱਤ ਦੇ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈ, ਉਸ ਤੋਂ ਸਾਫ ਹੋ ਗਿਆ ਹੈ ਕੇ ਇਨਾ ਕੰਮਾ ਅੱਗੇ ਹੋਰਨਾ ਪਾਰਟੀਆਂ ਨਹੀਂ ਟਿਕ ਸਕਣਗੀਆਂ। ਇਸ ਮੋਕੇ ਸੀਨੀਅਰ ਆਗੂ ਸੰਦੀਪ ਬੰਧੁ, ਸਿਮਰਨਪ੍ਰੀਤ ਸਿੰਘ ਜਿਲਾ ਮੀਤ ਪ੍ਰਧਾਨ ਯੂਥ ਵਿੰਗ, ਸੁਸ਼ੀਲ ਮਿੱਡਾ ਬਲਾਕ ਪ੍ਰਧਾਨ, ਅਡਵੋਕੇਟ ਵਿਨੋਦ ਸਿੰਗਲਾ ਵਾਰਡ ਪ੍ਰਧਾਨ, ਗੋਲੂ ਰਾਜਪੂਤ ਸੇਕ੍ਟ੍ਰੇਟਰੀ ਬੀ ਸੀ ਵਿੰਗ, ਸੁਮਿਤ ਤਕੇਜਾ ਵਾਰਡ ਪ੍ਰਧਾਨ ਵੀ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments