spot_img
spot_img
spot_img
spot_img
Friday, March 29, 2024
spot_img
Homeਪੰਜਾਬਪੁਰਾਤਨ ਦਰਗਾਹ ਪੀਰ ਬਾਬਾ ਮਧੁਰਾ ਹੁਸੈਨ ਜੀ ਦੇ ਅਸਥਾਨ ਤੇ ਸਾਲਾਨਾ ਭੰਡਾਰਾ।

ਪੁਰਾਤਨ ਦਰਗਾਹ ਪੀਰ ਬਾਬਾ ਮਧੁਰਾ ਹੁਸੈਨ ਜੀ ਦੇ ਅਸਥਾਨ ਤੇ ਸਾਲਾਨਾ ਭੰਡਾਰਾ।

ਪੁਰਾਤਨ ਦਰਗਾਹ ਪੀਰ ਬਾਬਾ ਮਧੁਰਾ ਹੁਸੈਨ ਜੀ ਦੇ ਅਸਥਾਨ ਤੇ ਸਾਲਾਨਾ ਭੰਡਾਰਾ।

ਫ਼ਤਹਿਗੜ੍ਹ ਸਾਹਿਬ, ( ਮਨੀਸ਼ ਸ਼ਰਮਾ ) ਅੱਜ ਪੁਰਾਤਨ ਦਰਗਾਹ ਪੀਰ ਬਾਬਾ ਮਧੁਰਾ ਹੁਸੈਨ ਜੀ ਦੇ ਅਸਥਾਨ ਪਿੰਡ ਸੈਦਪੁਰਾ ਵਿਖੇ ਸਾਲਾਨਾ ਭੰਡਾਰਾ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤ ਵੱਲੋਂ ਪੀਰ ਬਾਬਾ ਮਧੁਰਾ ਹੁਸੈਨ ਜੀ ਦੀ ਦਰਗਾਹ ਤੇ ਸੁੰਦਰ ਚਾਦਰਾਂ ਚੜਾ ਆਸ਼ੀਰਵਾਦ ਲਿਆ ਗਿਆ। ਇਸ ਉਪ੍ਰੰਤ ਦਰਗਾਹ ਦੇ ਨੇੜੇ ਬਣੇ ਅਸਥਾਨ ਬਾਬਾ ਖਵਾਜਾ ਪੀਰ ਅਤੇ ਅਸਥਾਨ ਬਾਬਾ ਗੋਰਖ ਨਾਥ ਜੀ ਤੇ ਵੀ ਸਮੂਹ ਸੰਗਤ ਵੱਲੋਂ ਨਮਸ਼ਕਾਰ ਕੀਤੀ ਗਈ। ਮੁੱਖ ਸੇਵਾਦਾਰ ਜਰਨੈਲ ਸਿੰਘ, ਕਰਮ ਸਿੰਘ ਅਤੇ ਜੀਤ ਸਿੰਘ ਵੱਲੋਂ ਸਮੂਹ ਨਗਰ ਖੇੜੇ ਦੀ ਅਰਦਾਸ ਕਰਨ ਉਪਰੰਤ ਲੰਗਰ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ। ਉੱਘੇ ਗਾਇਕ ਦਰਸ਼ਨ ਗੋਗੀ ਨੇ ਆਪਣੀ ਸੁਰੀਲੀ ਅਵਾਜ਼ ‘ਚ ਕਵਾਲੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦਰਗਾਹ ਪੀਰ ਬਾਬਾ ਮਧੁਰਾ ਹੁਸੈਨ ਕਮੇਟੀ ਦੇ ਪ੍ਰਧਾਨ ਜੱਸਪ੍ਰੀਤ ਸਿੰਘ ਨੇ ਸਮੂਹ ਸਹਯੋਗੀ ਸੱਜਣਾ, ਪਿੰਡ ਵਾਸੀਆ ਅਤੇ ਦੂਰੋਂ – ਨੇੜਿਓਂ ਆਇਆ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ, ਜਤਿੰਦਰ ਕੰਗ, ਹਰਵਿੰਦਰ ਸਿੰਘ, ਡਾ.ਜੱਗਤਰਨ ਸਿੰਘ, ਰਵਿੰਦਰ ਰਵੀ ਅਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments