spot_img
spot_img
spot_img
spot_img
Friday, March 29, 2024
spot_img
Homeਪੰਜਾਬਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਟੋਰੇ ਰੱਖਣ ਦਾ ਉਪਰਾਲਾ:...

ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਟੋਰੇ ਰੱਖਣ ਦਾ ਉਪਰਾਲਾ: ਹਰਮਨਪ੍ਰੀਤ ਸਿੰਘ

ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਟੋਰੇ ਰੱਖਣ ਦਾ ਉਪਰਾਲਾ: ਹਰਮਨਪ੍ਰੀਤ ਸਿੰਘ
ਫ਼ਤਹਿਗੜ੍ਹ ਸਾਹਿਬ,  (ਮਨੀਸ਼ ਸ਼ਰਮਾ ) ਅੱਜ ਚੁੰਨੀ-ਲਾਂਡਰਾ ਰੋਡ ਵਿਖੇ ਢਾਬੇ ਤੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਕਟੋਰੇ ਰੱਖਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਸਮਾਜ ‘ਚ ਰਹਿੰਦੇ ਹਰ ਇਕ ਨਾਗਰਿਕ ਦਾ ਫ਼ਰਜ ਬਣਦਾ ਹੈ ਕਿ ਧਰਤੀ ਤੇ ਰਹਿੰਦੇ ਪਸ਼ੂ, ਪੰਛੀ ਦਾ ਵੀ ਖ਼ਿਆਲ ਰੱਖੇ ਕਿਉਂਕਿ ਕੁਦਰਤ ਦੀ ਇਸ ਕਾਇਨਾਤ ਦੇ ਸੰਤੁਲਨ ਨੂੰ ਸਹੀ ਰੱਖਣ ਲਈ ਪਸ਼ੂ, ਪੰਛੀਆਂ ਦੀ ਹੋਂਦ ਨੂੰ ਬਚਾਉਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਸਰ ਇਨ੍ਹਾਂ ਪਾਣੀ ਦੇ ਕਟੋਰਿਆ ਵਿਚੋਂ ਪੰਛੀ ਆਪਣੀ ਪਿਆਸ ਬੁਝਾ ਅਸਮਾਨੀ ਉਡਾਰੀਆਂ ਲਾਉਂਦੇ ਨਜ਼ਰੀਂ ਪੈਂਦੇ ਹਨ, ਖਾਸ ਕਰ ਗਰਮੀਆਂ ਦੇ ਦਿਨਾਂ ਵਿੱਚ ਕੜਕਦੀ ਧੁੱਪ ਵਿੱਚ ਜਿਹੜੇ ਪੰਛੀ ਪਾਣੀ ਦੀ ਤਲਾਸ਼ ‘ਚ ਭਟਕਦੇ ਰਹਿੰਦੇ ਹਨ ਤੇ ਕਈ ਵਾਰ ਉਹ ਆਪਣੀ ਜਾਨ ਵੀ ਗੁਆ ਬੈਠਦੇ ਹਨ ਉਨ੍ਹਾਂ ਪੰਛੀਆਂ ਦੀ ਜਾਨ ਬਚਾਉਣ ‘ਚ ਇਹ ਉਪਰਾਲਾ ਕਾਫੀ ਕਾਰਗਰ ਸਿੱਧ ਹੋ ਰਿਹਾ ਹੈ। ਇਸ ਮੌਕੇ ਢਾਬਾ ਮਾਲਕ ਲਖਵਿੰਦਰ ਸਿੰਘ ਅਤੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਪੰਛੀਆਂ ਲਈ ਪਾਣੀ ਪੀਣ ਲਈ ਮਿੱਟੀ ਦੇ ਕਟੋਰੇ ਰੱਖਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਪਸ਼ੂ, ਪੰਛੀਆਂ ਦੀ ਹੋਂਦ ਨੂੰ ਬਚਾਉਣ ਪ੍ਰਤੀ ਜੋ ਸੰਜੀਦਗੀ ਵਿਖਾਈ ਹੈ ਉਹ ਸਾਡੇ ਸਾਰਿਆਂ ਲਈ ਇਕ ਮਿਸਾਲ ਹੈ। ਇਸ ਮੌਕੇ ਹਰਨੇਕ ਸਿੰਘ ਏ.ਜੀ.ਐਮ.(ਰਿਟਾ: ਪੀ.ਐਨ.ਬੀ), ਅਮਰਜੀਤ ਦੁੱਗ ਡਿਪਟੀ ਮੈਨੇਜਰ(ਰਿਟਾ: ਪੀ.ਐਨ.ਬੀ) ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments