spot_img
spot_img
spot_img
spot_img
Thursday, April 25, 2024
spot_img
Homeਪੰਜਾਬਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਿਰਧ ਆਸ਼ਰਮ ਬੱਸੀ ਪਠਾਣਾ ਵਿੱਚ ਕੀਤੀ ਗਈ ਰਾਸ਼ਨ...

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਿਰਧ ਆਸ਼ਰਮ ਬੱਸੀ ਪਠਾਣਾ ਵਿੱਚ ਕੀਤੀ ਗਈ ਰਾਸ਼ਨ ਦੀ ਸੇਵਾ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਿਰਧ ਆਸ਼ਰਮ ਬੱਸੀ ਪਠਾਣਾ ਵਿੱਚ ਕੀਤੀ ਗਈ ਰਾਸ਼ਨ ਦੀ ਸੇਵਾ
ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਸੇਵਾ ਮੁਖੀ ਵਿਨੋਦ ਸ਼ਰਮਾ ਦੀ ਦੇਖ-ਰੇਖ ਹੇਠ ਸੇਵਾ ਪ੍ਰੋਜੈਕਟ ਤਹਿਤ ਬਿਰਧ ਆਸ਼ਰਮ ਵਿੱਚ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸ਼ਾਖਾ ਪ੍ਰਧਾਨ ਮਨੋਜ ਭੰਡਾਰੀ ਨੇ ਕਿਹਾ ਕਿ ਉਹ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕਿਤੇ ਵੀ ਬਿਰਧ ਆਸ਼ਰਮ ਨਹੀਂ ਬਣਨੇ ਚਾਹੀਦੇ। ਕਿਉਂਕਿ ਮਾਤਾ-ਪਿਤਾ ਦੀ ਸੇਵਾ ਕਰਨਾ ਸਾਡਾ ਧਰਮ ਹੈ। ਅਤੇ ਉਹ ਲੋਕ ਬਹੁਤ ਹੀ ਬਦਕਿਸਮਤ ਹਨ ਜੋ ਆਪਣੇ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੰਦੇ ਹਨ। ਬਿਰਧ ਆਸ਼ਰਮ ਦੇ ਚੇਅਰਮੈਨ ਅਤੇ ਡਾਇਰੈਕਟਰ ਸੁਨੀਲ ਰੈਨਾ ਨੇ ਪ੍ਰੀਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੀਸ਼ਦ ਵੱਲੋਂ ਹਰ ਸਾਲ ਕੀਤੇ ਜਾ ਰਹੇ ਸੇਵਾ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਸੂਬਾ ਸੰਗਠਨ ਮੰਤਰੀ ਰਮੇਸ਼ ਮੱਲ੍ਹਹੋਤਰਾ, ਸੀਨੀਅਰ ਮੀਤ ਪ੍ਰਧਾਨ ਨੀਰਜ ਮੱਲ੍ਹਹੋਤਰਾ, ਮੀਡੀਆ ਮੁਖੀ ਰਾਕੇਸ਼ ਕੁਮਾਰ, ਸੰਸਕਾਰ ਪ੍ਰਧਾਨ ਬਲਦੇਵ ਕ੍ਰਿਸ਼ਨ, ਜੈ ਕ੍ਰਿਸ਼ਨ, ਪ੍ਰੀਤਮ ਰਬੜ, ਪ੍ਰਵੀਨ ਭਾਟੀਆ, ਪ੍ਰਦੀਪ ਮੱਲ੍ਹਹੋਤਰਾ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments