spot_img
spot_img
spot_img
spot_img
Thursday, March 28, 2024
spot_img
Homeਪੰਜਾਬਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗਾਂ :...

ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗਾਂ : ਦੀਪਾ ਰਾਮਗੜ੍ਹ

ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਗਾਂ : ਦੀਪਾ ਰਾਮਗੜ੍ਹ
– ਸੀਨੀਅਰ ਆਗੂਆਂ ਵੱਲੋਂ ਦੀਪਾ ਰਾਮਗੜ੍ਹ ਦਾ ਵਿਸ਼ੇਸ਼ ਸਨਮਾਨ
ਭਾਦਸੋਂ ( ਬਰਿੰਦਰਪਾਲ ਸਿੰਘ):-ਆਮ ਆਦਮੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਆਂ ਨਿਯੁਕਤੀਆਂ ਤਹਿਤ ਹਲਕਾ ਨਾਭਾ ਦੇ ਭਾਦਸੋਂ ਤੋਂ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਨੂੰ ਚੇਅਰਮੈਨ ਲਗਾਇਆ ਗਿਆ। ਨਵ- ਨਿਯੁਕਤ ਚੇਅਰਮੈਨ ਦੀਪਾ ਰਾਮਗੜ੍ਹ ਦਾ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵੱਖ ਵੱਖ ਥਾਵਾਂ ‘ਤੇ ਸਨਮਾਨ ਕੀਤਾ ਜਾ ਰਿਹਾ। ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਪਿਲ ਮਾਨ, ਤਜਿੰਦਰ ਖਹਿਰਾ, ਪ੍ਰਧਾਨ ਟਰੱਕ ਯੂਨਿਅਨ ਨਿਰਭੈ ਘੁੰਡਰ, ਸੁਖਦੇਵ ਸਿੰਘ ਸੰਧੂ, ਰਜਤ ਗੋਇਲ,ਜਸਵੀਰ ਬਜੀਦਪੁਰ ਸਮੇਤ ਹੋਰਨਾਂ ਨੇ ਗੁਰਦੀਪ ਰਾਮਗੜ੍ਹ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੁਰਦੀਪ ਰਾਮਗੜ੍ਹ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਜਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਧੰਨਵਾਦ ਕੀਤਾ । ਇਸ ਮੌਕੇ ਉਹਨਾਂ ਨਾਲ ਗੁਰਦੀਪ ਟਿਵਾਣਾ , ਸਰਪੰਚ ਦਲਜੀਤ ਸਿੰਘ, ਗੁਰਦੀਪ ਸਾਹੀਵਾਲ, ਦੀਪਾ ਭਾਦਸੋਂ, ਗੋਪਾਲ ਸਿੰਘ,ਕਮਲ ਭਾਦਸੋਂ ਅਤੇ ਪਾਰਟੀ ਵਰਕਰ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments