spot_img
spot_img
spot_img
spot_img
Sunday, May 19, 2024
spot_img
Homeਪੰਜਾਬ17 ਮਈ ਨੂੰ ਪੀ ਐਚ ਸੀ ਨੰਦਪੁਰ ਕਲੌੜ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ...

17 ਮਈ ਨੂੰ ਪੀ ਐਚ ਸੀ ਨੰਦਪੁਰ ਕਲੌੜ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਵੱਜੋਂ ਮਨਾਇਆ ਗਿਆ

17 ਮਈ ਨੂੰ ਪੀ ਐਚ ਸੀ ਨੰਦਪੁਰ ਕਲੌੜ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਵੱਜੋਂ ਮਨਾਇਆ ਗਿਆ
– ਸੰਤੁਲਿਤ ਜੀਵਨ ਸ਼ੈਲੀ ਹਾਈਪਰਟੈਸ਼ਨ ਤੋਂ ਬਚਨ ਦਾ ਇੱਕ ਵਧੀਆ ਸਾਧਨ ਹੈ – ਡਾ ਭੂਪਿੰਦਰ ਸਿੰਘ

– ਕਿਸੇ ਵੀ ਸ਼ਰੀਰਕ ਗਤੀਵਿਧੀ ਦਾ ਨਾ ਸ਼ਾਮਲ ਹੋਣਾ ਹਾਈਪਰਟੈਂਸ਼ਨ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ

ਫਤਹਿਗੜ੍ਹ ਸਾਹਿਬ (ਮਨੀਸ਼ ਸ਼ਰਮਾ ) – ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਉਦੇ ਹੋਏ ਪੀ ਐਚ ਸੀ ਨੰਦਪੁਰ ਕਲੌੜ ਅਧੀਨ ਲੋਕਾਂ ਨੂੰ ਹਾਈਪਰਟੈਂਸ਼ਨ ਦੇ ਲੱਛਣਾ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ । ਸਿਵਲ ਸਰਜਨ ਫ਼ਤਹਿਗੜ ਸਾਹਿਬ ਡਾ. ਦਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ‘ਤੇ ਪੀ ਐਚ ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭੂਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਸਾਲ 17 ਮਈ ਨੂੰ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਜਾਂਦਾ ਹੈ ਤੇ ਸਿਹਤ ਵਿਭਾਗ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਂਸ਼ਨ ਐਂਡ ਕੰਟਰੋਲ ਆਫ ਨਾਨ-ਕਮੁੳਨੀਕੇਬਲ ਡਸੀਸਜ ਜਿਸ ਨੂੰ ਗੈਰਸੰਚਾਰੀ ਰੋਗ ਕਿਹਾ ਜਾਂਦਾ ਹੈ। ਇਸ ਅਧੀਨ ਪਹਿਲਾਂ ਤੋਂ ਹੀ ਹਾਈਪਰਟੈਂਸ਼ਨ, ਸ਼ੂਗਰ ਦੀ ਬੀਮਾਰੀ ਅਤੇ ਕੈਂਸਰ ਜਿਵੇ ਕਿ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਸੰਬਧੀ ਪਹਿਲਾ ਤੋਂ ਹੀ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਸੰਤੁਲਿਤ ਜੀਵਨ ਸ਼ੈਲੀ ਹਾਈਪਰਟੈਸ਼ਨ ਤੋਂ ਬਚਨ ਦਾ ਇੱਕ ਵਧੀਆ ਸਾਧਨ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਅਤੇ ਸ਼ਰਾਬ ਦੀ ਵਰਤੋ, ਜਿਆਦਾ ਨਮਕ ਦੀ ਵਰਤੋ, ਰੋਜ਼ ਦੀ ਦਿਨਚਰਆ ਵਿੱਚ ਕੋਈ ਕਿਸੇ ਵੀ ਸ਼ਰੀਰਕ ਗਤੀਵਿਧੀ ਦਾ ਨਾ ਸ਼ਾਮਲ ਹੋਣਾ ਆਦਿ ਹਾਈਪਰਟੈਂਸ਼ਨ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ। ਇਨ੍ਹਾਂ ਨੂੰ ਠੱਲ ਪਾਉਣ ਲਈ ਘੱਟੋ ਘੱਟ 30 ਮਿਨਟ ਕਸਰਤ, ਘੱਟ ਨਮਕ ਦੀ ਵਰਤੋ ਤੇ ਸ਼ਰਾਬ ਅਤੇ ਤੰਬਾਕੂ ਦੀ ਵਰਤੋ ਨੂੰ ਰੋਕ ਦੇਣ ਨਾਲ ਹੀ ਇਹ ਬੀਮਾਰੀਆ ਨੂੰ ਠੱਲ ਪਾਈ ਜਾ ਸਕਦੀ ਹੈ। ਵੱਧ ਰਹੀ ਤਕਨੀਕ ਦੀ ਵਰਤੋ ਕਾਰਨ ਇਹ ਬੀਮਾਰੀ ਬੱਚਿਆ ਵਿੱਚ ਨਜ਼ਰ ਆਉਣ ਲੱਗ ਪਈ ਹੈ, ਇਸ ਲਈ ਬੱਚਿਆਂ ਨੂੰ ਵੀ ਪਹਿਲਾ ਤੋਂ ਹੀ ਜਾਗਰੂਕ ਕੀਤਾ ਜਾਣਾ ਬਹੁਤ ਜਰੂਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments