spot_img
spot_img
spot_img
spot_img
Sunday, May 19, 2024
spot_img
Homeਪਟਿਆਲਾਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਹਿਰੀ ਤੇ ਦਿਹਾਤੀ ਖੇਤਰ ਦੇ 23...

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਹਿਰੀ ਤੇ ਦਿਹਾਤੀ ਖੇਤਰ ਦੇ 23 ਅਧਿਆਪਕ “ਨੇਸ਼ਨ ਬਿਲਡਰ ਐਵਾਰਡ” ਨਾਲ ਸਨਮਾਨਤ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਹਿਰੀ ਤੇ ਦਿਹਾਤੀ ਖੇਤਰ ਦੇ 23 ਅਧਿਆਪਕ “ਨੇਸ਼ਨ ਬਿਲਡਰ ਐਵਾਰਡ” ਨਾਲ ਸਨਮਾਨਤ
ਪਟਿਆਲਾ – ( ਸੰਨੀ ਕੁਮਾਰ ) ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਦੀ ਸਰਪ੍ਰਸਤੀ ਅਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਪ੍ਰਧਾਨ ਰੋਟੇਰੀਅਨ ਭਗਵਾਨ ਦਾਸ ਗੁੱਪਤਾ ਸੈਕਟਰੀ ਰੋਟੇਰੀਅਨ ਰਮੇਸ ਸਿੰਗਲਾ ਅਤੇ ਰੋਟੇਰੀਅਨ  ਜੀਵਨ ਗਰਗ ਦੀ ਅਗਵਾਈ ਹੇਠ ਇੱਕ ਨੇਸ਼ਨ ਬਿਲਡਰ ਐਵਾਰਡ ਸਮਾਰੋਹ ਰੋਟਰੀ ਭਵਨ  ਐਸ.ਐਸ.ਟੀ ਨਗਰ ਵਿਖੇ ਕਰਵਾਇਆ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਉਦਯੋਗਪਤੀ ਮੁਨੀਸ਼ ਗੋਇਲ ਡਾਇਰੈਕਟਰ ਮਾਧਵ ਸੈਲਕੋ ਸਟੀਲ ਲਿਮਿਟਡ ਅਤੇ ਚੇਅਰਮੈਨ ਐਜੂਕੇਸ਼ਨ ਵਿੰਗ ਸਨਾਤਨ ਧਰਮ ਕੁਮਾਰ ਸਭਾ ਪਟਿਆਲਾ ਸਨ। ਪ੍ਰਸਿੱਧ ਕਾਰਡੀੳਲਿਸਟ ਡ.ਵਿਵੇਕ ਸਿੰਗਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਕਲੱਬ ਦੇ ਪ੍ਰਧਾਨ ਸਮਾਜ ਸੇਵੀ ਭਗਵਾਨ ਦਾਸ ਗੁੱਪਤਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਐਵਾਰਡੀਆਂ ਤੇ ਸਮੂੰਹ ਮੈਂਬਰਾਂ ਨੂੰ ਜੀ ਆਇਆਂ ਕਿਹਾ। ਸਾਬਕਾ ਪ੍ਰਧਾਨ ਮਾਣਕ ਰਾਜ ਸਿੰਗਲਾਂ ਚੇਅਰਮੈਨ ਡਿਸਟ੍ਰਿਕਟ ਇਨਟਰੈਕਟ ਨੇ ਧੰਨਵਾਦੀ ਸ਼ਬਦ ਕਹੇ।
ਇਸ ਮੌਕੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਪਟਿਆਲਾ ਦੇ ਸਹਿਰੀ ਅਤੇ ਦਿਹਾਤੀ ਖੇਤਰ ਦੇ ਵੱਖ-ਵੱਖ ਵਿਸ਼ਿਆਂ ਦੇ  ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 23 ਅਧਿਆਪਕਾਂ ਨੂੰ ਉਹਨਾਂ ਦੀਆਂ ਪੜ੍ਹਾਈ ਦੇ ਨਾਲ-ਨਾਲ  ਸਮਾਜ ਭਲਾਈ ਖੇਡਾਂ, ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਲਾਘਾਯੋਗ ਕੰਮਾਂ ਕਰਕੇ ਰੋਟਰੀ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦਿੱਲ ਦੇ ਰੋਗਾਂ ਦੇ ਮਾਹਿਰ ਡਾ.ਵਿਵੇਕ ਸਿੰਗਲਾ ਨੇ ਦਿੱਲ ਦੀਆਂ ਬਿਮਾਰੀਆਂ ਤੋ ਬਚਣ ਲਈ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਜੋਕਿ ਕਾਫ਼ੀ ਪਸੰਦ ਕੀਤਾ ਗਿਆ। ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਸਾਬਕਾ ਪ੍ਰਿੰਸੀਪਲ ਜੀਵਨ ਗਰਗ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡਿਸਟ੍ਰਿਕਟ ਗਵਰਨਰ ਸਵਤੰਤਰ ਰਾਜ ਪਾਸੀ, ਤਰਸੇਮ ਬਾਂਸਲ, ਪ੍ਰਧਾਨ ਇਲੈਕਟ ਅਸੋਕ ਰੌਣੀ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਸਾਬਕਾ ਕਰਨਲ ਜੇ.ਐਸ.ਥਿੰਦ,ਸੀ.ਏ.ਰਾਜੀਵ ਗੋਇਲ, ਸਾਰਜੈਂਟ ਐਟ.ਆਰਮ ਰਾਕੇਸ ਸਿੰਗਲਾ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸ਼ਨ ਗੋਇਲ ਐਨ.ਕੇ.ਜੈਨ,ਕੌਸਲ ਰਾੳ ਸਿੰਗਲਾ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀ, ਲਕਸ਼ਮੀ ਗੁਪਤਾ,ਡਾ.ਅਜੇ ਗੁਪਤਾ ਸਾਬਕਾ ਸਿਹਤ ਅਧਿਕਾਰੀ, ਐਡਵੋਕੇਟ ਆਦੀਸ਼ ਬਾਜਾਜ, ਹਰਬੰਸ ਕੁਲਾਰ,ਡਾ.ਨਰਵੰਤ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ,ਪ੍ਰੋਫੈਸਰ ਐਨ.ਐਸ.ਢੀਢਸਾਂ,ਰੋਹਿਤ ਗੁਪਤਾ,ਸੌਰਵ ਜੈਨ,ਭੀਮ ਸੈਨ ਗੇਰਾ, ਸਾਬਕਾ ਪ੍ਰਿੰਸੀਪਲ ਜੀਵਨ ਗਰਗ, ਵਿਵੇਕ ਸਿਆਲ, ਸਮਾਜਸੇਵੀ ਪਵਨ ਗੋਇਲ ਵੀ ਹਾਜਰ ਹੋਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments