spot_img
spot_img
spot_img
spot_img
Tuesday, May 21, 2024
spot_img
Homeਪੰਜਾਬ2024 ਚੋਣਾਂ ਸਬੰਧੀ ਕਾਂਗਰਸ ਨੇ ਨਿਯੁਕਤ ਕੀਤੇ ਬਲਾਕ ਦੇ ਅਹੁਦੇਦਾਰ

2024 ਚੋਣਾਂ ਸਬੰਧੀ ਕਾਂਗਰਸ ਨੇ ਨਿਯੁਕਤ ਕੀਤੇ ਬਲਾਕ ਦੇ ਅਹੁਦੇਦਾਰ

2024 ਚੋਣਾਂ ਸਬੰਧੀ ਕਾਂਗਰਸ ਨੇ ਨਿਯੁਕਤ ਕੀਤੇ ਬਲਾਕ ਦੇ ਅਹੁਦੇਦਾਰ

ਬੱਸੀ ਪਠਾਣਾਂ (ਮਨੀਸ਼ ਸ਼ਰਮਾ )
2024 ਦੀਆਂ ਮੈਂਬਰ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਕਮਰ ਕੱਸ ਲਈ ਹੈ।ਜਿਸ ਤਹਿਤ ਅੱਜ ਕਾਗਰਸ ਪਾਰਟੀ ਦੇ ਬਲਾਕ ਬੱਸੀ ਪ੍ਰਧਾਨ ਸਤਵਿੰਦਰ ਸਿੰਘ ਲਾਲਾ ਕੰਗ ਅਗਵਾਈ ਹੇਠ ਹਲ਼ਕਾ ਸਾਬਕਾ ਵਿਧਾਇਕ ਤੇ ਜਿਲ੍ਹਾ ਕਾਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ ਵੱਲੋ ਪਿੰਡ ਮਾਰਵਾ ਵਿੱਖੇ ਬਲਾਕ ਪੱਧਰ ਤੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਪਾਰਟੀ ਆਗੂਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਜਿਸ ਵਿਚ ਅਜੀਤ ਸਿੰਘ ਪਿੰਡ ਦੇਦੜਾ ਨੂੰ ਬਲਾਕ ਸੀਨੀਅਰ ਮੀਤ ਪ੍ਰਧਾਨ ਤੇ ਦਰਸ਼ਨ ਸਿੰਘ ਪਿੰਡ ਕਲੌੜ, ਲਖਵੀਰ ਸਿੰਘ ਪਿੰਡ ਮੈਣ ਮਾਜਰੀ, ਦਿਲਬਾਗ ਸਿੰਘ ਪਿੰਡ ਭਟੇੜੀ, ਪਰਗਟ ਸਿੰਘ ਪਿੰਡ ਭੰਗੁਆ ਨੂੰ ਬਲਾਕ ਮੀਤ ਪ੍ਰਧਾਨ ਤੇ ਬਲਵਿੰਦਰ ਸਿੰਘ ਪਿੰਡ ਨਾਹਨਹੇੜੀ, ਭਗਵੰਤ ਸਿੰਘ ਪਿੰਡ ਦਮਹੇੜੀ, ਗੁਰਦੀਪ ਸਿੰਘ ਪਿੰਡ ਲਾਡਪੁਰੀ, ਬਲਵੀਰ ਸਿੰਘ ਪਿੰਡ ਨੰਦਪੁਰ, ਹਰਪਾਲ ਸਿੰਘ ਪਿੰਡ ਅਬਦੁਲਾਪੁਰ, ਨਵਨੀਤ ਸਿੰਘ ਪਿੰਡ ਕਰੀਮਪੁਰਾ, ਬਲਜਿੰਦਰ ਸਿੰਘ,ਰਾਜੇਸ਼ ਕੁਮਾਰ ਮੱਖਣ ਸ਼ਹਿਰ ਬੱਸੀ ਪਠਾਣਾਂ, ਅਮਰਜੀਤ ਸਿੰਘ ਪਿੰਡ ਸ਼ਹੀਦਗੜ ਨੂੰ ਬਲਾਕ ਜਨਰਲ ਸਕੱਤਰ ਤੇ ਭਿੰਦਰ ਸਿੰਘ ਪਿੰਡ ਕਲੇਰਾਂ, ਝਿਰਮਿਲ ਸਿੰਘ ਪਿੰਡ ਮੰਡਲਾਂ, ਜਗਦੀਪ ਸਿੰਘ ਪਿੰਡ ਨੰਦਪੁਰ, ਕੁਲਵਿੰਦਰ ਸਿੰਘ ਪਿੰਡ ਥਾਬਲਾ, ਸਤਵੀਰ ਸਿੰਘ ਪਿੰਡ ਨੌਗਾਵਾਂ, ਗੋਬਿੰਦ ਰਾਮ ਪਿੰਡ ਭਟੇੜੀ, ਅਮਰਜੀਤ ਸਿੰਘ ਪਿੰਡ ਜਵੰਦਾ, ਜਗਦੀਸ਼ ਸਿੰਘ ਪਿੰਡ ਖੇੜੀ ਭਾਈ ਕੀ, ਭਰਪੂਰ ਸਿੰਘ ਦੇਦੜਾ, ਬਲਵੀਰ ਸਿੰਘ ਪਿੰਡ ਹੁਸੈਨਪੁਰ, ਸਤਿੰਦਰ ਸਿੰਘ ਪਿੰਡ ਰੁਪਾਲਹੇੜੀ, ਲਖਵੀਰ ਸਿੰਘ ਪਿੰਡ ਜੋਧਪੁਰ, ਗੁਰਵਿੰਦਰ ਸਿੰਘ ਪਿੰਡ ਬਡਵਾਲਾ, ਸੰਦੀਪ ਸਿੰਘ ਨੂੰ ਬਲਾਕ ਸਕੱਤਰ, ਭਵਨਦੀਪ ਸਿੰਘ ਪਿੰਡ ਮਾਰਵਾ, ਗੁਰਪ੍ਰੀਤ ਸਿੰਘ ਪਿੰਡ ਮੰਡਲਾਂ ਨੂੰ ਬਲਾਕ ਸੋਸ਼ਲ ਮੀਡੀਆ ਇੰਚਾਰਜ ਤੇ ਅੰਮ੍ਰਿਤਪਾਲ ਸਿੰਘ ਪਿੰਡ ਬਡਵਾਲਾ ਨੂੰ ਮੀਡੀਆ ਸਕੱਤਰ ਤੇ ਰਵਿੰਦਰ ਸਿੰਘ ਪਿੰਡ ਰੈਲੀ, ਜਰਨੈਲ ਸਿੰਘ ਪਿੰਡ ਭੰਗੂਆ ਨੂੰ ਬਲਾਕ ਸੋਸ਼ਲ ਮੀਡੀਆ ਕੋਆਡੀਨੇਟਰ ਨਿਯੁਕਤ ਕੀਤਾ ਗਿਆ।ਇਸ ਮੌਕੇ ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਦੇ ਜ਼ਿਲ੍ਹ ਪੱਧਰੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਜਿੰਮੇਵਾਰ ਵਰਕਰਾਂ ਅਤੇ ਆਗੂਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਇਹ ਪਾਰਟੀ ਦੇਸ਼ ਦੇ ਹਿੱਤ ਵਿੱਚ ਹੈ।2024 ਵਿੱਚ ਦੇਸ਼ ਦੇ ਲੋਕ ਕਾਂਗਰਸ ਪਾਰਟੀ ਦਾ ਹੀ ਸਾਥ ਦੇਣਗੇ। ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ। ਸਿਰਫ ਕਾਂਗਰਸ ਪਾਰਟੀ ਹੀ ਦੇਸ਼ ਦੇ ਹਿੱਤ ਵਿਚ ਹੈ ਅਤੇ 2024 ਵਿਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਦੇਸ਼ ਵਿਚ ਵਾਪਸ ਆ ਰਹੀ ਹੈ। ਇਸ ਮੌਕੇ ਚੇਅਰਪਰਸਨ ਬਲਜੀਤ ਕੌਰ, ਸਤਵੀਰ ਸਿੰਘ ਨੌਗਾਵਾ, ਅਮੀ ਚੰਦ ਭਟੇੜੀ, ਅਨੂਪ ਸਿੰਗਲਾ, ਦਵਿੰਦਰ ਸਿੰਘ ਸ਼ਹੀਦਗੜ, ਨਰਿੰਦਰ ਸਿੰਘ ਮੁੱਲਾਂਪੁਰ, ਅਮਰਜੀਤ ਸਿੰਘ ਸ਼ਹੀਦਗੜ, ਗਿਆਨ ਸਿੰਘ ਰੈਲੋਂ, ਅਸ਼ੋਕ ਗੌਤਮ, ਪੀ ਏ ਜਸਵੀਰ ਸਿੰਘ ਭਾਦਲਾ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments