spot_img
spot_img
spot_img
spot_img
Sunday, May 19, 2024
spot_img
Homeਪਟਿਆਲਾ26 ਜਨਵਰੀ ਨੂੰ ਪਟਿਆਲਾ ‘ਚ ਹੋਰ ਖੁਲਣਗੇ ‘ਆਮ ਆਦਮੀ ਮੁਹੱਲਾ ਕਲੀਨਿਕ’- ਵਿਧਾਇਕ...

26 ਜਨਵਰੀ ਨੂੰ ਪਟਿਆਲਾ ‘ਚ ਹੋਰ ਖੁਲਣਗੇ ‘ਆਮ ਆਦਮੀ ਮੁਹੱਲਾ ਕਲੀਨਿਕ’- ਵਿਧਾਇਕ ਅਜੀਤਪਾਲ ਕੋਹਲੀ

26 ਜਨਵਰੀ ਨੂੰ ਪਟਿਆਲਾ ‘ਚ ਹੋਰ ਖੁਲਣਗੇ ‘ਆਮ ਆਦਮੀ ਮੁਹੱਲਾ ਕਲੀਨਿਕ’- ਵਿਧਾਇਕ ਅਜੀਤਪਾਲ ਕੋਹਲੀ
-ਕਲੀਨਿਕ ਖੋਲਣ ਦੀ ਤਿਆਰੀ ਲਈ ਵਿਧਾਇਕ ਕੋਹਲੀ ਨੇ ਸਿਵਲ ਸਰਜਨ ਨਾਲ ਕੀਤੀ ਮੀਟਿੰਗ
ਪਟਿਆਲਾ, 21 ਦਸੰਬਰ ( ਸੰਨੀ ਕੁਮਾਰ ) :
ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਮੁਤਾਬਿਕ ਲਗਾਤਾਰ ‘ਆਮ ਆਦਮੀ ਮੁਹੱਲਾ ਕਲੀਨਿਕ’ ਖੋਲੇ ਜਾ ਰਹੇ ਹਨ। ਇਸ ਸਬੰਧੀ ਪਟਿਆਲਾ ਸਹਿਰੀ ਤੋਂ ਆਪ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਿਵਲ ਸਰਜਨ ਪਟਿਆਲਾ ਡਾ. ਦਲਬੀਰ ਕੌਰ ਅਤੇ ਐਸਐਮੳ ਵਿਕਾਸ ਗੋਇਲ ਨਾਲ ਤਿਆਰੀਆਂ ਸਬੰਧੀ ਮੀਟਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਕੋਹਲੀ ਨੇ ਦੱਸਿਆ ਕੇ ਆਮ ਆਦਮੀ ਪਾਰਟੀ ਦੇ ਨੈਸਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਹਿਲਾਂ ਖੋਲੇ ਹੋਏ ਮੁਹੱਲਾ ਕਲੀਨਿਕਾ ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਲੋਕਾਂ ਦੀ ਸਹੂਲਤ ਲਈ ਕੀਤੇ ਵਾਅਦੇ ਮੁਤਾਬਿਕ ਮੁਹੱਲਾ ਕਲੀਨਕ ਲਗਾਤਾਰ ਖੋਲੇ ਜਾ ਰਹੇ ਹਨ। ਇਸ ਲਈ ਪਟਿਆਲਾ ਵਿਚ ਵੀ 26 ਜਨਵਰੀ ਨੂੰ ਹੋਰ ਲੋੜ ਮੁਤਾਬਿਕ ਮੁਹੱਲਾ ਕਲੀਨਿਕ ਖੋਲੇ ਜਾਣਗੇ। ਵਿਧਾਇਕ ਕੋਹਲੀ ਨੈ ਕਿਹਾ ਕਿ ਸਿਹਤ ਸਹੂਲਤਾਂ ਨੂੰ ਹੋਰ ਸੁਚੱਜੇ ਢੰਗ ਦੇ ਨਾਲ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ 26 ਜਨਵਰੀ ਨੂੰ ਪੰਜਾਬ ਭਰ ਵਿਚ ਕਰੀਬ 598 ਹੋਰ ਮੁਹੱਲਾ ਕਲੀਨਿਕ ਜਨਤਾ ਦੇ ਸਪੁਰਦ ਕਰਨ ਜਾ ਰਹੀ ਹੈ, ਜਿਸ ਦੇ ਨਾਲ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਘਰਾਂ ਦੇ ਨਜ਼ਦੀਕ ਹੀ ਮਿਲਣਗੀਆਂ।
ਵਿਧਾਇਕ ਅਜੀਤਪਾਲ ਨੇ ਦੱਸਿਆ ਕਿ ਇਨ੍ਹਾਂ ਦੇ ਵਿਚ ਕਰੀਬ 521 ਮੁਹੱਲਾ ਕਲੀਨਿਕ ਪੇਂਡੂ ਏਰੀਏ ਨਾਲ ਸਬੰਧਤ ਹਨ ਜਦ ਕਿ ਲਗਭਗ 77 ਮੁਹੱਲਾ ਕਲੀਨਿਕ ਸ਼ਹਿਰੀ ਖੇਤਰ ਨਾਲ ਸਬੰਧਤ ਹਨ।ਇਸ ਲਈ ਸਹਿਰੀ ਖੇਤਰ ਨਾਲ ਸਬੰਧਿਤ ਇਨਾ ਮੁਹੱਲਾ ਕਲੀਨਿਕਾਂ ਵਿਚੋਂ ਲੋੜ ਮੁਤਾਬਿਕ ਪਟਿਆਲਾ ਸਹਿਰ ਵਿਚ ਵੀ ਇਹ ਕਲੀਨਿਕ ਖੋਲੇ ਜਾਣਗੇ। ਇਸ ਸਬੰਧੀ ਤਿਆਰੀਆਂ ਜੋਰਾਂ ਸੋਰਾਂ ਨਾਲ ਚਲ ਰਹੀਆਂ ਹਨ। ਉਨਾ ਕਿਹਾ ਕਿ ਸਬੰਧਿਤ ਵਿਭਾਗ ਤੋਂ ਯੋਗ ਥਾਂ ਅਤੇ ਲੋਕਾਂ ਦੀ ਲੋੜ ਤੇ ਮੰਗ ਅਨੁਸਾਰ ਜਗ੍ਹਾ ਦੀ ਚੋਣ ਕੀਤੀ ਜਾ ਰਹੀ ਹੈ ਤਾਂ ਕੇ 26 ਜਨਵਰੀ ਨੂੰ ਇਹ ਮੁਹੱਲਾ ਕਲੀਨਿਕ ਲੋਕਾਂ ਦੇ ਸਪੁਰਦ ਕੀਤੇ ਜਾ ਸਕਣ। ਅਜੀਤਪਾਲ ਕੋਹਲੀ ਨੇ ਕਿਹਾ ਕਿ ਜੋ ਪਹਿਲਾ ਮੁਹੱਲਾ ਕਲੀਨਿਕ ਚਲ ਰਹੇ ਹਨ, ਉਨਾ ਤੋਂ ਲੋਕ ਬਹੁਤ ਲਾਭ ਲੈ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments