spot_img
spot_img
spot_img
spot_img
Sunday, May 19, 2024
spot_img
Homeਪੰਜਾਬ4 ਸਾਲ ਦੇ ਬੱਚੇ ਦੇ ਮੂੰਹ ਜ਼ੁਬਾਨੀ ਯਾਦ ਹੈ ਹਨੂੰਮਾਨ ਚਾਲੀਸਾ, ਹੋਰਨਾਂ...

4 ਸਾਲ ਦੇ ਬੱਚੇ ਦੇ ਮੂੰਹ ਜ਼ੁਬਾਨੀ ਯਾਦ ਹੈ ਹਨੂੰਮਾਨ ਚਾਲੀਸਾ, ਹੋਰਨਾਂ ਬੱਚਿਆਂ ਲਈ ਬਣਿਆ ਪ੍ਰੇਰਨਾ ਸਰੋਤ

ਚਾਰ ਸਾਲ ਦੇ ਬੱਚੇ ਦੇ ਮੂੰਹ ਜ਼ੁਬਾਨੀ ਯਾਦ ਹੈ ਹਨੂੰਮਾਨ ਚਾਲੀਸਾ, ਹੋਰਨਾਂ ਬੱਚਿਆਂ ਲਈ ਬਣਿਆ ਪ੍ਰੇਰਨਾ ਸਰੋਤ
ਬਠਿੰਡਾ – (ਪਰਵਿੰਦਰ ਜੀਤ ਸਿੰਘ)
ਜ਼ਿਲ੍ਹੇ ਦੀ ਮੌੜ ਮੰਡੀ ਨਾਲ ਸਬੰਧਤ ਚਾਰ ਸਾਲਾ ਬੱਚੇ ਦੇ ਹਨੂੰਮਾਨ ਚਾਲੀਸਾ ਮੂੰਹ ਜ਼ੁਬਾਨੀ ਯਾਦ ਹੈ। ਮੌੜ ਮੰਡੀ ਦੇ ਪ੍ਰਸਿੱਧ ਡਾ. ਵਿਪੁਨ ਚੰਦਰ ਦਾ ਚਾਰ ਸਾਲਾ ਬੇਟਾ ਗੀਤਾਂਸ਼ ਗੋਇਲ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਉਸ ਦੇ ਮਾਤਾ ਪਿਤਾ ਵੱਲੋਂ ਹਰ ਰੋਜ਼ ਸ਼ੁਭਾ ਸ਼ਾਮ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਸੁਣ ਬੱਚੇ ਨੇ ਆਪਣੇ ਆਪ ਹੀ ਹਨੂੰਮਾਨ ਚਾਲੀਸਾ ਕੰਠ ਕਰ ਲਿਆ। ਬੱਚੇ ਦੇ ਦਾਦਾ ਹਰੀ ਓਮ ਗੋਇਲ ਅਤੇ ਪਿਤਾ ਡਾ. ਵਿਪੁਨ ਚੰਦਰ ਨੇ ਦੱਸਿਆ ਕਿ ਬੱਚਾ ਤਿੰਨ ਸਾਲ ਦੇ ਸਮੇਂ ਦੌਰਾਨ ਹੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸਿੱਖ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਾਰਾ ਪਰਿਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹੈ ਤਾਂ ਗੀਤਾਂਸ ਉਸ ਨੂੰ ਬੈਠ ਕੇ ਸੁਣਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਉਮਰ ਹੁਣ ਚਾਰ ਸਾਲ ਹੈ ਪਰ ਇਸ ਦੇ ਬਾਵਜੂਦ ਉਹ ਹਨੂੰਮਾਨ ਚਾਲੀਸਾ ਦਾ ਮੂੰਹ ਜ਼ੁਬਾਨੀ ਪਾਠ ਸੁਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਸ੍ਰੀ ਸਾਲਾਸਰ ਮੰਡਲ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਮੂੰਹ ਜ਼ੁਬਾਨੀ ਸੁਣਾਉਣ ਵਾਲੇ ਬੱਚਿਆਂ ਲਈ ਇਨਾਮ ਰੱਖੇ ਗਏ ਸਨ । ਇਸ ਦੌਰਾਨ ਰਿਤਾਸ਼ਾ ਗੋਇਲ ਸਭ ਤੋਂ ਛੋਟੀ ਉਮਰ ਦਾ ਬੱਚਾ ਸੀ ਜਿਸ ਨੇ ਸਟੇਜ ਤੋਂ ਹਨੂੰਮਾਨ ਚਾਲੀਸਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 4 ਸਾਲ 11 ਮਹੀਨੇ ਦੇ ਬੱਚੇ ਨੇ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਦਾ ਪਾਠ ਸੁਣਾਇਆ ਹੈ ਜਦੋਂ ਕਿ ਗੀਤਾਂਸ ਗੋਇਲ ਨੇ ਉਸਦਾ ਰਿਕਾਰਡ ਤੋੜ ਦਿੱਤਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਬੱਚੇ ਹਨੂੰਮਾਨ ਚਾਲੀਸਾ ਦਾ ਪਾਠ ਸਣਾਉਣ ਸਮੇਂ ਬਿਲਕੁਲ ਵੀ ਉਕਦਾ ਤੇ ਭੁੱਲਦਾ ਨਹੀਂ ਹੈ। ਸ੍ਰੀ ਸਾਲਾਸਰ ਬਾਲਾ ਜੀ ਮੰਡਲ ਮੌੜ ਮੰਡੀ ਦੇ ਪ੍ਰਧਾਨ ਤਰੁਨ ਕੁਮਾਰ ਨੇ ਕਿਹਾ ਕਿ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾਉਣ ਵਾਲਾ ਗੀਤਾਂਸ਼ ਗੋਇਲ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਉਕਤ ਬੱਚੇ ਦੀ ਹੌਸਲਾ ਅਫਜ਼ਾਈ ਲਈ ਉਸ ਦਾ ਸਨਮਾਨ ਕਰੇ, ਉਥੇ ਹੀ ਉਹ ਸਭ ਤੋਂ ਛੋਟੀ ਉਮਰ ਦੇ ਹਨੂੰਮਾਨ ਚਾਲੀਸਾ ਸੁਣਾਉਣ ਵਾਲੇ ਗੀਤਾਂਸ਼ ਗੋਇਲ ਦਾ ਨਾਮ ਗਿੰਨੀਜ਼ ਬੁੱਕ ਜਾਂ ਲਿਮਕਾ ਬੁੱਕ ਵਿੱਚ ਦਰਜ ਕਰਵਾਉਣ ਲਈ ਪਹੁੰਚ ਕਰਨਗੇ। ਉਨ੍ਹਾਂ ਹੋਰਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨ ਤਾਂ ਜੋ ਉਹ ਵੱਡੇ ਹੋ ਕੇ ਚੰਗੇ ਇਨਸਾਨ ਬਣ ਸਕਣ। ਇਸ ਮੌਕੇ ਐਡਵੋਕੇਟ ਤਜਿੰਦਰ ਸ਼ਰਮਾ ਅਤੇ ਰਾਧੇ ਸ਼ਾਮ ਜੈਨ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments