spot_img
spot_img
spot_img
spot_img
Friday, February 23, 2024
spot_img
Homeਪੰਜਾਬ56ਵੀਂ ਬਰਸੀ ਮੌਕੇ ਬਾਬਾ ਬੁੱਧ ਦਾਸ ਦੇ ਦਰਬਾਰ ਵਿਚ ਨਤਮਸਤਕ ਹੋਈਆਂ ਉੱਘੀਆਂ...

56ਵੀਂ ਬਰਸੀ ਮੌਕੇ ਬਾਬਾ ਬੁੱਧ ਦਾਸ ਦੇ ਦਰਬਾਰ ਵਿਚ ਨਤਮਸਤਕ ਹੋਈਆਂ ਉੱਘੀਆਂ ਸਖਸ਼ੀਅਤਾਂ

56ਵੀਂ ਬਰਸੀ ਮੌਕੇ ਬਾਬਾ ਬੁੱਧ ਦਾਸ ਦੇ ਦਰਬਾਰ ਵਿਚ ਨਤਮਸਤਕ ਹੋਈਆਂ ਉੱਘੀਆਂ ਸਖਸ਼ੀਅਤਾਂ
ਸਮਾਗਮ ਦੌਰਾਨ ਧਰਮਸੋਤ, ਕਾਕਾ ਰਣਦੀਪ, ਜੀ ਪੀ, ਨਾਗਰਾ, ਰਾਏ, ਹੈਪੀ, ਮਾਧੋਪੁਰ ਸਮੇਤ ਹਜ਼ਾਰਾਂ ਸ਼ਰਧਾਲੂਆਂ ਨੇ ਭਰੀ ਹਾਜ਼ਰੀ
ਬੱਸੀ ਪਠਾਣਾ,( ਮਨੀਸ਼ ਸ਼ਰਮਾ )-
ਉਦਾਸੀ ਸੰਪਰਦਾਏ ਦੇ ਮਹਾਨ ਬ੍ਰਹਮਲੀਨ ਸੰਤ ਬਾਬਾ ਬੁੱਧ ਦਾਸ ਜੀ ਦਾ 56 ਵਾਂ ਸਲਾਨਾ ਬਰਸੀ ਸਮਾਗਮ ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਮਹੰਤ ਡਾ ਸਿਕੰਦਰ ਦਾਸ ਅਤੇ ਮੁੱਖ ਸੇਵਕਾ ਰੇਨੂ ਹੈਪੀ ਅਤੇ ਡਾਕਟਰ ਅਫ਼ਤਾਬ ਸਿੰਘ ਨੇ ਸ਼ਰਧਾਲੂਆ ਲਈ ਸੁਖ ਤੇ ਸ਼ਾਂਤੀ ਲਈ ਅਰਦਾਸ ਕਰਨ ਉਪਰੰਤ ਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਬਾਬਾ ਬਲਵਿੰਦਰ ਦਾਸ ਨੇ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਬਾਬਾ ਜੀ ਦਰਬਾਰ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਡਾ. ਚਰਨਜੀਤ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਕਾਲੀ ਦੱਲ ਸੰਯੁਕਤ ਐਸੀ ਵਿੰਗ ਦੇ ਕੌਮੀ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ, ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕਾਗਰਸ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੰਘ,ਲਖਵੀਰ ਸਿੰਘ ਥਾਬਲ, ਗੁਰਮੀਤ ਸਿੰਘ ਧਾਲੀਵਾਲ, ਹਰਿੰਦਰ ਸਿੰਘ ਭਾਂਬਰੀ, ਉਮ ਪ੍ਰਕਾਸ਼ ਤਾਂਗੜੀ, ਸੁਭਾਸ਼ ਸੂਦ, ਸਾਧੂ ਰਾਮ ਭੱਟਮਾਜਰਾ ਆਦਿ ਨੇ ਬਾਬਾ ਜੀ ਦੇ ਦਰਬਾਰ ਵਿਚ ਨਤਮਸਤਕ ਹੋਕੇ ਸਰਬੱਤ ਦੇ ਭਲੇ ਲਈ ਦੁਆ ਕੀਤੀ। ਇਸ ਮੌਕੇ ਡੀ ਐਸ ਪੀ ਮੋਹਿਤ ਸਿੰਗਲਾ, ਪ੍ਰੋ. ਈਸ਼ਰ ਸਿੰਘ, ਡਾ ਮੌਸਮ, ਡਾ.ਮਨੋਹਰ, ਡਾ. ਅੰਕਿਤ, ਡਾ. ਸੁਸ਼ਾਂਤ, ਐਡਵੋਕੇਟ ਭਾਰਤ ਭੂਸ਼ਣ ਵਰਮਾ, ਅਸ਼ੋਕ ਧੀਮਾਨ, ਕੌਂਸਲਰ ਰਾਜ ਪੁਰੀ, ਸਤਵੀਰ ਸਿੰਘ ਨੌਗਾਵਾਂ, ਇੰਦਰਜੀਤ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਦਿਲਪ੍ਰੀਤ, ਬਾਬਾ ਕਰਨੈਲ ਸਿੰਘ, ਰਜਿੰਦਰ ਸਿੰਘ,ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਸਮਾਜ ਸੇਵੀ ਅਸ਼ੋਕ ਟੁਲਾਨੀ, ਰਾਮ ਕ੍ਰਿਸ਼ਨ ਚੁੱਘ, ਡਾ.ਹਰਪਾਲ ਸਲਾਨਾ, ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ, ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੈਅਰਮੈਨ ਬਲਬੀਰ ਸਿੰਘ, ਸਮਾਜ ਸੇਵੀ ਪਵਨ ਬਾਂਸਲ ਬਿੱਟਾ,ਨਗਰ ਕੌਸਲ ਸਾਬਕਾ ਕਾਰਜਕਾਰੀ ਪ੍ਰਧਾਨ ਅਨੂਪ ਸਿੰਗਲਾ, ਨਗਰ ਕੌਸਲ ਸੀਨੀਅਰ ਮੀਤ ਪ੍ਰਧਾਨ ਪਵਨ ਸ਼ਰਮਾ,ਗੁਰਮੀਤ ਗੁਰਾਇਆ, ਸਮਾਜ ਸੇਵੀ ਸ਼ਾਮ ਗੌਤਮ, ਸਤਪਾਲ ਭਨੋਟ, ਕਾਗਰਸ ਕਮੇਟੀ ਜਿਲ੍ਹਾ ਮੀਤ ਪ੍ਰਧਾਨ ਸਮੀਰ ਕਪਲੀਸ਼, ਕੌਂਸਲਰ ਮਨਪ੍ਰੀਤ ਸਿੰਘ ਹੈਪੀ,ਬਲਵੀਰ ਸਿੰਘ ਰੋਪੜ,ਰਣਜੀਤ ਸਿੰਘ, ਹਰਜੀਤ ਸਿੰਘ, ਜਸਵੀਰ ਸਿੰਘ, ਜੱਸੀ, ਸਰਬਜੀਤ ਸਿੰਘ, ਕਰਮਜੀਤ ਸਿੰਘ ਢੀਂਡਸਾ, ਕਾਗਰਸ ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਗੀਤਾ ਸਿੰਘੀ,ਰਾਜੇਸ਼ ਸ਼ਰਮਾ, ਗਿਆਨੀ ਹਰਜੀਤ ਸਿੰਘ, ਰਾਮ ਕੇਵਲ ਯਾਦਵ, ਜੋਗਿੰਦਰ ਸਿੰਘ ਮੈਣੀ, ਰੁਪਿੰਦਰ ਸੁਰਜਨ ਜੀਏ,ਤਰਲੋਕ ਸਿੰਘ ਬਾਜਵਾ, ਸੁੱਖਾ ਬਾਜਵਾ, ਜਸਵੀਰ ਸਿੰਘ ਭਾਦਲਾ ਪੀਏ,ਮਲਕੀਤ ਸਿੰਘ, ਅਸ਼ੋਕ ਗੌਤਮ,ਰਿੰਕੂ ਬਾਜਵਾ,ਬਲਵੰਤ ਰਾਏ ਖੰਨਾ, ਰਾਜੇਸ਼ ਕੁਮਾਰ ਮੱਖਣ,ਖੁਸ਼ਵੰਤ ਰਾਏ ਥਾਪਰ, ਦੀਦਾਰ ਸਿੰਘ, ਐਸ ਐਚ ਓ ਹਰਵਿੰਦਰ ਸਿੰਘ, ਚੌਕੀ ਇੰਚਾਰਜ ਮੇਜਰ ਸਿੰਘ ਨਾਲ ਵੱਡੀ ਗਿਣਤੀ ਵਿਚ ਭਾਰੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਮੌਜੂਦ ਸਨ। ਇਸ ਮੌਕੇ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments